ਨਿਰੰਕਾਰੀ ਸਮਾਗਮ ਵਿੱਚ ਜਾਣ ਵਾਲੇ ਸ਼ਰਧਾਲੂਆਂ ਲਈ ਲਈ ਚੱਲਣਗੀਆਂ ਦੋ ਵਿਸ਼ੇਸ਼ ਰੇਲ ਗੱਡੀਆਂ
ਅਸ਼ੋਕ ਵਰਮਾ
ਬਠਿੰਡਾ, 29 ਅਕਤੂਬਰ 2025 :ਸੰਤ ਨਿਰੰਕਾਰੀ ਮੰਡਲ ਜ਼ੋਨ ਬਠਿੰਡਾ ਦੇ ਜ਼ੋਨਲ ਇੰਚਾਰਜ ਸ਼੍ਰੀ ਐਸ.ਪੀ ਦੁੱਗਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਭਾਰਤੀ ਰੇਲਵੇ ਅਥਾਰਟੀ ਨੇ 78ਵੇਂ ਸਾਲਾਨਾ ਨਿਰੰਕਾਰੀ ਸੰਤ ਸਮਾਗਮ ਲਈ ਨਿਰੰਕਾਰੀ ਮਿਸ਼ਨ ਦੇ ਸ਼ਰਧਾਲੂਆਂ ਦੀ ਸਹੂਲਤ ਲਈ ਦੋ ਵਿਸ਼ੇਸ਼ ਰੇਲ ਗੱਡੀਆਂ ਚਲਾਈਆਂ ਹਨ। ਇੱਕ ਰੇਲ ਗੱਡੀ ਫਿਰੋਜ਼ਪੁਰ ਤੋਂ ਬਠਿੰਡਾ ਰਾਹੀਂ ਭੋਡਵਾਲ ਮਾਜਰੀ ਜਾਵੇਗੀ ਅਤੇ ਦੂਜੀ ਰੇਲ ਗੱਡੀ ਅਬੋਹਰ, ਫਾਜ਼ਿਲਕਾ ਤੋਂ ਫਿਰੋਜ਼ਪੁਰ, ਲੁਧਿਆਣਾ, ਮੋਗਾ ਰਾਹੀਂ ਭੋਡਵਾਲ ਮਾਜਰੀ ਲਈ ਚਲਾਈ ਜਾਵੇਗੀ ।
ਦੁੱਗਲ ਨੇ ਅੱਗੇ ਦੱਸਿਆ ਕਿ ਵੀਰਵਾਰ, 30.10.2025 ਨੂੰ, ਰੇਲ ਗੱਡੀ ਨੰਬਰ 04650 ਸਵੇਰੇ 10:35 ਵਜੇ ਫਿਰੋਜ਼ਪੁਰ ਤੋਂ ਰਵਾਨਾ ਹੋਵੇਗੀ ਵਾਇਆ ਫਰੀਦਕੋਟ, ਕੋਟਕਪੂਰਾ, ਜੈਤੋ, ਬਠਿੰਡਾ, ਮਾਨਸਾ, ਜਾਖਲ, ਜੀਂਦ, ਪਾਣੀਪਤ, ਸਮਾਲਖਾਨ ਹੁੰਦੇ ਹੋਏ ਭੋਡਵਾਲ ਮਾਜਰੀ ਸਾਮ 7:30 ਵਜੇ ਪਹੁੰਚੇਗੀ ਅਤੇ ਟਰੇਨ ਨੰਬਰ 04670 ਅਬੋਹਰ, ਫਾਜ਼ਿਲਕਾ ਤੋਂ ਸਵੇਰੇ 08:10 ਵਜੇ ਫਾਜ਼ਿਲਕਾ, ਜਲਾਲਾਬਾਦ, ਫਿਰੋਜ਼ਪੁਰ ਕੈਂਟ, ਮੋਗਾ, ਲੁਧਿਆਣਾ, ਅੰਬਾਲਾ ਕੈਂਟ, ਕਰਨਾਲ, ਪਾਣੀਪਤ, ਸਮਾਲਖਾ ਹੁੰਦੇ ਹੋਏ ਭੋਡਵਾਲ ਮਾਜਰੀ ਸ਼ਾਮ 5:45 ਵਜੇ ਪਹੁੰਚੇਗੀ। ਇਸੇ ਤਰ੍ਹਾਂ, ਵਾਪਸੀ ਦੀ ਮਿਤੀ, 4.11.2025, ਮੰਗਲਵਾਰ ਨੂੰ ਟ੍ਰੇਨ ਨੰਬਰ 04649 ਭੋਡਵਾਲ ਮਾਜਰੀ ਤੋਂ ਫਿਰੋਜ਼ਪੁਰ, ਬਠਿੰਡਾ ਲਈ ਰਾਤ 11:40 ਵਜੇ ਰਵਾਨਾ ਹੋਵੇਗੀ ਅਤੇ ਟ੍ਰੇਨ ਨੰਬਰ 04669 ਭੋਡਵਾਲ ਮਾਜਰੀ ਤੋਂ ਰਾਤ 10:05 ਵਜੇ ਅਬੋਹਰ, ਫਾਜ਼ਿਲਕਾ ਲਈ ਰਵਾਨਾ ਹੋਵੇਗੀ।