High Blood Pressure ਬਣ ਸਕਦਾ ਹੈ ਲਕਵੇ ਦਾ ਕਾਰਨ : ਸਿਵਲ ਸਰਜਨ
ਰੋਹਿਤ ਗੁਪਤਾ
ਗੁਰਦਾਸਪੁਰ 29 ਅਕਤੂਬਰ
ਸਿਵਲ ਸਰਜਨ ਗੁਰਦਾਸਪੁਰ ਡਾਕਟਰ ਜਸਵਿੰਦਰ ਸਿੰਘ ਦੀ ਪ੍ਰਧਾਨਗੀ ਹੇਠ ਵਰਲਡ ਸਟਰੋਕ ਡੇ ਮਨਾਈਆ ਗਿਆ। ਇਸ ਮੌਕੇ ਸਿਵਲ ਸਰਜਨ ਗੁਰਦਾਸਪੁਰ ਨੇ ਕਿਹਾ ਕਿ ਗੈਰ ਸੰਚਾਰੀ ਰੋਗਾਂ ਦਾ ਖਤਰਾ ਲਗਾਤਾਰ ਵੱਧ ਰਿਹਾ ਹੈ। ਸ਼ੂਗਰ, ਹਾਈ ਬਲੱਡ ਪ੍ਰੈਸ਼ਰ, ਕੈੰਸਰ ਦੇ ਮਰੀਜ਼ ਵੱਧ ਰਿਹੇ ਹਨ। ਹਾਈ ਬਲੱਡ ਪ੍ਰੇਸ਼ਰ ਦੇ ਕਾਰਨ ਮਰੀਜ਼ ਨੂੰ ਲਕਵਾ ਹੋ ਸਕਦਾ ਹੈ। ਲਕਵਾ ਦੇ ਕਰਨ ਮਰੀਜ਼ , ਅਪਾਹਿਜ਼ ਹੋ ਸਕਦਾ ਹੈ। ਮਰੀਜ਼ਾਂ ਨੂੰ ਅਪੰਗਤਾ ਤੋਂ ਬਚਾਉਣ ਲਈ ਜਰੂਰੀ ਹੈ ਕਿ ਹਾਈ ਬਲੱਡ ਪ੍ਰੇਸ਼ਰ ਬਿਮਾਰੀ ਦੀ ਸਮੇਂ ਸਿਰ ਸ਼ਨਾਖਤ ਕੀਤੀ ਜਾਵੇ। ਬਲੱਡ ਪ੍ਰੇਸ਼ਰ ਨੂੰ ਕੰਟਰੋਲ ਵਿਚ ਰੱਖਿਆ ਜਾਵੇ।
ਇਸ ਲਈ ਨਮਕ ਦੀ ਸੀਮਿਤ ਮਾਤਰਾ ਦਾ ਇਸਤੇਮਾਲ ਕੀਤਾ ਜਾਵੇ। ਗੈਰ ਕੁਦਰਤੀ ਭੋਜਨ ਨਾ ਕੀਤਾ ਜਾਵੇ। ਜਿਆਦਾ ਤਲੀਆ, ਫਾਸਟ ਫੂਡ, ਜਿਆਦਾ ਮਸਾਲੇ ਵਾਲੇ ਭੋਜਨ ਦੀ ਵਰਤੋਂ ਨਾ ਕੀਤੀ ਜਾਵੇ। ਮਨ ਨੂੰ ਸ਼ਾਂਤ ਰੱਖਿਆ ਜਾਵੇ। ਜਿਲਾ ਪਰਿਵਾਰ ਭਲਾਈ ਅਫ਼ਸਰ ਡਾਕਟਰ ਤੇਜਿੰਦਰ ਕੌਰ ਨੇ ਕਿਹਾ ਕਿ ਗੈਰ ਸੰਚਾਰੀ ਰੋਗਾਂ ਦੀ ਸ਼ਨਾਖਤ ਲਈ ਲਗਾਤਾਰ ਟੈਸਟਿੰਗ ਕੀਤੀ ਜਾਂਦੀ ਹੈ। ਇਸ ਸਬੰਧੀ ਕੈਂਪ ਲਗਾਏ ਜਾ ਰਹੇ ਹਨ। ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ। ਸਿਹਤ ਮੁਲਾਜ਼ਮ ਵੱਲੋਂ ਪਿੰਡ ਪੱਧਰ ਤੇ ਗੈਰ ਸੰਚਾਰੀ ਰੋਗਾਂ ਸਬੰਧੀ ਲੋਕਾਂ ਦਾ ਚੈੱਕ ਅਪ ਕੀਤਾ ਜਾ ਰਿਹਾ ਹੈ। ਮਰੀਜ਼ਾਂ ਦਾ ਮੁਫ਼ਤ ਇਲਾਜ ਕੀਤਾ ਜਾ ਰਿਹਾ ਹੈ
ਇਸ ਮੌਕੇ ਡਾਕਟਰ ਮਨਪ੍ਰੀਤ ਕੌਰ, ਗੁਰਪ੍ਰੀਤ ਸਿੰਘ ਆਦਿ ਹਾਜਰ ਸਨ