ਸੈਂਟਰਲ ਸਿਟੀ ਕਲੋਨੀ ਦੀ ਚਾਰ ਦਿਵਾਰੀ ਦੀ ਕੰਧ ਤੋੜਨ ਤੇ ਗੁੰਡਾਗਰਦੀ ਕਰਨ ਵਾਲੇ ਪਰਮਜੀਤ ਸਿੰਘ ਪੰਮੀ ਤੇ ਰਜੇਸ਼ ਕੁਮਾਰ ਨਾਮਜਦ
ਜਗਰਾਓਂ, 28 ਅਕੂਤਬਰ (ਦੀਪਕ ਜੈਨ) ਸੈਂਟਰਲ ਸਿਟੀ ਕਲੋਨੀ ਜਗਰਾਓਂ ਅੰਦਰ ਕੁਝ ਵਿਅਕਤੀਆਂ ਵਲੋਂ ਦਿਵਾਰ ਤੋੜ ਕੇ ਨਜਾਇਜ਼ ਤੌਰ ‘ਤੇ ਆਪਣੀ ਜਮੀਨ ਨੂੰ ਰਸਤਾ ਕੱਢਣ ਅਤੇ ਗੁੰਡਾਗਰਦੀ ਕਰਨ ਵਾਲੇ ਦੀਦਾਰ ਸਿੰਘ ਢਿੱਲੋਂ ਵਾਸੀ ਪਿੰਡ ਮਲਕ ਅਤੇ ਰਿਤੇਸ਼ ਭੱਟ ਵਾਸੀ ਜਗਰਾਓਂ ਖਿਲਾਫ ਮਾਮਲਾ ਦਰਜ ਕੀਤਾ ਗਿਆ ਸੀ। ਸੈਂਟਰਲ ਸਿਟੀ ਕਲੋਨੀ ਵਲੋਂ 18 ਅਗਸਤ 2025 ਨੂੰ ਐਸ.ਐਸ.ਪੀ. ਡਾਕਟਰ ਅੰਕੁਰ ਗੁਪਤਾ ਨੂੰ ਲਿਖਤੀ ਸ਼ਿਕਾਇਤ ਦਿੱਤੀ ਕਿ ਮੁਕੱਦਮਾ ਨੰਬਰ 148 ‘ਚ ਪਰਮਜੀਤ ਸਿੰਘ ਪੰਮੀ, ਰਜੇਸ਼ ਕੁਮਾਰ ਅਤੇ ਹੋਰ ਅਣਪਛਾਤੇ ਵੀ ਉਕਤ ਘਟਨਾ ਵੇਲੇ ਮੌਜੂਦ ਸਨ, ਨੂੰ ਵੀ ਨਾਮਜਦ ਕੀਤਾ ਜਾਵੇ। ਜਿਸ ਦੀ ਪੜਤਾਲ ਐਸ.ਪੀ.ਡੀ. ਹਰਕਮਲ ਕੌਰ ਨੇ ਕੀਤੀ, ਪਰਮਜੀਤ ਸਿੰਘ ਪੰਮੀ ਪੁੱਤਰ ਬਿੱਕਰ ਸਿੰਘ, ਰਜੇਸ਼ ਕੁਮਾਰ ਪੁੱਤਰ ਰਮੇਸ਼ ਸਿੰਘ ਵਾਸੀ ਜਗਰਾਓਂ ਨੂੰ ਦੋਸ਼ੀ ਨਾਮਜਦ ਕਰਨ ਲਈ ਸ਼ਿਫਾਰਿਸ ਕੀਤੀ। ਜਿਸ ਰਿਪੋਰਟ ਤੇ ਸਹਿਮਤ ਹੁੰਦਿਆਂ ਐਸ.ਐਸ.ਪੀ. ਡਾਕਟਰ ਅੰਕੁਰ ਗੁਪਤਾ ਨੇ ਮੁਖ ਅਫਸਰ ਥਾਣਾ ਸਿਟੀ ਜਗਰਾਓਂ ਨੂੰ ਅਲੱਗ-ਅਲੱਗ ਧਾਰਾਵਾਂ 296, 351 (2), 324 (3), 3 (5) ਅਧੀਨ ਨਾਮਜਦ ਕਰਨ ਲਈ ਹੁਕਮ ਕੀਤੇ। ਐਸ.ਐਚ.ਓ. ਪਰਮਿੰਦਰ ਸਿੰਘ ਨੇ ਦੱਸਿਆ ਕਿ ਦੋਸ਼ੀਆਂ ਨੂੰ ਜਲਦੀ ਹੀ ਗ੍ਰਿਫਤਾਰ ਕਰ ਲਿਆ ਜਾਵੇਗਾ।