ਪੰਜਾਬ ਸਰਕਾਰ ਦੀ ਮੁਹਿੰਮ 'ਜਿਸਦਾ ਖੇਤ ਉਸਦੀ ਰੇਤ' ਤਹਿਤ ਕੱਢੀ ਜਾ ਰਹੀ ਸੀ ਰੇਤ
ਰੇਤ ਕੱਢਣ ਨੂੰ ਲੈ ਕੇ ਭਖਿਆ ਵਿਵਾਦ, ਜਮੀਨ ਅਤੇ ਕਰੈਸ਼ਰ ਮਾਲਕ ਦਾ ਦਾਅਵਾ ਨਿਯਮ ਮੁਤਾਬਕ ਹੋ ਰਿਹਾ ਹੈ ਕੰਮ
ਰੋਹਿਤ ਗੁਪਤਾ
ਗੁਰਦਾਸਪੁਰ : ਗੁਰਦਾਸਪੁਰ ਦੇ ਪਿੰਡ ਰਾਜੂ ਬੇਲਾ, ਕਿਸ਼ਨ ਪੂਰ ਅਤੇ ਪਸਵਾਲ ਵਿੱਚ ਪੰਜਾਬ ਸਰਕਾਰ ਦੀ ਮੁਹਿੰਮ ਜਿਸਕਾ ਖੇਤ ਉਸਕੀ ਰੇਤ ਮੁਹਿੰਮ ਨੂੰ ਲੈਕੇ ਕਿਸਾਨ ਜਥੇਬੰਦੀਆਂ ਹੋਈਆਂ ਆਮੋ ਸਾਹਮਣੇ ਬਿਆਸ ਦਰਿਆ ਨੇੜੇ ਕਿਸਾਨਾਂ ਵੱਲੋਂ ਆਪਣੇ ਖੇਤਾਂ ਵਿੱਚੋਂ ਕਢਵਾਈ ਜਾ ਰਹੀ ਸੀ ਰੇਤ ਇੱਕ ਕਿਸਾਨ ਜਥੇਬੰਦੀ ਨੇ ਆਕੇ ਰੋਕਿਆ ਕੰਮ ਕਿਹਾ ਹੋ ਰਹੀ ਹੈ ਨਜਾਇਜ਼ ਮਾਈਨਿੰਗ ਦੂਸਰੀ ਕਿਸਾਨ ਜਥੇਬੰਦੀ ਨੇ ਕਿਹਾ ਕਿ ਇਹ ਨਜਾਇਜ਼ ਮਾਈਨਿੰਗ ਨਹੀਂ ਹੈ ਕਿਸਾਨਾਂ ਵੱਲੋਂ ਕਰੈਸ਼ਰ ਮਾਲਕਾਂ ਨੂੰ ਖੇਤਾਂ ਵਿੱਚੋਂ ਰੇਤ ਅਤੇ ਬਜਰ ਕੱਢਣ ਦੇ ਲਈ ਕਿਹਾ ਹੈ ਤਾਂ ਜੋ ਉਹਨਾਂ ਦੇ ਖੇਤ ਦੁਬਾਰਾ ਤੋਂ ਖੇਤੀ ਯੋਗ ਹੋ ਸਕਣ ਕਰੈਸ਼ਰ ਮਾਲਕਾਂ ਨੇ ਕਿਹਾ ਕਿ ਉਹਨਾਂ ਨੇ ਸਰਕਾਰ ਨੂੰ ਸਾਰੀਆਂ ਫੀਸਾਂ ਦੇਕੇ ਕਿਸਾਨਾਂ ਦੇ ਖੇਤਾਂ ਵਿੱਚੋਂ ਰੇਤ ਕੱਢਣ ਦਾ ਕੰਮ ਸ਼ੁਰੂ ਕੀਤਾ ਹੈ। ਪਰ ਕੁਝ ਕਿਸਾਨ ਜਥੇਬੰਦੀਆਂ ਜਾਣਬੁੱਝ ਕੇ ਇਸ ਨੂੰ ਰਾਜਨੀਤਿਕ ਸ਼ਹ ਦੇ ਉੱਪਰ ਕੰਮ ਨੂੰ ਰੋਕ ਰਹੀਆਂ ਹਨ। ਅਤੇ ਮਾਹੌਲ ਨੂੰ ਖਰਾਬ ਕਰ ਰਹੀਆਂ ਹਨ।
ਇਸ ਮਾਮਲੇ ਸੰਬੰਧੀ ਜਾਣਕਾਰੀ ਦਿੰਦਿਆਂ ਕਿਸਾਨ ਬਲਵਿੰਦਰ ਸਿੰਘ ਨੇ ਦੱਸਿਆ ਕਿ ਪਿੰਡ ਰਾਜੂ ਬੇਲਾ ਵਿੱਚ ਉਸਦੀ ਜਮੀਨ ਹੈ ਜੋ ਕਿ ਹੜ ਕਾਰਨ ਬਿਆਸ ਦਰਿਆ ਨੇ ਪੂਰੀ ਤਰ੍ਹਾਂ ਦੇ ਨਾਲ ਤਬਾਹ ਕਰ ਦਿੱਤੀ ਹੈ ਅਤੇ ਜਮੀਨ ਵਿੱਚ ਰੇਤਾ ਅਤੇ ਪੱਥਰ ਭਰ ਚੁੱਕੇ ਹਨ ਉਹਨਾਂ ਕਿਹਾ ਕਿ ਪੰਜਾਬ ਸਰਕਾਰ ਦੇ ਵੱਲੋਂ ਜੋ ਮੁਹਿਮ ਸ਼ੁਰੂ ਕੀਤੀ ਗਈ ਹੈ ਜਿਸਦਾ ਖੇਤ ਉਸਦੀ ਰੇਤ ਮੁਹਿਮ ਤਹਿਤ ਉਹਨਾਂ ਨੇ ਕਰੈਸ਼ਰ ਮਾਲਕਾਂ ਨੂੰ ਕਿਹਾ ਸੀ ਕਿ ਉਹਨਾਂ ਦੀ ਜਮੀਨ ਨੂੰ ਸਾਫ ਕੀਤਾ ਜਾਵੇ। ਤਾਂ ਜੋ ਉਹਨਾਂ ਦੀ ਜਮੀਨ ਮੁੜ ਤੋਂ ਖੇਤੀ ਯੋਗ ਹੋ ਸਕੇ ਪਰ ਕੱਲ ਜਦੋ ਜਮੀਨ ਵਿੱਚੋਂ ਰੇਤਾ ਕੱਢੀ ਜਾ ਰਹੀ ਸੀ ਤਾਂ ਕੁਝ ਕਿਸਾਨ ਜਥੇਬੰਦੀਆਂ ਨੇ ਆਕੇ ਕੰਮ ਨੂੰ ਰੋਕ ਦਿੱਤਾ ਅਤੇ ਕਿਹਾ ਕਿ ਇੱਥੇ ਨਜਾਇਜ਼ ਮਾਈਨਿੰਗ ਹੋ ਰਹੀ ਹੈ ਜਦ ਕਿ ਉਹ ਆਪਣੀ ਮਰਜ਼ੀ ਨਾਲ ਆਪਣੀ ਜਮੀਨ ਵਿੱਚੋਂ ਰੇਤ ਕਢਵਾ ਰਹੇ ਸਨ ਕੁਝ ਕਿਸਾਨ ਜਥੇਬੰਦੀਆਂ ਰਾਜਨੀਤਿਕ ਸ਼ਹਿ ਦੇ ਉੱਪਰ ਇਸ ਕੰਮ ਨੂੰ ਰੋਕ ਰਹੀਆਂ ਹਨ। ਉਹਨਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਉਹਨਾਂ ਦੇ ਕੰਮ ਨੂੰ ਚੱਲਣ ਦੇਵੇ ਤਾਂ ਜੋ ਉਹਨਾਂ ਦੇ ਖੇਤ ਫਿਰ ਤੋਂ ਖੇਤੀ ਯੋਗ ਹੋ ਸਕਣ
ਇਸ ਮਾਮਲੇ ਸੰਬੰਧੀ ਜਦੋਂ ਕਰੈਸ਼ਰ ਮਾਲਕ ਬਲਜੀਤ ਸਿੰਘ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਕਿਹਾ ਕਿ ਕਿਸਾਨ ਦੀ ਮਨਜ਼ੂਰੀ ਦੇ ਨਾਲ ਹੀ ਉਹ ਖੇਤਾਂ ਵਿੱਚੋਂ ਰੇਤ ਅਤੇ ਬੱਜਰ ਕੱਢ ਰਹੇ ਹਨ ਅਤੇ ਉਹਨਾਂ ਨੇ ਸਰਕਾਰ ਨੂੰ ਸਾਰੇ ਟੈਕਸ ਦਿੱਤੇ ਹੋਏ ਹਨ ਇਸ ਸਬੰਧੀ ਉਹਨਾਂ ਨੇ ਮਾਈਨਿੰਗ ਵਿਭਾਗ ਦੇ ਕੋਲੋਂ ਵੀ ਸਾਰੀਆਂ ਮਨਜ਼ੂਰੀਆਂ ਲਈਆਂ ਹੋਈਆਂ ਹਨ ਪਰ ਜਾਣ ਬੁੱਝ ਕੇ ਕੁਝ ਕਿਸਾਨ ਜਥੇਬੰਦੀਆਂ ਰਾਜਨੀਤਿਕ ਸ਼ਹਿ ਦੇ ਉੱਪਰ ਕੰਮ ਨੂੰ ਰੋਕ ਰਹੀਆਂ ਹਨ। ਉਹਨਾਂ ਦੱਸਿਆ ਕਿ ਪੰਜਾਬ ਸਰਕਾਰ ਦੇ ਵੱਲੋਂ ਜੋ ਮੁਹਿੰਮ ਸ਼ੁਰੂ ਕੀਤੀ ਗਈ ਹੈ ਜਿਸਦਾ ਖੇਤ ਉਸਦੀ ਰੇਤ ਤਹਿਤ ਹੀ ਸਾਰੀਆਂ ਮਨਜ਼ੂਰੀਆਂ ਲੈਕੇ ਇਹ ਕੰਮ ਕੀਤਾ ਜਾ ਰਿਹਾ ਹੈ। ਇਸ ਲਈ ਉਹਨਾਂ ਨੇ ਜਿਲ੍ਹਾ ਪ੍ਰਸ਼ਾਸਨ ਨੂੰ ਅਪੀਲ ਕੀਤੀ ਹੈ ਕਿ ਉਹਨਾਂ ਦੇ ਕੰਮ ਨੂੰ ਚੱਲਣ ਦਿੱਤਾ ਜਾਵੇ।
ਇਸ ਸਬੰਧੀ ਜਦੋਂ ਮੌਕੇ ਤੇ ਪਹੁੰਚੇ ਪੁਲਿਸ ਅਧਿਕਾਰੀਆਂ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਦਸਿਆ ਕਿ ਉਹਨਾਂ ਨੂੰ ਸੂਚਨਾ ਮਿਲੀ ਸੀ ਕਿ ਇਸ ਜਗ੍ਹਾ ਦੇ ਉੱਪਰ ਨਜਾਇਜ਼ ਮਾਈਨਿੰਗ ਹੋ ਰਹੀ ਹੈ ਪਰ ਜਦੋਂ ਆਕੇ ਦੇਖਿਆ ਤਾਂ ਇੱਥੇ ਕਿੱਸੇ ਤਰ੍ਹਾ ਦੀ ਕੋਈ ਮਾਈਨਿੰਗ ਨਹੀਂ ਹੋ ਰਹੀ ਮੌਕੇ ਤੇ ਪਹੁੰਚੇ ਕਿਸਾਨ ਜਥੇਬੰਦੀਆਂ ਨਾਲ ਗੱਲਬਾਤ ਕੀਤੀ ਜਾ ਰਹੀ ਹੈ। ਬਿਆਨ ਦਰਜ ਕਰਨ ਤੋਂ ਬਾਅਦ ਅਗਲੀ ਬਣਦੀ ਕਾਰਵਾਈ ਕੀਤੀ ਜਾਵੇਗੀ।