ਅੱਧੀ ਰਾਤ ਨੂੰ ਸਰਪੰਚ ਦੀ ਗੱਡੀ ਵਿੱਚ ਗੱਡੀ ਮਾਰ ਕੇ ਪਲਟਾਈ ਗੱਡੀ
ਸਰਪੰਚ ਕਹਿੰਦਾ , ਮੇਰੇ ਤੇ ਹਮਲਾ ਕਰਕੇ ਜਾਨ ਲੈਣ ਦੀ ਕੀਤੀ ਗਈ ਹੈ ਕੋਸ਼ਿਸ਼, ਪੁਲਿਸ ਨੇ ਮਾਮਲੇ ਦੀ ਜਾਂਚ ਕੀਤੀ ਸ਼ੁਰੂ
ਰੋਹਿਤ ਗੁਪਤਾ
ਗੁਰਦਾਸਪੁਰ : ਪਿੰਡ ਖੰਨਾ ਚਮਾਰਾਂ ਦੇ ਮੌਜੂਦਾ ਸਰਪੰਚ ਦੀ ਗੱਡੀ ਨੂੰ ਸ਼ਾਹਪੁਰ ਜਾਜਨ ਨੇੜੇ ਟੱਕਰ ਮਾਰ ਕੇ ਪਲਟਾਉਣ ਦੀ ਕੋਸ਼ਿਸ਼ ਕਰਨ ਦੀ ਘਟਨਾ ਸਾਹਮਣੇ ਆਈ ਹੈ। ਜਿਸ ਵਿੱਚ ਸਰਪੰਚ ਅਤੇ ਉਸ ਦੇ ਸਾਥੀ ਦੀ ਜਾਨ ਬਾਲ ਬਾਲ ਬਚੀ ਹੈ।ਉਧਰ ਪੁਲਿਸ ਵੱਲੋਂ ਇਸ ਘਟਨਾ ਦੀ ਬਰੀਕੀ ਨਾਲ ਜਾਂਚ ਆਰੰਭ ਦਿੱਤੀ ਗਈ ਹੈ।
ਇਸ ਘਟਨਾ ਸਬੰਧੀ ਜਾਣਕਾਰੀ ਦਿੰਦੇ ਹੋਏ ਪਿੰਡ ਖੰਨਾ ਚਮਾਰਾਂ ਦੇ ਸਰਪੰਚ ਹਰਵਿੰਦਰ ਸਿੰਘ ਨੇ ਦੱਸਿਆ ਕਿ ਬੀਤੀ ਰਾਤ ਕਰੀਬ 1 ਵਜੇ ਉਹਨਾਂ ਦੀ ਮੱਝ ਬਿਮਾਰ ਹੋ ਗਈ ਸੀ ਤੇ ਜਿਸ ਦਾ ਇਲਾਜ ਕਰਵਾਉਣ ਲਈ ਪਿੰਡ ਸ਼ਾਹਪੁਰ ਜਾਜਨ ਤੋਂ ਡਾਕਟਰ ਦਰਸ਼ਨ ਸਿੰਘ ਨੂੰ ਲਿਆਂਦਾ ਗਿਆ ਸੀ ਤੇ ਜਦ ਕਰੀਬ ਸਵੇਰੇ ਤਿੰਨ ਵਜੇ ਜਦੋਂ ਡਾਕਟਰ ਨੂੰ ਪਿੰਡ ਛੱਡਣ ਆ ਰਹੇ ਸਨ ਤਾਂ ਪਿੰਡ ਸ਼ਾਹਪੁਰ ਜਾਜਨ ਪੁਲ ਦੇ ਨਜਦੀਕ ਅਨਪਛਾਤੇ ਹਥਿਆਰਬੰਦ ਵਿਕਤੀਆਂ ਵੱਲੋਂ ਆਪਣੀ ਗੱਡੀ ਸੜਕ ਦੇ ਅੱਧ ਵਿਚਾਲੇ ਖੜੀ ਕੀਤੀ ਹੋਈ ਸੀ ਤਾਂ ਪਿਛੋਂ ਤੋਂ ਇੱਕ ਹੋਰ ਗੱਡੀ ਵੱਲੋਂ ਉਹਨਾਂ ਦੀ ਗੱਡੀ ਨੂੰ ਜੋਰਦਾਰ ਟੱਕਰ ਮਾਰ ਦਿੱਤੀ ਗਈ ਜਿਸ ਨਾਲ ਗੱਡੀ ਸੜਕ ਕਿਨਾਰੇ ਹੇਠਾਂ ਡੂੰਘੀ ਜਗਹਾ ਪਲਟ ਗਈ ਤੇ ਉਕਤ ਅਨਪਛਾਤੇ ਵਿਕਤੀ ਉਥੋਂ ਆਪਣੀਆਂ ਗੱਡੀਆਂ ਲੈ ਕੇ ਫਰਾਰ ਹੋ ਗਏ।ਸਰਪੰਚ ਨੇ ਦੱਸਿਆ ਕਿ ਮੈਂ ਅਤੇ ਮੇਰੇ ਸਾਥੀ ਨੇ ਬੜੀ ਮੁਸ਼ਕਿਲ ਨਾਲ ਗੱਡੀ ਦੇ ਸ਼ੀਸ਼ੇ ਤੋੜ ਕੇ ਆਪਣੀਆਂ ਜਾਨਾਂ ਬਚਾਈਆਂ ਹਨ। ਉਹਨਾਂ ਦੱਸਿਆ ਕਿ ਮੌਕੇ ਤੇ ਪੁਲਿਸ ਚੌਂਕੀ ਧਰਮਕੋਟ ਰੰਧਾਵਾ ਦੇ ਇੰਚਾਰਜ ਨੰਦ ਭੱਟੀ ਨੂੰ ਫੋਨ ਤੇ ਸੂਚਨਾ ਦਿੱਤੀ ਗਈ ਜਿਨਾਂ ਵੱਲੋਂ ਤੁਰੰਤ ਪਹੁੰਚ ਕੇ ਸਾਡੀ ਸਾਰ ਲਈ ਗਈ ਹੈ।ਇਸ ਮੌਕੇ ਉਹਨਾਂ ਪ੍ਰਸ਼ਾਸਨਿਕ ਦੇ ਉੱਚ ਅਧਿਕਾਰੀਆਂ ਤੋਂ ਮੰਗ ਕੀਤੀ ਹੈ ਕਿ ਇਸ ਘਟਨਾ ਸਬੰਧੀ ਬਰੀਕੀ ਨਾਲ ਜਾਂਚ ਕਰਕੇ ਬਣਦਾ ਇਨਸਾਫ ਦਿੱਤਾ ਜਾਵੇ।
ਇਸ ਸਬੰਧੀ ਜਦੋਂ ਪੱਤਰਕਾਰਾਂ ਵੱਲੋਂ ਡੀਐਸਪੀ ਜੋਗਾ ਸਿੰਘ ਨਾਲ ਗੱਲਬਾਤ ਕਰਨੀ ਚਾਹੀ ਤਾਂ ਉਹਨਾਂ ਮੀਡੀਆ ਦੇ ਕੈਮਰੇ ਸਾਹਮਣੇ ਫਿਲਹਾਲ ਕੋਈ ਵੀ ਜਾਣਕਾਰੀ ਨਹੀਂ ਦਿੱਤੀ ਗਈ।