ਚੇਅਰਮੈਨ ਹਰਚੰਦ ਸਿੰਘ ਬਰਸਟ ਨੇ 40 ਲੱਖ ਰੁਪਏ ਦੀ ਲਾਗਤ ਨਾਲ ਬਣੀ ਨਵੀਂ ਲਿੰਕ ਰੋਡ ਦਾ ਕੀਤਾ ਉਦਘਾਟਨ
ਬੰਗਾ 16 ਅਕਤੂਬਰ 2025-ਪੰਜਾਬ ਮੰਡੀ ਬੋਰਡ ਵੱਲੋਂ ਰਿਕਾਰਡ ਸਮੇਂ ਵਿਚ 40 ਲੱਖ ਰੁਪਏ ਦੀ ਲਾਗਤ ਨਾਲ ਨੈਸ਼ਨਲ ਹਾਈਵੇ ਬੰਗਾ-ਫਗਵਾੜਾ ਤੋਂ ਪਿੰਡ ਕਲੇਰਾਂ ਨੂੰ ਜਾਂਦੀ ਸੜਕ ਤੋਂ ਪਿੰਡ ਬਾਹੜੋਵਾਲ, ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਅਤੇ ਸ਼ਮਸ਼ਾਨ ਘਾਟ ਢਾਹਾਂ ਤੱਕ ਨਵੀਂ ਕੰਕਰੀਟ ਨਾਲ ਬਣਾਈ ਗਈ ਲਿੰਕ ਰੋਡ ਦਾ ਉਦਘਾਟਨ ਅੱਜ ਹਰਚੰਦ ਸਿੰਘ ਬਰਸਟ, ਚੇਅਰਮੈਨ, ਪੰਜਾਬ ਮੰਡੀ ਬੋਰਡ ਨੇ ਆਪਣੇ ਕਰ ਕਮਲਾਂ ਨਾਲ ਢਾਹਾਂ ਕਲੇਰਾਂ ਸਕੂਲ ਕੋਲ ਕੀਤਾ ।
ਇਸ ਮੌਕੇ ਹਰਚੰਦ ਸਿੰਘ ਬਰਸਟ, ਚੇਅਰਮੈਨ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਯੋਗ ਰਹਿਨੁਮਾਈ ਹੇਠ ਪੰਜਾਬ ਵਿਚ ਵਿਕਾਸ ਕਾਰਜ ਬਹੁਤ ਤੇਜ਼ੀ ਨਾਲ ਕੀਤੇ ਜਾ ਰਹੇ ਹਨ। ਇਸ ਨਵੀਂ ਲਿੰਕ ਰੋਡ ਦੇ ਬਣਨ ਨਾਲ ਜਿੱਥੇ ਇਲਾਕੇ ਦੇ ਲੋਕਾਂ ਨੂੰ ਆਵਾਜਾਈ ਵਿੱਚ ਆਸਾਨੀ ਹੋ ਜਾਵੇਗੀ, ਉੱਥੇ ਹੀ ਸੀਨੀਅਰ ਸੈਕੰਡਰੀ ਸਕੂਲ ਦੇ ਵਿਦਿਆਰਥੀਆਂ, ਹਸਪਤਾਲ ਢਾਹਾਂ ਕਲੇਰਾਂ ਨੂੰ ਆਉਣ ਵਾਲੇ ਮਰੀਜ਼ਾਂ ਨੂੰ ਵੱਡੀ ਸਹੂਲਤ ਮਿਲੇਗੀ। ਉਹਨਾਂ ਕਿਹਾ ਪੰਜਾਬ ਵਿਚ ਪੰਜਾਬ ਮੰਡੀ ਬੋਰਡ ਵੱਲੋਂ ਸੜਕਾਂ ਅਤੇ ਮੰਡੀਆਂ ਦੇ ਵਿਕਾਸ ਕਾਰਜਾਂ ਨੂੰ ਸਮੇਂ ਸਿਰ ਪੂਰਾ ਕਰਕੇ ਪੰਜਾਬ ਵਾਸੀਆਂ ਨੂੰ ਸਮਰਪਿਤ ਕੀਤੀਆਂ ਜਾ ਰਹੀਆਂ ਹਨ।
ਇਸ ਮੌਕੇ ਡਾ. ਸੁਖਵਿੰਦਰ ਕੁਮਾਰ ਸੁੱਖੀ ਹਲਕਾ ਵਿਧਾਇਕ ਬੰਗਾ, ਚੇਅਰਮੈਨ ਕੋਨਵੇਅਰ ਪੰਜਾਬ ਅਤੇ ਕੁਲਵਿੰਦਰ ਸਿੰਘ ਢਾਹਾਂ ਪ੍ਰਧਾਨ ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜ਼ੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ ਨੇ ਚੇਅਰਮੈਨ ਹਰਚੰਦ ਸਿੰਘ ਬਰਸਟ ਦਾ ਇਲਾਕਾ ਨਿਵਾਸੀਆਂ ਲਈ ਆਧੁਨਿਕ ਲਿੰਕ ਸੜਕ ਬਣਾਉਣ ਲਈ ਹਾਰਦਿਕ ਧੰਨਵਾਦ ਕੀਤਾ। ਇਸ ਮੌਕੇ ਬਰਜਿੰਦਰ ਸਿੰਘ ਢਾਹਾਂ ਮੀਤ ਪ੍ਰਧਾਨ ਟਰੱਸਟ, ਸੋਹਨ ਲਾਲ ਢੰਡਾ ਜ਼ਿਲ੍ਹਾ ਪ੍ਰਧਾਨ ਐਸ ਸੀ ਵਿੰਗ, ਬੀਬੀ ਹਰਜੋਤ ਕੌਰ ਲੋਹਟੀਆ ਸੀਨੀਅਰ ਆਗੂ, ਪਵਨਜੀਤ ਸਿੰਘ ਸਿੱਧੂ ਹਲਕਾ ਸੰਗਠਨ ਇੰਚਾਰਜ ਬੰਗਾ, ਦਵਿੰਦਰ ਸਿੰਘ ਢਿੱਲੋਂ ਯੂ ਐਸ ਏ, ਗੌਰਵ ਭੱਟੀ ਕਾਰਜਕਾਰੀ ਇੰਜੀਨੀਅਰ, ਤੀਰਥ ਸਿੰਘ ਐਸ.ਡੀ.ਓ., ਜੇ ਈ ਚਰਨਜੀਤ ਸਿੰਘ, ਮਹਿੰਦਰਪਾਲ ਸਿੰਘ ਦਫਤਰ ਸੁਪਰਡੈਂਟ, ਸੁਰਿੰਦਰ ਸਿੰਘ ਸ਼ਾਹ, ਸੰਦੀਪ ਕੁਮਾਰ ਸਾਈਟ ਇੰਚਾਰਜ, ਹਰਵਿੰਦਰ ਸਿੰਘ ਸਾਈਟ ਇੰਚਾਰਜ ਰੋਡ ਅਤੇ ਹੋਰ ਪਤਵੰਤੇ ਸੱਜਣ ਵੀ ਹਾਜ਼ਰ ਸਨ ।