ਕਸਬਾ ਘੁਮਾਣ 'ਚ ਰੈਡੀਮੇਡ ਦੀ ਦੁਕਾਨ ਤੇ ਅਣਪਛਾਤੇ ਮੋਟਰਸਾਈਕਲ ਸਵਾਰ ਗੋਲੀਆਂ ਚਲਾ ਕੇ ਹੋਏ ਫਰਾਰ
ਮੈਂਬਰ ਪੰਚਾਇਤ ਗੋਲੀਆਂ ਲੱਗਣ ਨਾਲ ਗੰਭੀਰ ਜਖਮੀ
ਰੋਹਿਤ ਗੁਪਤਾ
ਗੁਰਦਾਸਪੁਰ
ਹਲਕਾ ਸ੍ਰੀ ਹਰਗੋਬਿੰਦਪੁਰ ਸਾਹਿਬ ਅਧੀਨ ਆਉਂਦੇ ਕਸਬਾ ਘੁਮਾਣ ਵਿੱਚ ਦੇਰ ਸ਼ਾਮ ਚੱਲੀਆਂ ਗੋਲੀਆਂ ਇੱਕ ਵਿਅਕਤੀ ਜ਼ਖ਼ਮੀ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ ਮੁਢਲੀ ਜਾਣਕਾਰੀ ਅਨੁਸਾਰ ਘੁਮਾਣ ਦੇ ਮੇਨ ਬਾਜ਼ਾਰ ਵਿੱਚ ਸਥਿਤ ਜੰਬਾ ਕਲਾਥ ਹਾਊਸ ਤੇ ਮੋਟਰਸਾਈਕਲ ਸਵਾਰ ਵਿਅਕਤੀਆਂ ਵੱਲੋਂ ਚਲਾਈ ਗੋਲੀ ਨਾਲ ਦੁਕਾਨ ਮਾਲਕ ਗੁਰਜੀਤ ਸਿੰਘ ਜੰਬਾ ਪੁੱਤਰ ਹਜ਼ਾਰਾਂ ਸਿੰਘ ਵਾਸੀ ਘੁਮਾਣ ਜੋ ਪੰਚਾਇਤ ਮੈਂਬਰ ਵੀ ਹੈ ਉਹ ਗੰਭੀਰ ਜ਼ਖ਼ਮੀ ਹੋ ਗਿਆ ਪ੍ਰਤੱਖ ਲੋਕਾਂ ਅਨੁਸਾਰ ਗੁਰਜੀਤ ਸਿੰਘ ਜੰਬਾ ਦੇ ਇੱਕ ਗੋਲੀ ਪੇਟ ਅਤੇ ਇੱਕ ਗੋਲੀ ਉਸਦੀ ਲੱਤ ਵਿੱਚ ਵੱਜੀ ਜਿਸਨੂੰ ਤੁਰੰਤ ਅਮ੍ਰਿਤਸਰ ਇਲਾਜ਼ ਲਈ ਲਿਜਾਇਆ ਗਿਆ ਡੀ ਐਸ ਪੀ ਹਰੀਸ਼ ਬਹਿਲ ਐਸ ਐਚ ਓ ਗਗਨਦੀਪ ਸਿੰਘ ਸਮੇਤ ਪੁਲਿਸ ਪਾਰਟੀ ਵੱਲੋਂ ਵਾਰਦਾਤ ਵਾਲੀ ਜਗ੍ਹਾ ਤੇ ਜਾ ਕੇ ਬਰੀਕੀ ਨਾਲ ਜਾਂਚ ਪੜਤਾਲ ਕੀਤੀ ਜਾ ਰਹੀ ਹੈ ਅਤੇ ਸੀ ਸੀ ਟੀਵੀ ਕੈਮਰੇ ਚੈਕ ਕੀਤੇ ਜਾ ਰਹੇ ਹਨ।