Education Breaking: PTM ਦੌਰਾਨ ਅਧਿਆਪਕ ਬਣਨਗੇ ਡਾਕਟਰ, ਪੜ੍ਹੋ ਵੇਰਵਾ
Babushahi Bureau
ਲੁਧਿਆਣਾ, 10 October 2025 : ਸਿੱਖਿਆ ਵਿਭਾਗ ਦੇ ਆਦੇਸ਼ਾਂ ਤਹਿਤ ਡੀਈਓ ਲੁਧਿਆਣਾ ਦੇ ਵੱਲੋਂ ਇੱਕ ਹੁਕਮ ਜਾਰੀ ਕੀਤਾ ਗਿਆ ਹੈ ਕਿ, ਜਿਨ੍ਹਾਂ ਸਕੂਲਾਂ ਨੇ ਮਿਸ਼ਨ ਸਵਸਥ ਕਵਚ ਅਧੀਨ ਟ੍ਰੇਨਿੰਗ ਲਈ ਹੈ, ਉਹ ਸਕੂਲ ਮਿਤੀ 17 ਅਕਤੂਬਰ 2025 ਨੂੰ ਪੀ.ਟੀ.ਐਮ. ਵਾਲੇ ਦਿਨ ਮਿਸ਼ਨ ਸਵਸਥ ਕਵਚ ਦਾ ਕੈਂਪ ਲਗਾਉਣਗੇ ਅਤੇ ਲੋਕਾਂ ਨੂੰ ਬੀ.ਪੀ. ਸਬੰਧੀ ਜਾਣਕਾਰੀ ਦੇਣਗੇ। ਇਸ ਤੋਂ ਇਲਾਵਾ ਅਧਿਆਪਕ ਬੀਪੀ ਅਤੇ ਹੋਰ ਚੈੱਕਅਪ ਕਰਨਗੇ।
ਡੀਈਓ ਵੱਲੋਂ ਜਾਰੀ ਕੀਤੇ ਗਏ ਪੱਤਰ ਵਿੱਚ ਲਿਖਿਆ ਗਿਆ ਹੈ ਕਿ, ਜਿਨ੍ਹਾਂ ਸਕੂਲਾਂ ਨੇ ਮਿਸ਼ਨ ਸਵਸਥ ਕਵਚ ਅਧੀਨ ਟ੍ਰੇਨਿੰਗ ਲਈ ਹੈ, ਉਹ ਸਕੂਲ ਮਿਤੀ 17 ਅਕਤੂਬਰ 2025 ਨੂੰ ਪੀ.ਟੀ.ਐਮ. ਵਾਲੇ ਦਿਨ ਮਿਸ਼ਨ ਸਵਸਥ ਕਵਚ ਦਾ ਕੈਂਪ ਲਗਾਉਣਗੇ ਅਤੇ ਲੋਕਾਂ ਨੂੰ ਬੀ.ਪੀ. ਸਬੰਧੀ ਜਾਣਕਾਰੀ ਦੇਣਗੇ। ਜਿਸ ਸਬੰਧੀ ਹੇਠ ਲਿਖੀਆਂ ਹਦਾਇਤਾਂ ਦੀ ਪਾਲਣਾ ਯਕੀਨੀ ਬਣਾਈ ਜਾਵੇ।
1) ਇਸ ਪੂਰੀ ਕਾਰਵਾਈ ਦੀ ਅਗਵਾਈ ਆਪ ਦੇ ਸਕੂਲ ਦਾ ਹੈਲਥ ਮੈਂਟਰ ਬੱਚਿਆਂ ਦੀ ਸਹਾਇਤਾ ਨਾਲ ਕਰੇਗਾ ਜੋ ਕਿ ਇਸਦਾ ਨੋਡਲ ਵੀ ਹੋਵੇਗਾ।
2) ਇਸ ਕੈਂਪ ਵਿੱਚ ਬੀ.ਪੀ. ਸਬੰਧੀ ਲੋਕਾਂ ਨੂੰ ਜਾਗਰਕ ਕਰਦੇ ਹੋਏ ਘੱਟੋ ਘੱਟ 100 ਲੋਕਾਂ ਦਾ ਬੀ.ਪੀ. ਨਿਯਮ ਅਨੁਸਾਰ ਤਿੰਨ-ਤਿੰਨ ਵਾਰ ਚੈਕ ਕਰਦੇ ਹੋਏ ਇਸ ਸਬੰਧੀ ਜਾਣਕਾਰੀ ਇਸ ਪੱਤਰ ਨਾਲ ਨੱਥੀ ਗੂਗਲ ਫਾਰਮ ਲਿੰਕ ਵਿੱਚ ਹਰ ਹਾਲਤ ਵਿੱਚ ਤਰਨੀ ਯਕੀਨੀ ਯਕੀਨੀ ਬਣਾਈ ਜਾਵੇ। (ਨੱਥੀ ਗੂਗਲ ਫਾਰਮ ਲਿੰਕ)
3) ਆਪ ਦੇ ਸਕੂਲ ਵਿੱਚ ਚੈਕ ਕੀਤੇ ਗਏ ਬੀ.ਪੀ ਸਬੰਧੀ ਰਿਪੋਰਟ ਆਪਣੇ ਸਕੂਲ ਰਿਕਾਰਡ ਵਿੱਚ ਰੱਖਿਆ ਜਾਵੇ । ਲੋੜ ਪੈਣ ਤੇ ਇਸ ਦਫਤਰ ਵੱਲੋਂ ਇਹ ਰਿਪੋਰਟ ਆਪਜੀ ਤੋਂ ਕਿਸੇ ਵੀ ਟਾਈਮ ਮੰਗੀ ਜਾ ਸਕਦੀ ਹੈ।
4) ਇਸ ਸਬੰਧੀ ਕੋਈ ਵੀ ਦੋਬਾਰਾ ਤੋਂ ਯਾਦ ਪੱਤਰ ਨਹੀਂ ਭੇਜਿਆ ਜਾਏਗਾ। ਅਣਗਿਹਲੀ ਦੀ ਸੂਰਤ ਵਿੱਚ ਸਕੂਲ ਮੁਖੀ ਜ਼ਿੰਮੇਵਾਰ ਹੋਵੇਗਾ। ਇਸ ਸਬੰਧੀ ਫੋਟੋਗ੍ਰਾਫੀ ਵੀ ਕੀਤੀ ਜਾਵੇ ਅਤੇ ਫੋਟੋਗ੍ਰਾਫੀ ਦਾ ਰਿਕਾਰਡ ਆਪਣੇ ਪੱਧਰ ਤੇ ਰੱਖ ਲਿਆ ਜਾਵੇ।
5) ਇਹ ਵੀ ਦੇਖਣ ਵਿੱਚ ਆਇਆ ਹੈ ਕਿ ਬਾਰ ਬਾਰ ਸੁਨੇਹਾ ਦੇਣ ਉਪਰੰਤ ਵੀ ਕਈ ਸਕੂਲਾਂ ਨੇ ਸਮਿਟਰੀ ਰੋਡ ਸਕੂਲ ਤੋਂ ਅਜੇ ਤੱਕ ਵੀ ਬੀ.ਪੀ. ਮਸ਼ੀਨ ਪ੍ਰਾਪਤ ਨਹੀਂ ਕੀਤੀ ਹੈ। ਹੁਣ ਮਿਤੀ 16/10/2025 ਤੱਕ ਰਹਿੰਦੇ ਸਕੂਲ ਇਹ ਮਸ਼ੀਨ ਪ੍ਰਾਪਤ ਕਰ ਲੈਣ। ਨਾ ਮਸ਼ੀਨ ਪ੍ਰਾਪਤ ਕਰਨ ਦੀ ਅੰਤਿਮ ਜਿੰਮੇਵਾਰੀ ਸਕੂਲ ਮੁਖੀ ਦੀ ਹੋਵੇਗੀ। ਇਸਨੂੰ ਮਾਣਯੋਗ ਡਿਪਟੀ ਕਮਿਸ਼ਨਰ, ਲੁਧਿਆਣਾ ਜੀ ਦੇ ਹੁਕਮਾਂ ਦੀ ਉਲੰਘਣਾ ਸਮਝਿਆ ਜਾਵੇਗਾ।