ਪਿੰਡਾਂ ਵਿੱਚ ਵਿਕਾਸ ਕਾਰਜਾਂ ਨੂੰ ਮੁੱਖ ਰੱਖਦਿਆਂ 13 ਤੋਂ 31 ਅਕਤੂਬਰ ਤੱਕ ਮਹਿਲਾਂ ਸਰਪੰਚਾਂ/ਪੰਚਾਂ ਦੀਆਂ ਟ੍ਰੇਨਿੰਗਾਂ ਕਰਵਾਈਆਂ ਜਾਣਗੀਆਂ-ਰਮਨ ਬਹਿਲ
ਕਿਹਾ-ਸਮਾਜ ਦੀ ਤਰੱਕੀ ਤੇ ਖੁਸ਼ਹਾਲੀ ਵਿੱਚ ਔਰਤ ਵਰਗ ਦਾ ਬਹੁਤ ਵੱਡਾ ਯੋਗਦਾਨ
ਰੋਹਿਤ ਗੁਪਤਾ
ਗੁਰਦਾਸਪੁਰ,13 ਅਕਤੂਬਰ ਜੀਨਤ ਖਹਿਰਾ ਸੈਕਟਰੀ ਜ਼ਿਲ੍ਹਾ ਪ੍ਰੀਸਦ ਗੁਰਦਾਸਪੁਰ ਦੀ ਅਗਵਾਈ ਹੇਠ ਜ਼ਿਲ੍ਹਾ ਗੁਰਦਾਸਪੁਰ ਵਿਖੇ ਚੁਣੀਆਂ ਹੋਈਆਂ ਮਹਿਲਾਂ ਸਰਪੰਚਾਂ/ਪੰਚਾ ਲਈ ਆਰ.ਜੀ.ਐਸ.ਏ ਸਕੀਮ ਅਧੀਨ ਕਲਾ ਕੇਂਦਰ ਗੁਰਦਾਸਪੁਰ ਵਿਖੇ ਸ਼ਪੈਸਲ ਟ੍ਰੇਨਿੰਗ ( Chapmioning Change Sashakat Panchayat Netri Abhiyan) ਲਗਾਈ ਗਈ। ਜਿਸ ਦੀ ਪ੍ਰਧਾਨਗੀ ਜ਼ਿਲ੍ਹਾ ਇੰਚਾਰਜ਼ ਰਮਲ ਬਹਿਲ ਵੱਲੋ ਕੀਤੀ ਗਈ।
ਰਮਨ ਬਹਿਲ ਨੇ ਦੱਸਿਆ ਕਿ 13 ਅਕਤੂਬਰ ਤੋਂ 31 ਅਕਤੂਬਰ 2025 ਤੱਕ ਜ਼ਿਲ੍ਹੇ ਦੇ ਵੱਖ ਵੱਖ 11 ਬਲਾਕਾਂ ਦੀਆਂ ਮਹਿਲਾਂ ਸਰਪੰਚਾਂ/ਪੰਚਾਂ ਦੀਆਂ ਇਹ ਟ੍ਰੇਨਿੰਗਾਂ ਕਰਵਾਈਆਂ ਜਾਣਗੀਆਂ ਤਾਂ ਜੋ ਪਿੰਡਾਂ ਦੇ ਵਿਕਾਸ ਸਹੀ ਢੰਗ ਨਾਲ ਕਰਵਾਏ ਜਾ ਸਕਣ ਅਤੇ ਵੱਧ ਤੋਂ ਵੱਧ ਪਿੰਡਾਂ ਦੀਆਂ ਮਹਿਲਾਂ ਨੂੰ ਇਸ ਸਬੰਧੀ ਪ੍ਰੇਰਿਤ ਕੀਤਾ ਜਾ ਸਕੇ।
ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵਲੋਂ ਮਹਿਲਾ ਸ਼ਸਕਤੀਕਰਨ ਲਈ ਵਿਸ਼ੇਸ਼ ਉਪਰਾਲੇ ਕੀਤੇ ਗਏ ਹਨ। ਉਨ੍ਹਾਂ ਨਵ ਨਿਯੁਕਤ ਮਹਿਲਾ ਸਰਪੰਚਾਂ ਨੂੰ ਸਮਾਜ ਦੀ ਬਿਹਤਰੀ ਲਈ ਸਮਾਜ ਵਿੱਚ ਵੱਧ ਤੋਂ ਵੱਧ ਵਿਚਰਨ ਲਈ ਕਿਹਾ। ਉਨ੍ਹਾਂ ਕਿਹਾ ਕਿ ਸਮਾਜ ਦੀ ਤਰੱਕੀ ਤੇ ਖੁਸ਼ਹਾਲੀ ਵਿੱਚ ਔਰਤ ਵਰਗ ਦਾ ਬਹੁਤ ਵੱਡਾ ਯੋਗਦਾਨ ਹੈ ਅਤੇ ਪਿੰਡਾਂ ਦੇ ਸਰਬਪੱਖੀ ਵਿਕਾਸ ਲਈ ਵੱਧ ਤੋਂ ਵੱਧ ਮਿਹਨਤ ਕਰਨ।
ਇਸ ਟ੍ਰੇਨਿੰਗ ਵਿੱਚ ਇਲਾਵਾ ਹਿਤੇਸ਼ ਮਹਾਜਨ (ਟਰੱਸਟੀ), ਰੂਪੇਸ਼ ਬਿਟੂ, ਅਸ਼ਵਨੀ ਸ਼ਰਮਾ, ਹਲਕਾ ਸਿਖਿਆ ਕੋਆਰਡੀਨੇਟਰ, ਸਰਤਾਜ ਸਿੰਘ,ਸੋਸ਼ਲ ਮੀਡੀਆ ਕੋਆਰਡੀਨੇਟਰ, ਜ਼ਿਲ੍ਹਾ ਪ੍ਰੋਜੈਕਟ ਮੈਂਬਰ ਅੰਮ੍ਰਿਤਪਾਲ ਸਿੰਘ, ਸੁਪਰਡੈਟ ਸ਼੍ਰੀ ਰਵੇਲ ਸਿੰਘ, ਵਰਿੰਦਰ ਸਿੰਘ ਲੇਖਾਕਾਰ ਜ਼ਿਲ੍ਹਾ ਪ੍ਰੀਸਦ ਹਾਜਰ ਸਨ।