ਸ਼੍ਰੋਮਣੀ ਅਕਾਲੀ ਦਲ ਦੀ ਉੱਚ ਪੱਧਰੀ ਕਮੇਟੀ ਵੱਲੋਂ ਹੜ੍ਹ ਪੀੜਤਾਂ ਨਾਲ ਮੀਟਿੰਗ
ਬਲਜੀਤ ਸਿੰਘ
ਪੱਟੀ ਤਰਨ ਤਾਰਨ: 14 ਸਤੰਬਰ, 2025
ਸ਼੍ਰੋਮਣੀ ਅਕਾਲੀ ਦਲ ਦੀ ਇੱਕ ਉੱਚ ਪੱਧਰੀ ਕਮੇਟੀ ਨੇ ਹਲਕਾ ਖਡੂਰ ਸਾਹਿਬ ਦੇ ਇੰਚਾਰਜ ਰਵਿੰਦਰ ਸਿੰਘ ਬ੍ਰਹਮਪੁਰਾ ਦੀ ਅਗਵਾਈ ਹੇਠ ਗੁਰਦੁਆਰਾ ਡੇਹਰਾ ਸਾਹਿਬ ਵਿਖੇ ਹੜ੍ਹ ਪ੍ਰਭਾਵਿਤ ਕਿਸਾਨਾਂ ਨਾਲ ਮੁਲਾਕਾਤ ਕੀਤੀ। ਇਸ ਕਮੇਟੀ ਵਿੱਚ ਸ੍ਰ. ਸਿਕੰਦਰ ਸਿੰਘ ਮਲੂਕਾ, ਜਥੇ: ਗੁਲਜ਼ਾਰ ਸਿੰਘ ਰਣੀਕੇ ਅਤੇ ਸ੍ਰ. ਮਨਤਾਰ ਸਿੰਘ ਬਰਾੜ ਸ਼ਾਮਲ ਹੋਏ।
ਮੀਟਿੰਗ ਦੌਰਾਨ, ਹੜ੍ਹ ਪੀੜਤ ਕਿਸਾਨਾਂ ਨੇ ਆਪਣੇ ਹੋਏ ਨੁਕਸਾਨ ਬਾਰੇ ਕਮੇਟੀ ਨੂੰ ਜਾਣਕਾਰੀ ਦਿੱਤੀ। ਇਹ ਕਿਸਾਨ ਗੋਇੰਦਵਾਲ ਸਾਹਿਬ, ਮਿਆਣੀ, ਖੱਖ, ਧੂੰਦਾ, ਮਾਨਕ ਦੇਕੇ, ਜੋਹਲ ਢਾਏ ਵਾਲਾ, ਕਲੇਰ ਢਾਏ ਵਾਲਾ, ਮੁੰਡਾਪਿੰਡ, ਭੈਲ ਢਾਏ ਵਾਲਾ, ਗੁੱਜਰਪੁਰਾ, ਘੜਕਾ, ਚੰਬਾ ਕਲਾਂ, ਚੰਬਾ ਹਵੇਲੀਆਂ, ਧੁੰਨ ਢਾਏ ਵਾਲਾ, ਕਰਮੂਵਾਲਾ, ਅਤੇ ਕੰਬੋਅ ਢਾਹੇ ਵਾਲਾ ਸਮੇਤ ਵੱਖ-ਵੱਖ ਪਿੰਡਾਂ ਤੋਂ ਆਏ ਸਨ।
ਇਸ ਮੌਕੇ 'ਤੇ ਸਿਕੰਦਰ ਸਿੰਘ ਮਲੂਕਾ ਨੇ ਕਿਹਾ ਕਿ ਉਨ੍ਹਾਂ ਵੱਲੋਂ ਹੜ੍ਹ ਪ੍ਰਭਾਵਿਤ ਲੋਕਾਂ ਦੀਆਂ ਲੋੜਾਂ ਬਾਰੇ ਇੱਕ ਰਿਪੋਰਟ ਤਿਆਰ ਕਰ ਲਈ ਗਈ ਹੈ। ਉਨ੍ਹਾਂ ਦੱਸਿਆ ਕਿ ਇਹ ਰਿਪੋਰਟ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਭੇਜੀ ਜਾਵੇਗੀ ਅਤੇ ਹਰ ਸੰਭਵ ਮਦਦ ਕਿਸਾਨਾਂ ਦੀ ਕੀਤੀ ਜਾਵੇਗੀ।