ਨੋ ਲਿਮਿਟ ਫਿਟਨਿਸ ਨੇ ਨੋਜਵਾਨਾਂ ਸਿਹਤਮੰਦ ਅਤੇ ਤੰਦਰੁਸਤ ਰਹਿਣ ਲਈ ਨਵੀ ਦਿਸ਼ਾ ਦਿਖਾਈ- ਹਰਜੋਤ ਬੈਂਸ
21 ਸਾਲ ਉਮਰ ਦੇ ਨੋਜਵਾਨਾਂ ਨੇ ਦੋੜ ਵਿੱਚ ਸ਼ਾਮਿਲ ਹੋ ਕੇ ਦਿੱਤਾ ਨਸ਼ਾ ਮੁਕਤ ਪੰਜਾਬ ਦਾ ਸੁਨੇਹਾ- ਕੈਬਨਿਟ ਮੰਤਰੀ
ਨੋਜਵਾਨਾਂ ਦੇ ਉਤਸ਼ਾਹ ਅਤੇ ਭਾਗੀਦਾਰੀ ਨਾਲ ਹਰ ਮੋਰਚਾਂ ਹੋ ਸਕਦਾ ਫਤਿਹ - ਬੈਂਸ
ਪ੍ਰਮੋਦ ਭਾਰਤੀ
ਨੰਗਲ 14 ਸਤੰਬਰ,2025
ਸ. ਹਰਜੋਤ ਸਿੰਘ ਬੈਂਸ ਕੈਬਨਿਟ ਮੰਤਰੀ ਸਿੱਖਿਆ ਅਤੇ ਸੂਚਨਾ ਤੇ ਲੋਕ ਸੰਪਰਕ ਵਿਭਾਗ ਪੰਜਾਬ ਨੇ ਕਿਹਾ ਹੈ ਕਿ ਨੋਜਵਾਨਾਂ ਦੇ ਉਤਸ਼ਾਹ ਅਤੇ ਭਾਗੀਦਾਰੀ ਨਾਲ ਹਰ ਮੋਰਚਾਂ ਫਤਿਹ ਹੋ ਸਕਦਾ ਹੈ। ਅੱਜ ਨੋ ਲਿਮਿਟ ਫਿਟਨਿਸ ਰੈਡ ਜਿੰਮ ਭਨੂਪਲੀ ਨੇ ਨੋਜਵਾਨਾਂ ਨੂੰ ਸਿਹਤਮੰਦ ਅਤੇ ਤੰਦਰੁਸਤ ਰਹਿਣ ਲਈ ਨਵੀ ਦਿਸ਼ਾ ਦਿਖਾਈ ਹੈ।
ਉਨ੍ਹਾਂ ਦੱਸਿਆ ਕਿ ਅੱਜ ਭਨੂਪਲੀ ਵਿਖੇ 21 ਸਾਲ ਉਮਰ ਵਰਗ ਦੇ 80 ਨੌਜਵਾਨਾ ਨੇ ਇਸ ਦੌੜ ਵਿੱਚ ਸਮੂਲੀਅਤ ਕੀਤੀ ਹੈ, ਜ਼ਿਨ੍ਹਾਂ ਵਿੱਚੋ 30 ਨੌਜਵਾਨ ਮਰੂਨ ਬੈਰਟ ਆਰਮੀ ਅਕੈਡਮੀ ਬ੍ਰਹਮਪੁਰ ਅੱਪਰ ਦੇ ਹਨ। ਇਨ੍ਹਾਂ ਨੋਜਵਾਨਾ ਨੇ ਨਸ਼ਾ ਮੁਕਤ ਪੰਜਾਬ ਸਿਰਜਣ ਦੀ ਦਿਸ਼ਾ ਵਿੱਚ ਪੰਜਾਬ ਸਰਕਾਰ ਵੱਲੋਂ ਸੁਰੂ ਕੀਤੀ ਹੋਈ ਮੁਹਿੰਮ ਵਿੱਚ ਵੱਡਾ ਯੋਗਦਾਨ ਪਾਇਆ ਹੈ। ਅੱਜ਼ ਨੌਜਵਾਨਾਂ ਦਾ ਉਤਸ਼ਾਹ ਦੇਖ ਕੇ ਇਹ ਪ੍ਰਤੱਖ ਪ੍ਰਤੀਤ ਹੋਇਆ ਹੈ ਕਿ ਪੰਜਾਬ ਦੇ ਨੋਜਵਾਨ ਹੁਣ ਖੇਡ ਮੈਦਾਨਾਂ ਅਤੇ ਖੇਡਾਂ ਵੱਲ ਪਰਤ ਚੁੱਕੇ ਹਨ।
ਸ.ਬੈਂਸ ਨੇ ਕਿਹਾ ਕਿ ਇਸ ਤਰਾਂ ਦੇ ਮੁਕਾਬਲੇ ਲਗਾਤਾਰ ਜਾਰੀ ਰਹਿਣੇ ਚਾਹੀਦੇ ਹਨ, ਜੋ ਨੌਜਵਾਨਾਂ ਨੂੰ ਨਵੀ ਸੇਧ ਦੇ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਅੱਜ ਪੰਜਾਬ ਮੁੜ ਤਰੱਕੀ ਤੇ ਖੁਸ਼ਹਾਲੀ ਵੱਲ ਪਰਤ ਰਿਹਾ ਹੈ, ਬੀਤੇ ਦਿਨਾਂ ਦੌਰਾਨ ਜਦੋਂ ਪੰਜਾਬ ਵਿੱਚ ਭਾਰੀ ਬਰਸਾਤ ਦੇ ਮੌਸਮ ਦੌਰਾਨ ਹੜ੍ਹਾਂ ਦੇ ਹਾਲਾਤ ਬਣੇ ਤਾ ਇਨ੍ਹਾਂ ਨੋਜਵਾਨਾ ਨੇ ਅੱਗੇ ਵੱਧ ਕੇ ਲੋੜਵੰਦਾਂ ਦੀ ਮੱਦਦ ਵੱਲ ਹੱਥ ਵਧਾਇਆਂ ਅਤੇ ਉਨ੍ਹਾਂ ਦੇ ਅਣਥੱਕ ਯਤਨਾ ਨਾਲ ਜਿੰਦਗੀ ਲੀਹ ਤੇ ਪਰਤਣ ਲੱਗੀ। ਇਹ ਨੌਜਵਾਨਾ ਦੀ ਹਿੰਮਤ, ਮਿਹਨਤ ਅਤੇ ਹੋਸਲੇ ਦਾ ਪ੍ਰਤੱਖ ਪ੍ਰਮਾਣ ਹੈ। ਉਨ੍ਹਾਂ ਨੇ ਕਿਹਾ ਕਿ ਅਸੀ ਇਨ੍ਹਾਂ ਮੁਕਾਬਲਿਆਂ ਦੇ ਆਯੋਜਕਾ ਦੇ ਧੰਨਵਾਦੀ ਹਾਂ, ਜੋ ਨਵੀ ਪੀੜ੍ਹੀ ਨੂੰ ਤੰਦਰੁਸਤ ਸਮਾਜ ਦੀ ਸਿਰਜਣਾ ਵੱਲ ਲੈ ਕੇ ਜਾ ਰਹੇ ਹਨ। ਇਸ ਮੌਕੇ ਜੇਤੂਆਂ ਨੂੰ ਨਗਦ ਪੁਰਸਕਾਰ ਅਤੇ ਸਨਮਾਨ ਚਿੰਨ ਦੇ ਕੇ ਸਨਮਾਨਿਤ ਕੀਤਾ ਗਿਆ। ਸ.ਬੈਂਸ ਨੇ ਕਿਹਾ ਕਿ ਨੋ ਲਿਮਿਟ ਫਿਟਨਿਸ ਰੈਡ ਜਿੰਮ ਭਨੂਪਲੀ ਦੇ ਪ੍ਰਬੰਧਕ ਮੰਗਲ ਸੈਣੀ ਅਤੇ ਮਰੂਨ ਬੈਰਟ ਆਰਮੀ ਅਕੈਡਮੀ ਬ੍ਰਹਮਪੁਰ ਅੱਪਰ ਦੇ ਪ੍ਰਬੰਧਕ ਪ੍ਰਮੋਦ ਸੈਣੀ ਵੀ ਵਿਸੇਸ਼ ਤੌਰ ਤੇ ਸ਼ਲਾਘਾ ਕੀਤੀ। ਉਨ੍ਹਾਂ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਯੁੱਧ ਨਸ਼ਿਆ ਵਿਰੁੱਧ ਮੁਹਿੰਮ ਸ਼ਿਖਰਾ ਤੱਕ ਪਹੁੰਚਾਈ ਹੋਈ ਹੈ, ਹੁਣ ਅਵਾਮ ਵੀ ਇਸ ਮੁਹਿੰਮ ਨਾਲ ਜੁੜ ਰਿਹਾ ਹੈ, ਅਸੀ ਸੈਂਕੜੇ ਪਿੰਡਾਂ ਵਿੱਚ ਇਸ ਮੁਹਿੰਮ ਤਹਿਤ ਸਮਾਗਮ ਕਰਕੇ ਨਸ਼ਾ ਮੁਕਤ ਸਮਾਜ ਦਾ ਨਿਰਮਾਣ ਕਰ ਰਹੇ ਹਾਂ। ਉਨ੍ਹਾਂ ਨੇ ਦੱਸਿਆ ਕਿ ਇਸ ਦੌੜ ਵਿੱਚ ਪਹਿਲਾ ਸਥਾਨ ਤੇ ਰਹੇ ਕ੍ਰਿਸ਼ਨਾਂ ਜਿੰਦਵੜੀ 6100 ਰੁਪਏ, ਦੂਜੇ ਸਥਾਂਨ ਤੇ ਜਤਿਨ ਕਲਿੱਤਰਾਂ ਨੂੰ 5100 ਰੁਪਏ, ਤੀਜੇ ਸਥਾਨ ਤੇ ਭੁਪਿੰਦਰ ਸੈਣੀ ਭਨਾਮ ਨੂੰ 4700 ਰੁਪਏ ਦੀ ਸਨਮਾਨ ਰਾਸ਼ੀ ਦਿੱਤੀ ਗਈ ਹੈ। ਜਿਸ ਨਾਲ ਹੋਰ ਨੋਜਵਾਨਾ ਦਾ ਉਤਸ਼ਾਹ ਵੀ ਵੱਧ ਰਿਹਾਹੈ, ਅਜਿਹੀਆ ਦੋੜਾਂ ਨੌਜਵਾਨਾਂ ਲਈ ਪ੍ਰੇਰਨਾ ਸ੍ਰੋਤ ਹਨ।
ਜਿਕਰਯੋਗ ਹੈ ਕਿ ਇਸ ਪ੍ਰੋਗਰਾਮ ਨੂੰ ਕਰਵਾਉਣ ਲਈ ਦੀਪਕ ਸੋਨੀ ਬਲਾਕ ਪ੍ਰਧਾਨ, ਜੋਤੀ ਪ੍ਰਕਾਸ਼, ਬਿੰਦਰ ਪੰਚ ਗੱਗ, ਰਿਸ਼ਵ ਨੱਡਾ, ਬੰਟੀ ਧੀਮਾਨ, ਅੰਕਿਤ ਐਰੀ ਵਲੋਂ ਸਹਿਯੋਗ ਦਿੱਤਾ ਗਿਆ। ਇਸ ਮੌਕੇ ਜਸਪਾਲ ਸਿੰਘ ਢਾਹੇ ਸਰਪੰਚ, ਪੱਮੂ ਢਿੱਲੋਂ ਸਰਪੰਚ, ਵਿਕਾਸ ਅਗਨੀਹੋਤਰੀ ਸਰਪੰਚ, ਮਨਪ੍ਰੀਤ ਸੈਣੀ ਪੰਚ, ਮਨੂੰ ਪੁਰੀ ਪੰਚ, ਰਾਕੇਸ਼ ਕੁਮਾਰ ਨੌਜਵਾਨ ਆਗੂ, ਭਗਵੰਤ ਅਟਵਾਲ ਸਰਪੰਚ, ਮੰਨ ਕਲਿੱਤਰਾਂ, ਫੌਜੀ ਕਲਿੱਤਰਾਂ, ਤਲਵਿੰਦਰ ਸਿੰਘ, ਯਾਦਵਿੰਦਰ ਸਿੰਘ ਅਤੇ ਵੱਡੀ ਗਿਣਤੀ ਵਿਚ ਨੌਜਵਾਨ ਹਾਜ਼ਰ ਸਨ।