← ਪਿਛੇ ਪਰਤੋ
ਦੀਦਾਰ ਗੁਰਨਾ
ਪਟਿਆਲਾ 3 ਅਗਸਤ 2025 : ਥਾਣਾ ਭਾਦਸੋਂ ਦੀ ਪੁਲਿਸ ਟੀਮ ਨੇ ਚੋਰੀ ਦੀਆਂ ਵਾਧੂ ਰਹੀਆਂ ਘਟਨਾਵਾਂ ਦੇ ਖ਼ਿਲਾਫ਼ ਨਿਸ਼ਾਨਾ ਸਾਧਦਿਆਂ ਵੱਡੀ ਕਾਰਵਾਈ ਕੀਤੀ ਹੈ , ਪੁਲਿਸ ਨੇ ਤਿੰਨ ਅਜਿਹੇ ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰਨ ਵਿੱਚ ਸਫਲਤਾ ਹਾਸਿਲ ਕੀਤੀ ਹੈ ਜੋ ਇਲਾਕੇ 'ਚ ਲਗਾਤਾਰ ਦੂਜੇ ਦੀ ਸੰਪੱਤੀ ਉਤੇ ਹੱਥ ਸਾਫ਼ ਕਰ ਰਹੇ ਸਨ , ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਕੋਲੋਂ ਪੰਜ ਚੋਰੀ ਹੋਏ ਮੋਟਰਸਾਈਕਲ ਵੀ ਬਰਾਮਦ ਕੀਤੇ ਗਏ ਹਨ, ਥਾਣਾ ਇੰਚਾਰਜ ਨੇ ਦੱਸਿਆ ਕਿ ਗ੍ਰਿਫ਼ਤਾਰ ਮੁਲਜ਼ਮਾਂ ਤੋਂ ਹੋਰ ਪੁੱਛਗਿੱਛ ਜਾਰੀ ਹੈ ਅਤੇ ਉਮੀਦ ਹੈ ਕਿ ਹੋਰ ਵੀ ਚੋਰੀਆਂ ਜਾਂ ਕਾਲੀ ਕਾਰਗੁਜ਼ਾਰੀਆਂ ਦਾ ਪਰਦਾਫਾਸ਼ ਹੋ ਸਕਦਾ ਹੈ
Total Responses : 695