ਸ਼ਹੀਦ, ਕੌਮਾ ਦਾ ਅਨਮੋਲ ਸਰਮਾਇਆ ਅਤੇ ਮਾਰਗਦਰਸ਼ੀ ਹੁੰਦੇ ਹਨ - ਗੋਲਡੀ ਧੰਜੂ
ਬਲਵਿੰਦਰ ਸਿੰਘ ਧਾਲੀਵਾਲ
ਸੁਲਤਾਨਪੁਰ ਲੋਧੀ 31 ਜੁਲਾਈ 2025 - ਸੁਲਤਾਨਪੁਰ ਲੋਧੀ ਸ਼ਹਿਰ ਦੇ ਸ਼ਹੀਦ ਸ ਊਧਮ ਸਿੰਘ ਚੌਂਕ ਵਿਖੇ, ਦੇਸ਼ ਦੇ ਮਹਾਨ ਸ਼ਹੀਦ ਅਤੇ ਸਿਰੜੀ ਯੋਧੇ, ਸ ਊਧਮ ਸਿੰਘ ਜੀ ਦੇ 85ਵੇਂ ਸ਼ਹੀਦੀ ਦਿਵਸ ਮੌਕੇ, ਸੁਲਤਾਨਪੁਰ ਲੋਧੀ ਵਿਖੇ ਕਾਂਗਰਸ ਪਾਰਟੀ ਦੇ ਯੂਥ ਆਗੂ ਦੀ ਅਗਵਾਈ ਹੇਠ ਕਾਂਗਰਸੀ ਆਗੂਆਂ ਅਤੇ ਵਰਕਰਾਂ ਵਲੋਂ ,ਸ ਊਧਮ ਸਿੰਘ ਜੀ ਦੇ ਬੁਤ ਨੂੰ ਹਾਰ ਪਾ ਕੇ ਸੱਚੀ-ਸੁੱਚੀ ਸ਼ਰਧਾਂਜਲੀ ਭੇਂਟ ਕੀਤੀ ਗਈ।
ਇਸ ਉਪਰੰਤ ਗੋਲਡੀ ਧੰਜੂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਅਸੀਂ ਸਾਰੇ ਸ਼ਹੀਦ-ਏ-ਆਜ਼ਮ, ਸ ਊਧਮ ਸਿੰਘ ਜੀ ਦੀ ਜੰਗ-ਏ-ਅਜ਼ਾਦੀ ਲਈ ਦਿਤੀ ਕੁਰਬਾਨੀ ਅਤੇ ਦੇਸ਼ ਦੇ ਸਵੈਮਾਣ ਨੂੰ ਬਹਾਲ ਕਰਨ ਲਈ ਕੀਤੇ ਸੰਘਰਸ਼ ਨੂੰ ਕੋਟਨ ਕੋਟਿ ਪ੍ਰਣਾਮ ਕਰਦੇ ਹਾਂ। ਉਨ੍ਹਾਂ ਦੀ ਕੁਰਬਾਨੀ ਆਉਣ ਵਾਲੀਆਂ ਪੀੜ੍ਹੀਆਂ ਲਈ ਪ੍ਰੇਰਨਾ ਦਾ ਸਦਾ ਸਰੋਤ ਬਣੀ ਰਹੇਗੀ। ਸ਼ਹੀਦ, ਕੌਮਾ ਦਾ ਅਨਮੋਲ ਸਰਮਾਇਆ ਅਤੇ ਮਾਰਗਦਰਸ਼ੀ ਹੁੰਦੇ ਹਨ। ਇਸ ਮੌਕੇ ਕੁਲਦੀਪ ਸਿੰਘ ਡਿਪਟੀ, ਜਗਜੀਤ ਸੋਨੂੰ, ਤਰਲੋਚਨ ਸਿੰਘ, ਕੁਲਦੀਪ ਸਿੰਘ, ਪਵਨਦੀਪ ਸਿੰਘ ਅਤੇ ਸੋਨੂੰ ਅਟਵਾਲ ਆਦਿ ਯੂਥ ਆਗੂ ਹਾਜ਼ਰ ਸਨ।