ਅਕਾਲ ਅਕੈਡਮੀ ਥੇਹ ਕਲੰਦਰ ਦੇ ਵਿਦਿਆਰਥੀਆਂ ਵੱਲੋਂ ਗਤਕਾ ਮੁਕਾਬਲਿਆਂ ਵਿੱਚ ਸ਼ਾਨਦਾਰ ਪ੍ਰਦਰਸ਼ਨ
ਹਰਜਿੰਦਰ ਸਿੰਘ ਭੱਟੀ
ਬੜੂ ਸਾਹਿਬ,31 ਜੁਲਾਈ 2025: ਕਲਗੀਧਰ ਟਰੱਸਟ ਬੜੂ ਸਾਹਿਬ ਦੀ ਸ਼ਾਖਾ ਅਕਾਲ ਅਕੈਡਮੀ ਥੇਹ ਕਲੰਦਰ ਦੇ ਵਿਦਿਆਰਥੀਆਂ ਨੇ ਪੰਜਾਬ ਸਰਕਾਰ ਵੱਲੋਂ ਆਯੋਜਿਤ ਸਿੱਖ ਮਾਰਸ਼ਲ ਆਰਟ ਗਤਕਾ ਜੋਨ ਪੱਧਰੀ ਪ੍ਰਤੀਯੋਗਤਾ ਵਿੱਚ ਭਾਗ ਲੈ ਕੇ ਕਈ ਇਨਾਮ ਆਪਣੇ ਨਾਮ ਕੀਤੇ। ਇਸ ਮੁਕਾਬਲੇ ਵਿੱਚ ਬੱਚਿਆਂ ਨੇ ਫਰੀ ਸੋਟੀ ਅਤੇ ਸਿੰਗਲ ਸੋਟੀ ਸ਼੍ਰੇਣੀਆਂ ਵਿੱਚ ਟੀਮ ਅਤੇ ਵਿਅਕਤੀਗਤ, ਦੋਹਾਂ ਪੱਧਰਾਂ ’ਤੇ ਵੱਖ-ਵੱਖ ਸਥਾਨ ਪ੍ਰਾਪਤ ਕੀਤੇ, ਜੋ ਇਸ ਪ੍ਰਕਾਰ ਹਨ: U-14 ਫਰੀ ਸੋਟੀ ਟੀਮ - ਪਹਿਲਾ ਸਥਾਨ (ਗੁਰਅੰਸ਼ਪ੍ਰੀਤ ਸਿੰਘ, ਹਰਿਗੁਣਪ੍ਰੀਤ ਸਿੰਘ, ਅਰਸ਼ਪ੍ਰੀਤ ਸਿੰਘ, ਹਰਜੋਬਨ ਸਿੰਘ), ਫਰੀ ਸੋਟੀ ਵਿਅਕਤੀਗਤ - ਪਹਿਲਾ ਸਥਾਨ (ਗੁਰਅੰਸ਼ਪ੍ਰੀਤ ਸਿੰਘ), ਸਿੰਗਲ ਸੋਟੀ ਟੀਮ - ਪਹਿਲਾ ਸਥਾਨ (ਸਿਫਤ, ਸਹਿਜਵੀਰ ਸਿੰਘ, ਜੋਬਨਪ੍ਰੀਤ ਸਿੰਘ), ਸਿੰਗਲ ਸੋਟੀ ਵਿਅਕਤੀਗਤ - ਦੂਜਾ ਸਥਾਨ (ਸਿਫਤ), U-17 ਸਿੰਗਲ ਸੋਟੀ ਟੀਮ - ਪਹਿਲਾ ਸਥਾਨ (ਸਨੇਹਦੀਪ ਸਿੰਘ, ਗੁਰਸ਼ਾਨ ਸਿੰਘ, ਗੁਰਫਤਿਹ ਸਿੰਘ, ਹਰਮਨਪ੍ਰੀਤ ਸਿੰਘ), ਸਿੰਗਲ ਸੋਟੀ ਵਿਅਕਤੀਗਤ - ਪਹਿਲਾ ਸਥਾਨ (ਗੁਰਸ਼ਾਨ ਸਿੰਘ), ਫਰੀ ਸੋਟੀ ਟੀਮ - ਪਹਿਲਾ ਸਥਾਨ (ਜਸ਼ਨਦੀਪ ਸਿੰਘ, ਰਣਜੋਧ ਸਿੰਘ, ਅਭੈਜੀਤ ਸਿੰਘ, ਅਸ਼ਮੀਤ ਸਿੰਘ), ਫਰੀ ਸੋਟੀ ਵਿਅਕਤੀਗਤ - ਪਹਿਲਾ ਸਥਾਨ (ਜਸ਼ਨਦੀਪ ਸਿੰਘ), U-17 ਕੁੜੀਆਂ ਸਿੰਗਲ ਸੋਟੀ ਟੀਮ - ਪਹਿਲਾ ਸਥਾਨ (ਚਾਂਦਨੀ, ਨਵਜੋਤ ਕੌਰ, ਅਮਨਦੀਪ ਕੌਰ), ਸਿੰਗਲ ਸੋਟੀ ਵਿਅਕਤੀਗਤ - ਪਹਿਲਾ ਸਥਾਨ (ਚਾਂਦਨੀ), ਫਰੀ ਸੋਟੀ ਟੀਮ - ਦੂਜਾ ਸਥਾਨ (ਸੁਖਮਨੀ ਕੌਰ, ਰੋਸ਼ਨੀ, ਹਰਪ੍ਰੀਤ ਕੌਰ) ਅਤੇ ਫਰੀ ਸੋਟੀ ਵਿਅਕਤੀਗਤ - ਦੂਜਾ ਸਥਾਨ (ਸੁਖਮਨੀ ਕੌਰ) ਇਹ ਪ੍ਰਦਰਸ਼ਨ ਸਾਬਿਤ ਕਰਦਾ ਹੈ ਕਿ ਅਕਾਲ ਅਕੈਡਮੀ ਥੇਹ ਕਲੰਦਰ ਵਿਦਿਆ ਦੇ ਨਾਲ-ਨਾਲ ਸੰਸਕਾਰ, ਸਰੀਰਕ ਫੁਰਤੀ ਅਤੇ ਸਿੱਖ ਸ਼ਾਸਤ੍ਰ ਵਿਦਿਆ ਵੱਲ ਵੀ ਬੱਚਿਆਂ ਨੂੰ ਉਤਸਾਹਿਤ ਕਰਦੀ ਹੈ।
ਬੱਚੇ ਹਰ ਸਤਰ ’ਤੇ ਉਤਸ਼ਾਹ ਨਾਲ ਹਿੱਸਾ ਲੈਂਦੇ ਹਨ ਅਤੇ ਜ਼ਿਲ੍ਹਾ ਅਤੇ ਰਾਜ ਪੱਧਰ ’ਤੇ ਆਪਣੀ ਪਹੁੰਚ ਬਣਾਉਂਦੇ ਹਨ। ਇਸ ਮੌਕੇ ਅਕਾਲ ਅਕੈਡਮੀ ਦੇ ਪ੍ਰਿੰਸੀਪਲ ਗੁਰਜੀਤ ਕੌਰ ਸਿੱਧੂ ਨੇ ਇਨਾਮ ਜੇਤੂ ਵਿਦਿਆਰਥੀਆਂ, ਉਨ੍ਹਾਂ ਦੇ ਮਾਤਾ-ਪਿਤਾ ਅਤੇ ਗਤਕਾ ਕੋਚ ਸਰਦਾਰ ਕਰਮਪਾਲ ਸਿੰਘ ਨੂੰ ਦਿਲੋਂ ਵਧਾਈ ਦਿੱਤੀ। ਉਨ੍ਹਾਂ ਨੇ ਹੋਰ ਬੱਚਿਆਂ ਨੂੰ ਵੀ ਇਸ ਵਿਧਾ ਵਿੱਚ ਹਿੱਸਾ ਲੈਣ ਲਈ ਪ੍ਰੇਰਿਤ ਕੀਤਾ।