ਟੀਐਸਪੀਐਲ ਨੇ ਵਾਤਾਵਰਣ ਦਿਵਸ ਮੌਕੇ ਪੰਜਾਬ ਦੀ ਹਰਿਆਲੀ ਯਾਤਰਾ ਨੂੰ ਅੱਗੇ ਵਧਾਇਆ
- ਮਾਨਸਾ ਵਿੱਚ ਵਿੱਤ ਵਰ੍ਹਾ 2026 ਤੱਕ 15,000 ਤੋਂ ਵੱਧ ਰੁੱਖ ਲਗਾਉਣ ਦਾ ਸੰਕਲਪ
ਅਸ਼ੋਕ ਵਰਮਾ
ਮਾਨਸਾ, 5 ਜੂਨ 2025 – ਵੇਦਾਂਤਾ ਪਾਵਰ ਦੀ ਕੰਪਨੀ ਅਤੇ ਉੱਤਰੀ ਭਾਰਤ ਦੇ ਸਭ ਤੋਂ ਵੱਡੇ ਨਿੱਜੀ ਥਰਮਲ ਪਾਵਰ ਪਲਾਂਟ ਤਲਵੰਡੀ ਸਾਬੋ ਪਾਵਰ ਲਿਮਟਿਡ (TSPL) ਨੇ ਵਿਸ਼ਵ ਵਾਤਾਵਰਣ ਦਿਵਸ ਦਾ ਦਿਹਾੜਾ ਵਾਤਾਵਰਣ ਪੱਖੀ ਆਪਣੀ ਜ਼ਿੰਮੇਵਾਰੀ ਅਤੇ ਸਾਂਝੀ ਭਾਗੀਦਾਰੀ ਦੇ ਮਜ਼ਬੂਤ ਸੁਨੇਹੇ ਨਾਲ ਮਨਾਇਆ। ਪਲਾਂਟ ਅਤੇ ਸਥਾਨਕ ਭਾਈਚਾਰੇ ਵਿੱਚ ਜਾਗਰੂਕਤਾ ਵਾਸਤੇ ਵੱਖ-ਵੱਖ ਗਤੀਵਿਧੀਆਂ ਕਰਵਾਇਆਂ ਗਈਆਂ, ਜੋ ਕੰਪਨੀ ਦੀ ਲੰਬੇ ਸਮੇਂ ਤੋਂ ਚੱਲ ਰਹੀ ਟਿਕਾਊ ਵਿਕਾਸ ਦੀ ਵਚਨਬੱਧਤਾ ਨੂੰ ਦਰਸਾਉਂਦੀਆਂ ਹਨ।ਇਸ ਮੌਕੇ 'ਤੇ ਪਲਾਂਟ ਵਿਚ ਇੱਕ ਰੁੱਖਾਰੋਪਣ ਮੁਹਿੰਮ ਚਲਾਈ ਗਈ, ਜਿਸ ਵਿੱਚ ਇਕ ਵਿਸ਼ੇਸ ਮਹਿਮਾਨ ਵੱਜੋਂ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਵਾਤਾਵਰਣੀ ਇੰਜੀਨੀਅਰ, ਸ੍ਰੀ ਰਵੀਦੀਪ ਸਿੰਗਲਾ ਨੇ ਅਤੇ ਮਾਨਸਾ ਜ਼ਿਲ੍ਹੇ ਦੇ ਜੰਗਲਾਤ ਵਿਭਾਗ ਦੇ ਉੱਚ ਅਧਿਕਾਰੀਆਂ ਨੇ ਭਾਗ ਲਿਆ। ਮੁਹਿੰਮ ਦੌਰਾਨ 500 ਤੋਂ ਵੱਧ ਪੌਦੇ ਲਾਏ ਗਏ, ਜਦਕਿ ਸਾਲ ਭਰ ਵਿੱਚ 15,000 ਤੋਂ ਵੱਧ ਰੁੱਖ ਲਗਾਉਣ ਦਾ ਟੀਚਾ ਵੀ ਮਿਥਿਆ ਗਿਆ।
ਟੀਐਸਪੀਐਲ ਦੇ ਕਰਮਚਾਰੀਆਂ ਅਤੇ ਅਧਿਕਾਰੀਆਂ ਨੇ ਪਲਾਸਟਿਕ ਪ੍ਰਦੂਸ਼ਣ ਖਿਲਾਫ਼ ਖਿੱਤੇ ਅਤੇ ਨਿਜੀ ਜੀਵਨ ਵਿੱਚ ਵਾਤਾਵਰਣ-ਪੱਖੀ ਜੀਵਨਸ਼ੈਲੀ ਅਪਣਾਉਣ ਦੀ ਸ਼ਪਥ ਵੀ ਲਈ। ਸਮਾਗਮ ਦੌਰਾਨ ਪ੍ਰਸ਼ਨੋੱਤਰੀ, ਨਾਅਰਾ ਲਿਖਣ ਅਤੇ ਪੋਸਟਰ ਬਣਾਉਣ ਵਰਗੀਆਂ ਗਤੀਵਿਧੀਆਂ ਦੇ ਜੇਤੂਆਂ ਨੂੰ ਸ੍ਰੀ ਸਿੰਗਲਾ ਵੱਲੋਂ ਇਨਾਮ ਵੀ ਦਿੱਤੇ ਗਏ।ਇਹ ਸਭ ਕਦਮ ਟੀਐਸਪੀਐਲ ਦੇ ਉਸ ਦੂਰਗਾਮੀ ਮਿਸ਼ਨ ਦਾ ਹਿੱਸਾ ਹਨ ਜੋ ਪੰਜਾਬ ਵਿੱਚ ਵਾਤਾਵਰਣੀ ਮੁੜ-ਸਥਾਪਨਾ ਅਤੇ ਟਿਕਾਊ ਵਿਕਾਸ ਨੂੰ ਉਤਸ਼ਾਹਿਤ ਕਰਨ ਉਤੇ ਕੇਂਦਰਿਤ ਹੈ। ਕੰਪਨੀ ਨੇ ਪਲਾਸਟਿਕ ਦੀ ਵਰਤੋਂ, ਕਾਰਬਨ ਉਤਸਰਜਨ ਘਟਾਉਣ ਅਤੇ ਚੱਕਰੀ ਆਰਥਿਕਤਾ ਦੀ ਸਿਰਜਣਾ ਲਈ ਕਈ ਲੰਬੇ ਸਮੇਂ ਅਤੇ ਫਾਇਦੇ ਵਾਲੇ ਉਪਰਾਲੇ ਕੀਤੇ ਹਨ। ਸੰਸਥਾ ਨੂੰ ਭਾਰਤੀ ਉਦਯੋਗ ਸੰਘ (CII) ਵੱਲੋਂ ਸਿੰਗਲ-ਯੂਜ਼ ਪਲਾਸਟਿਕ ਫਰੀ ਸਾਈਟ ਦਾ ਸਰਟੀਫਿਕੇਟ ਵੀ ਮਿਲ ਚੁੱਕਾ ਹੈ।
ਟੀਐਸਪੀਐਲ ਨੇ ਆਪਣੇ ਵਪਾਰਕ ਭਾਗੀਦਾਰਾਂ ਦੀ ਸਹਾਇਤਾ ਨਾਲ ਪਲਾਂਟ ਨੇੜੇ ਪੰਜਾਬ ਦਾ ਸਭ ਤੋਂ ਵੱਡਾ ਟੋਰੀਫਾਈਡ ਬਾਇਓ-ਪੈਲਿਟ ਨਿਰਮਾਣ ਇਕਾਈ ਵਿਕਸਤ ਕਰਨ ਵਿੱਚ ਯੋਗਦਾਨ ਪਾਇਆ ਹੈ। ਇਹ ਪਲਾਂਟ ਪਰਾਲੀ ਨੂੰ ਕਾਰਬਨ-ਨਿਊਟਰਲ ਈਂਧਨ ਵਿੱਚ ਬਦਲਦਾ ਹੈ, ਜਿਸ ਨਾਲ ਕੰਪਨੀ ਦੀ ਕੋਲੇ ਦੀ ਵਰਤੋਂ ਵਿੱਚ 5% ਤੱਕ ਦੀ ਕਮੀ ਅਤੇ ਆਉਣ ਵਾਲੇ ਸਮੇਂ ਵਿੱਚ ਲਗਭਗ 1.5 ਮਿਲੀਅਨ ਟਨ CO₂ ਉਤਸਰਜਨ ਘਟਣ ਦੀ ਸੰਭਾਵਨਾ ਹੈ।ਪਿਛਲੇ ਝੋਨੇ ਦੇ ਸੀਜ਼ਨ ਦੌਰਾਨ, ਟੀਐਸਪੀਐਲ ਨੇ ਸਥਾਨਕ ਕਿਸਾਨਾਂ ਤੋਂ 8 ਲੱਖ ਟਨ ਤੋਂ ਵੱਧ ਪਰਾਲੀ ਖਰੀਦਣ ਵਿੱਚ ਸਹਾਇਤਾ ਕੀਤੀ, ਜਿਸ ਨਾਲ 20,000 ਏਕੜ ਤੋਂ ਵੱਧ ਖੇਤਰ ਵਿੱਚ ਪਰਾਲੀ ਸਾੜਨ ਤੋਂ ਬਚਾਅ ਹੋਇਆ ਅਤੇ ਲਗਭਗ 1.16 ਮਿਲੀਅਨ ਟਨ CO₂ ਉਤਸਰਜਨ ਨੂੰ ਰੋਕਿਆ ਗਿਆ। ਇਸ ਨਾਲ ਕਿਸਾਨਾਂ ਨੂੰ ਆਮਦਨ ਦਾ ਨਵਾਂ ਸਰੋਤ ਵੀ ਮਿਲਿਆ।
ਵੇਦਾਂਤਾ ਪਾਵਰ ਦੇ ਮੁਖ ਕਾਰਜਕਾਰੀ ਅਧਿਕਾਰੀ ਸ੍ਰੀ ਰਜਿੰਦਰ ਸਿੰਘ ਆਹੂਜਾ ਨੇ ਇਸ ਮੌਕੇ ਕਿਹਾ:“ਵੇਦਾਂਤਾ ਪਾਵਰ ਵਿੱਚ ਸਾਡੀ ਵਚਨਬੱਧਤਾ ਸਿਰਫ਼ ਘਰਾਂ ਨੂੰ ਬਿਜਲੀ ਦੇ ਕੇ ਰੌਸ਼ਨ ਕਰਨ ਤੱਕ ਸੀਮਿਤ ਨਹੀਂ ਹੈ, ਸਗੋਂ ਅਸੀਂ ਇੱਕ ਹਰੇ-ਭਰੇ, ਟਿਕਾਊ ਭਵਿੱਖ ਨੂੰ ਤਾਕਤ ਦੇਣ ਵੱਲ ਵੀ ਉੱਨੀਂ ਹੀ ਤੇਜ਼ੀ ਨਾਲ ਕੰਮ ਕਰ ਰਹੇ ਹਾਂ। ਟੀਐਸਪੀਐਲ ਦਾ ਕੋਲ ਤੋਂ ਬਾਇਓਮਾਸ ਕੋ-ਫਾਇਰਿੰਗ ਅਤੇ ਚੱਕਰੀ ਅਰਥਵਿਵਸਥਾ ਵਾਲੇ ਮਾਡਲ ਵੱਲ ਬਦਲਾਅ ਇਸੀ ਟੀਚੇ ਦੀ ਨਿਸ਼ਾਨੀ ਹੈ। ਅਸੀਂ ਪਰਾਲੀ ਨੂੰ ਸਾਫ਼ ਊਰਜਾ ਵਿੱਚ ਬਦਲ ਰਹੇ ਹਾਂ, ਪਾਣੀ ਬਚਾ ਰਹੇ ਹਾਂ ਅਤੇ ਹਰਿਆਲੀ ਵਧਾ ਰਹੇ ਹਾਂ – ਇਹ ਸਭ ਪੰਜਾਬ ਦੀ ਸਾਫ਼ ਊਰਜਾ ਦੀ ਯਾਤਰਾ ਨੂੰ ਤੇਜ਼ੀ ਨਾਲ ਅੱਗੇ ਵਧਾਉਣ ਅਤੇ ਸਮਾਜ ਸਮੇਤ ਧਰਤੀ ਲਈ ਲੰਬੇ ਸਮੇਂ ਵਾਲੀ ਸਿਧਾਂਤਕ ਸਿਰਜਣਾ ਵੱਲ ਵਧ ਰਹੇ ਹਨ।”