ਹਰਨਾਮ ਸਿੰਘ ਖਾਲਸਾ ਅਤੇ ਸੁਖਬੀਰ ਬਾਦਲ ਵਿਚਕਾਰ ਮੁਲਾਕਾਤ ਦੀਆਂ ਅਫਵਾਹਾਂ ਦਾ ਦਮਦਮੀ ਟਕਸਾਲ ਨੇ ਕੀਤਾ ਖੰਡਨ
ਬਲਰਾਜ ਸਿੰਘ ਰਾਜਾ
ਬਿਆਸ, 5 ਜੂਨ 2025 - ਦਮਦਮੀ ਟਕਸਾਲ ਨੇ ਇਸ ਗੱਲ ਤੋਂ ਸਾਫ਼ ਇਨਕਾਰ ਕੀਤਾ ਹੈ ਕਿ ਬਾਬਾ ਹਰਨਾਮ ਸਿੰਘ ਖਾਲਸਾ ਅਤੇ ਸੁਖਬੀਰ ਸਿੰਘ ਬਾਦਲ ਵਿਚਕਾਰ ਕੋਈ ਵੀ ਮੁਲਾਕਾਤ ਹੋਈ ਹੈ। ਟਕਸਾਲ ਦਾ ਕਹਿਣਾ ਹੈ ਕਿ ਇਹ ਸਾਰੀ ਜਾਣਕਾਰੀ ਬੇਬੁਨਿਆਦ ਅਤੇ ਝੂਠੀ ਹੈ, ਜੋ ਬੇਵਜਾ ਫੈਲਾਈ ਜਾ ਰਹੀ ਹੈ।
ਜਥੇਦਾਰ ਕੁਲਦੀਪ ਸਿੰਘ ਗੜਗੱਜ ਵੱਲੋਂ ਕੱਲ੍ਹ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਸੰਦੇਸ਼ ਦੇਣ ਦੇ ਮਾਮਲੇ 'ਤੇ ਕਿਹਾ ਕਿ ਟਕਸਾਲ ਦਾ ਸਪਸ਼ਟ ਸਟੈਂਡ ਹੈ, ਉਹ ਕੱਲ ਨੂੰ ਸ੍ਰੀ ਅਕਾਲ ਤਖਤ ਸਾਹਿਬ ਤੋਂ ਜਥੇਦਾਰ ਕੁਲਦੀਪ ਸਿੰਘ ਗੜਗੱਜ ਨੂੰ ਕੋਈ ਸੰਦੇਸ਼ ਨਹੀਂ ਦੇਣ ਦੇਣਗੇ, ਸਗੋਂ ਇਸ ਦਾ ਵਿਰੋਧ ਕਰਨਗੇ।
