ਪੰਜਾਬ ਸਿਵਲ ਸਕੱਤਰੇਤ ਦੇ ਅਧਿਕਾਰੀਆਂ/ਕਰਮਚਾਰੀਆਂ ਦੀਆਂ ਛੁੱਟੀਆਂ ਰੱਦ
ਚੰਡੀਗੜ੍ਹ, 9 ਮਈ 2025 - ਮੌਜੂਦਾ ਹਲਾਤਾਂ ਅਤੇ ਪ੍ਰਬੰਧਕੀ ਜਰੂਰਤਾਂ ਦੇ ਮੱਦੇ ਨਜ਼ਰ ਪੰਜਾਬ ਸਿਵਲ ਸਕੱਤਰੇਤ ਦੇ ਸਮੂਹ ਅਧਿਕਾਰੀਆਂ ਅਤੇ ਕਰਮਚਾਰੀਆਂ ਦੀਆਂ ਪ੍ਰਵਾਨ ਹੋਈਆਂ ਛੁੱਟੀਆਂ (ਸਿਵਾਏ ਮੈਟਰਨਿਟੀ ਲੀਵ, ਚਾਇਲਡ ਕੇਅਰ ਲੀਵ ਅਤੇ ਮੈਡੀਕਲ ਗਰਾਉਂਡ ਤੇ ਚੱਲ ਰਹੀ ਲੀਵ) ਤੁਰੰਤ ਪ੍ਰਭਾਵ ਤੋਂ ਰੱਦ ਕੀਤੀਆਂ ਗਈਆਂ ਹਨ। ਇਹ ਹੁਕਮ ਮਿਤੀ 31.05.2025 ਤੱਕ ਲਾ ਗੂ ਰਹਿਣਗੇ।