ਪੁਲਿਸ ਨੂੰ ਮਿਲੀ ਵੱਡੀ ਸਫਲਤਾ, ਮਹਿਲਾ ਤਸਕਰ ਹੈਰੋਇਨ ਅਤੇ ਡਰੱਗ ਮਨੀ ਸਮੇਤ ਕਾਬੂ
ਰੋਹਿਤ ਗੁਪਤਾ
ਗੁਰਦਾਸਪੁਰ , 9 ਮਈ 2025 :
ਘੁਮਾਣ ਪੁਲਿਸ ਨੂੰ ਉਸ ਵੇਲੇ ਵੱਡੀ ਸਫਲਤਾ ਪ੍ਰਾਪਤ ਮਿਲੀ ਜਦੋਂ ਇੱਕ ਔਰਤ ਨੂੰ 460 ਗ੍ਰਾਮ ਹੈਰੋਇਨ ਅਤੇ ਵੀਹ ਹਜ਼ਾਰ ਰੁਪਏ ਦੀ ਡਰੱਗ ਮਨੀ ਸਮੇਤ ਕਾਬੂ ਕਰ ਕੀਤਾ ਗਿਆ। ਇਸ ਸਬੰਧੀ ਮੀਡੀਏ ਨੂੰ ਜਾਣਕਾਰੀ ਦਿੰਦਿਆਂ ਡੀ ਐਸ ਪੀ ਸ੍ਰੀ ਹਰਗੋਬਿੰਦਪੁਰ ਸਾਹਿਬ ਰਾਜੇਸ਼ ਕੱਕੜ ਨੇ ਦੱਸਿਆ ਕਿ ਮਾਨਯੋਗ ਸ੍ਰੀ ਸੁਹੇਲ ਕਾਸਿਮ ਮੀਰ ਆਈ ਪੀ ਐਸ ਸੀਨੀਅਰ ਪੁਲਿਸ ਕਪਤਾਨ ਬਟਾਲਾ, ਗੁਰਪ੍ਰਤਾਪ ਸਿੰਘ ਸਹੋਤਾ ਐਸ਼ ਪੀ ਇੰਨਵੈਸਟੀਰੈਸਨ ਬਟਾਲਾ ਦੀਆਂ ਹਦਾਇਤਾਂ ਅਨੁਸਾਰ ਭੈੜੇ ਅਨਸਰਾਂ ਅਤੇ ਨਸ਼ੇ ਦੇ ਸਮੱਗਲਰਾਂ ਖਿਲਾਫ ਕੀਤੀ ਗਈ ਕਾਰਵਾਈ ਅਨੁਸਾਰ ਥਾਣਾ ਘੁਮਾਣ ਦੇ ਮੁੱਖੀ ਐਸ ਐੱਚ ਓ ਬਿਕਰਮ ਸਿੰਘ ਵੱਲੋਂ ਸਮੇਤ ਸੀ ਆਈ ਏ ਸਟਾਫ ਬਟਾਲਾ ਦੇ ਕਰਮਚਾਰੀਆਂ ਗਸ਼ਤ ਦੇ ਸਬੰਧ ਵਿੱਚ ਪਿੰਡ ਭੋਮਾ ਗਏ ਸਨ ਜਿੱਥੇ ਇਕ ਔਰਤ ਪਵਨਦੀਪ ਕੌਰ ਪਤਨੀ ਅਮ੍ਰਿਤਪਾਲ ਸਿੰਘ ਵਾਸੀ ਭੋਮਾ ਪਾਸੋਂ 460 ਗ੍ਰਾਮ ਹੈਰੋਇਨ ਅਤੇ ਇੱਕ ਕੰਮਪਿਊਟਰ ਕੰਡਾ ਅਤੇ 20 ਹਜ਼ਾਰ ਰੁਪਏ ਭਾਰਤੀ ਕਰੰਸੀ ਡਰੱਗ ਮਨੀ ਸਮੇਤ ਕਾਬੂ ਕਰ ਲਿਆ। ਪੁਛਗਿੱਛ ਦੌਰਾਨ ਪਵਨਦੀਪ ਕੌਰ ਨੇ ਦੱਸਿਆ ਕਿ ਉਸ ਨੇ ਇਹ ਹੈਰੋਇਨ ਲਵਪ੍ਰੀਤ ਸਿੰਘ ਉਰਫ ਭੋਲਾ ਪੁੱਤਰ ਗੁਰਜੀਤ ਸਿੰਘ ਵਾਸ਼ੀ ਭੋਮਾ ਕੋਲੋਂ ਖਰੀਦੀ ਹੈਂ। ਉਨ੍ਹਾਂ ਦੱਸਿਆ ਕਿ ਪਵਨਦੀਪ ਕੌਰ ਨੂੰ ਅਦਾਲਤ ਵਿੱਚ ਪੇਸ਼ ਕਰਕੇ ਦੋ ਦਿਨ ਦਾ ਰਿਮਾਂਡ ਹਾਸਲ ਕੀਤਾ ਗਿਆ ਅਤੇ ਹੋਰ ਪੁੱਛਗਿੱਛ ਜਾਰੀ ਹੈ।