DC ਅਤੇ SSP ਵੱਲੋਂ ਹੋਲਾ ਮਹੱਲਾ ਸ਼ਾਂਤੀਪੂਰਨ ਢੰਗ ਨਾਲ ਸੰਪੰਨ ਹੋਣ ’ਤੇ ਸਾਰੀਆਂ ਜੱਥੇਬੰਦੀਆਂ ਤੇ ਸੰਗਤ ਦਾ ਧੰਨਵਾਦ
ਸ਼੍ਰੀ ਆਨੰਦਪੁਰ ਸਾਹਿਬ, 15 ਮਾਰਚ 2025: ਡਿਪਟੀ ਕਮਿਸ਼ਨਰ ਹਿਮਾਂਸ਼ੁ ਜੈਨ ਅਤੇ ਜ਼ਿਲ੍ਹਾ ਪੁਲਿਸ ਮੁਖੀ ਸ਼੍ਰੀ ਗੁਲਨੀਤ ਸਿੰਘ ਖੁਰਾਣਾ ਨੇ ਸਮੂਹ ਸਿੱਖ ਜਥੇਬੰਦੀਆਂ, ਪ੍ਰਬੰਧਕਾਂ, ਸੰਗਤਾਂ ਅਤੇ ਗੁਰੂ ਨਗਰੀ ਦੇ ਵਾਸੀਆਂ ਦਾ ਹੋਲਾ ਮਹੱਲਾ ਨੂੰ ਸ਼ਾਂਤੀਪੂਰਨ ਅਤੇ ਸੁਚਾਰੂ ਢੰਗ ਨਾਲ ਸੰਪੂਰਣ ਕਰਵਾਉਣ ਵਿੱਚ ਦਿੱਤੇ ਗਏ ਵੱਡਮੁੱਲੇ ਯੋਗਦਾਨ ਲਈ ਧੰਨਵਾਦ ਕੀਤਾ।
ਉਨ੍ਹਾਂ ਨੇ ਕਿਹਾ ਕਿ ਹੋਲਾ ਮਹੱਲਾ ਦੌਰਾਨ ਸਭ ਦੀ ਸਾਂਝੀ ਮਿਹਨਤ, ਅਨੁਸ਼ਾਸਨ ਅਤੇ ਸਮਰਪਣ ਦੀ ਭੂਮਿਕਾ ਬਹੁਤ ਮਹੱਤਵਪੂਰਨ ਰਹੀ, ਜਿਸ ਨਾਲ ਵੱਡੀ ਗਿਣਤੀ ਵਿਚ ਪਹੁੰਚੀ ਸੰਗਤ ਲਈ ਵਧੀਆ ਪ੍ਰਬੰਧ ਅਤੇ ਇਸ ਦਾ ਸਹਿਜ ਤਰੀਕੇ ਨਾਲ ਸੰਚਾਲਨ ਹੋ ਸਕਿਆ। ਪ੍ਰਸ਼ਾਸਨ ਵੱਲੋਂ ਕਾਨੂੰਨ-ਵਿਵਸਥਾ ਬਰਕਰਾਰ ਰੱਖਣ, ਸੇਵਾ ਸੰਭਾਲਣ ਵਾਲੇ ਸੇਵਾਦਾਰਾਂ, ਅਤੇ ਹੋਰ ਸਾਰੇ ਭਾਈਵਾਲਾਂ ਦੇ ਸਹਿਯੋਗ ਲਈ ਦਿਲੋਂ ਸਰਾਹਨਾ ਕੀਤੀ ਜਾਂਦੀ ਹੈ, ਜਿਸ ਸਦਕਾ ਇਸ ਪਵਿੱਤਰ ਮਹਾਂਸਮਾਗਮ ਸ਼ਾਂਤੀਪੂਰਨ ਤਰੀਕੇ ਅਤੇ ਖੁਸ਼ੀਆਂ ਨੂੰ ਵੰਡਦੇ ਹੋਏ ਮੁਕੰਮਲ ਹੋਇਆ।
ਹਿਮਾਂਸ਼ੁ ਜੈਣ ਨੇ ਅੱਗੇ ਕਿਹਾ ਕਿ ਉਹ ਸਾਰਿਆਂ ਤੋਂ ਭਵਿੱਖ ਵਿੱਚ ਵੀ ਸਮਾਗਮਾਂ ਦੌਰਾਨ ਸਹਿਯੋਗ ਅਤੇ ਏਕਤਾ ਦੀ ਰਵਾਇਤ ਨੂੰ ਜਾਰੀ ਰੱਖਣ ਦੀ ਉਮੀਦ ਰੱਖਦੇ ਹਨ।
ਸਾਰੇ ਅਧਿਕਾਰੀਆਂ ਅਤੇ ਕਰਮਚਾਰੀਆਂ ਦੀ ਸ਼ਲਾਘਾ ਕਰਦੇ ਹੋਏ, ਉਨ੍ਹਾਂ ਨੇ ਕਿਹਾ ਕਿ ਸਾਰਿਆਂ ਨੇ ਦਿਨ-ਰਾਤ ਆਪਣੀ ਡਿਊਟੀ ਨਿਭਾਈ, ਤਾਂ ਜੋ ਸੰਗਤ ਨੂੰ ਲਾਜ਼ਮੀ ਸਹੂਲਤਾਂ ਮਿਲ ਸਕਣ ਅਤੇ ਉਨ੍ਹਾਂ ਦੀ ਸਹੂਲਤ ਨੂੰ ਯਕੀਨੀ ਬਣਾਇਆ ਜਾ ਸਕੇ।