60 ਸਾਲ ਤੋਂ ਵੱਧ ਉਮਰ ਦੇ ਵਰਕਰਾਂ ਦੀ ਛਾਂਟੀ ਦੇ ਖਿਲਾਫ ਭੜਕੇ ਜੰਗਲਾਤ ਕਾਮੇ: 28 ਜਨਵਰੀ ਨੂੰ ਮੁਹਾਲੀ ਰੈਲੀ ਕਰਨ ਦਾ ਐਲਾਨ
ਗੁਰਪ੍ਰੀਤ ਸਿੰਘ ਜਖ਼ਵਾਲੀ
ਪਟਿਆਲਾ 19 ਜਨਵਰੀ 2025:- ਜੰਗਲਾਤ ਵਰਕਰਜ ਯੂਨੀਅਨ ਪੰਜਾਬ ਸਬੰਧਤ ਪੰਜਾਬ ਸੁਬਾਰਡੀਨੇਟ ਸਰਵਿਸਿਜ ਫ਼ੈਡਰੈਸਨ1406-22 ਬੀ ਵੱਲੋ ਵਣ ਅਤੇ ਜੰਗਲੀ ਜੀਵ ਵਿਭਾਗ ਵਿਚ ਪਿਛਲੇ 30-30ਸਾਲਾਂ ਤੋ ਨਿਗੂਣੀਆ ਤਨਖ਼ਾਹਾਂ ਤੇ ਬਤੋਰ ਡੇਲੀਵੇਜ ਕੰਮ ਕਰਦੇ ਜੰਗਲਾਤ ਕਾਮਿਆ ਨੂੰ ਖਾਲੀ ਹੱਥ ਘਰਾਂ ਨੂੰ ਤੋਰਨ ਦੇ ਰੋਸ ਵਜੋਂ ਵਣ ਆਧਿਕਾਰੀਆਂ ਖਿਲਾਫ ਰੋਸ ਪ੍ਰਦਰਸ਼ਨ ਕੀਤਾ ਗਿਆ ਅੱਜ ਦੇ ਅਗਵਾਈ ਜਸਵਿੰਦਰ ਸਿੰਘ ਸੌਜਾ, ਜਗਤਾਰ ਸਿੰਘ ਸਾਹਪੁਰ, ਸੇਰ ਸਿੰਘ ਸਰਹਿੰਦ, ਜੋਗਾ ਸਿੰਘ ਵਜੀਦਪੁਰ ਅਤੇ ਭੁਪਿੰਦਰ ਸਿੰਘ ਸਾਧੋਹੇੜੀ ਨੇ ਕੀਤੀ। ਪਟਿਆਲਾ ਦੇ ਵਣ ਮੰਡਲ ਅਹਾਤੇ ਚ ਹੋਈ ।
ਭਰਵੀ ਤੇ ਪ੍ਭਾਵਸਾਲੀ ਰੈਲੀ ਨੂੰ ਸੰਬੋਧਨ ਕਰਦਿਆ ਮੁਲਾਜਮ ਆਗੂ ਦਰਸ਼ਨ ਬੇਲੂਮਾਜਰਾ ਲਖਵਿੰਦਰ ਖਾਨਪੁਰ, ਜਸਵੀਰ ਖੋਖਰ,ਹਰਦੇਵ ਸਮਾਣਾ,ਗੀਤ ਕਕਰਾਲਾ ਅਤੇ ਮਾਸਟਰ ਮੱਘਰ ਸਿੰਘ ਨੇ ਕਿਹਾ ਕਿ ਜੰਗਲਾਤ ਅਤੇ ਜੰਗਲੀ ਜੀਵ ਵਿਭਾਗ ਵਿਚ 30-30ਸਾਲਾਂ ਤੋ ਕੰਮ ਕਰਦੇ ਕਾਮਿਆਂ ਨੂੰ ਪੰਜਾਬ ਸਰਕਾਰ ਨੇ ਪੱਕਿਆਂ ਤਾਂ ਕੀ ਕਰਨਾ ਸੀ। ਉਲਟਾ ਵਣ ਵਿਭਾਗ ਦੇ ਉੱਚ ਆਧਿਕਾਰੀਆ ਵਲੋ ਪੰਜਾਬ ਦੇ ਸਮੂਹ ਮੰਡਲਾ ਵਿੱਚ ਪਿਛਲੇ30 /30 ਸਾਲਾਂ ਤੋਂ ਕੰਮ ਕਰਦੇ ਕਾਮਿਆਂ ਦੀ ਛਾਂਟੀ ਵੱਡੀ ਪੱਧਰ ਇਸ ਲਈ ਕਰਨੀ ਸੁਰੂ ਕੀਤੀ ਜਾ ਰਹੀ ਹੈ। ਇਹ ਜੰਗਲਾਤ ਕਾਮੇ ਲੰਮੇ ਸਮੇ ਤੋ ਆਪਣੀ ਸਾਰੀ ਜਿੰਦਗੀ ਜੰਗਲਾਤ ਵਿਭਾਗ ਦੇ ਲੇਖੇ ਲਾ ਚੁੱਕੇ ਇਹ ਕਾਮੇ ਜਿਸ ਢੰਗ ਨਾਲ ਖਾਲੀ ਹੱਥ ਘਰਾਂ ਨੂੰ ਤੋਰੇ ਜਾ ਰਹੇ ਹਨ। ਇਹ ਪੰਜਾਬ ਸਰਕਾਰ ਦਾ ਬਹੁਤ ਮਾੜਾ ਵਤੀਰਾ ਹੈ ।
ਉਨ੍ਹਾਂ ਪੰਜਾਬ ਸਰਕਾਰ ਤੋੰ ਮੰਗ ਕੀਤੀ ਕਿ ਜੇਕਰ ਇਹਨਾ 60 ਸਾਲ ਤੋ ਵੱਧ ਉਮਰ ਦੇ ਜੰਗਲਾਤ ਕਾਮਿਆ ਦੀ ਛਾਂਟੀ ਕਰਕੇ ਘਰਾਂ ਨੂੰ ਤੋਰਨਾ ਹੀ ਹੈ, ਤਾਂ ਸਰਕਾਰ ਦੇ ਨਿਯਮਾਂ ਮੁਤਾਬਕ ਇਹਨਾ ਕਾਮਿਆ ਨੂੰ ਬਣਦਾ ਮਾਣ ਸਨਮਾਨ ਦੇ ਕੇ ਘਰਾਂ ਨੂੰ ਭੇਜਿਆ ਜਾਵੇ ਨਹੀ ਜਿਨਾਂ ਚਿਰ ਇਹ ਫਿਜ਼ੀਕਲ ਤੌਰ ਤੇ ਫਿਟ ਹਨ। ਉਨਾਂ ਚਿਰ ਬਕਾਇਦਾ ਤੌਰ ਤੇ ਵਿਭਾਗ ਵਿਚ ਇਹਨਾਂ ਤੋ ਕੰਮ ਲੈਣਾ ਜਾਰੀ ਰੱਖਿਆ ਜਾਵੇ। ਜੇਕਰ ਸਰਕਾਰ ਨੇ ਇਹ ਮਸਲਾ ਸਹੀ ਢੰਗ ਨਾਲ ਹੱਲ ਨਾ ਕੀਤਾ ਤਾ ਆਉਣ ਵਾਲੀ 28ਜਨਵਰੀ ਨੂੰ ਵੱਡੀ ਗਿਣਤੀ ਵਿੱਚ ਜੰਗਲਾਤ ਕਾਮੇ ਪ੍ਰਧਾਨ ਮੁੱਖ ਵਣ ਪਾਲ ਦੇ ਦਫਤਰ ਮੌਹਾਲੀ ਅੱਗੇ ਸੂਬਾ ਪੱਧਰੀ ਰੋਸ ਧਰਨਾ ਦੇ ਕੇ ਸਰਕਾਰ ਵਿਰੁੱਧ ਆਪਣੇ ਰੋਹ ਦਾ ਪ੍ਰਗਟਾਵਾ ਕਰਨਗੇ।
ਅੱਜ ਦੀ ਇਕੱਤਰਤਾ ਵਿੱਚ ਹੋਰਨਾ ਤੋ ਇਲਾਵਾ ਇਹਨਾਂ ਆਗੂਆ ਨੇ ਸੰਬੋਧਨ ਕਰਦਿਆ ਹਰਵੀਰ ਸੁਨਾਮ ਕਰਮ ਸਿੰਘ ਨਾਭਾ ਨਰੇਸ ਬੋਸਰ ਗੁਰਜੀਤ ਪਟਿਆਲਾ ਭਿੰਦਰ ਘੱਗਾ ਜਸਵੰਤ ਸਿਧਵਾ ਅਤੇ ਵਿਕਰਮਜੀਤ ਸਿੰਘ ਨੇ ਕਿਹਾ ਕੀ ਸਰਕਾਰ ਦੇ ਇਸ ਲੋਕ ਵਿਰੋਧੀ ਫੈਸਲੇ ਦੀ ਸਖਤ ਸਬਦਾਂ ਵਿੱਚ ਨਖੇਧੀ ਕੀਤੀ।
ਇਸ ਧਰਨੇ ਵਿਚ ਹੋਰਨਾ ਤੋ ਇਲਾਵਾ ਜਸਵੀਰ ਕੌਰ ਪਰਮਜੀਤ ਕੌਰ ਨਾਜਮਾ ਬੇਗਮ ਕਰਮਜੀਤ ਕੌਰ ਮਨਜੀਤ ਕੌਰ ਕਿਰਨਾ ਨਾਭਾ ਹਰਬੰਸ ਕੌਰ ਅਦਿ ਹਾਜਰ ਹੋਏ।