ਜੇਕਰ ਤੁਸੀਂ ਦੁਕਾਨਦਾਰ ਹੋ ਤਾਂ ਗ੍ਰਾਹਕਾਂ ਤੋਂ ਵੀ ਰਹੋ ਸਾਵਧਾਨ
ਗ੍ਰਾਹਕ ਬਣ ਕੇ ਆਏ ਅਤੇ ਦੁਕਾਨ ਵਿੱਚੋਂ ਚਲਾਕੀ 15 ਹਜ਼ਾਰ ਦੇ ਕੱਪੜੇ ਕਰ ਲਏ ਗਾਇਬ
ਰੋਹਿਤ ਗੁਪਤਾ
ਗੁਰਦਾਸਪੁਰ , 19 ਜਨਵਰੀ 2025 :
ਬਟਾਲਾ ਦੇ ਪਹਾੜੀ ਗੇਟ ਸਥਿਤ ਕੱਪੜਿਆਂ ਦੀ ਦੁਕਾਨ ਵਿੱਚੋਂ ਬੜੀ ਹੀ ਚਲਾਕੀ ਨਾਲ ਕੁਝ ਚੋਰ ਕੱਪੜੇ ਚੋਰੀ ਕਰਕੇ ਨਿਕਲ ਗਏ। ਇਹਨਾਂ ਚੋਰਾਂ ਵਿੱਚ ਔਰਤਾਂ ਵੀ ਸ਼ਾਮਿਲ ਸਨ ਅਤੇ ਇਹ ਗ੍ਰਾਹਕ ਬਣ ਕੇ ਦੁਕਾਨ ਤੇ ਆਏ ਸਨ।ਇਸ ਸਬੰਧੀ ਥਾਣਾ ਸਿਟੀ ਬਟਾਲਾ ਪੁਲਿਸ ਨੂੰ ਸ਼ਿਕਾਇਤ ਦੇ ਦਿੱਤੀ ਗਈ ਹੈ। ਇਹ ਘਟਨਾ ਦੁਕਾਨ ਦੇ ਅੰਦਰ ਅਤੇ ਬਾਹਰ ਲੱਗੇ ਸੀਸੀਟੀਵੀ ਕੈਮਰਿਆਂ ਵਿੱਚ ਕੈਦ ਹੋ ਗਈ ਹੈ।
ਦੁਕਾਨਦਾਰ ਸੁਰਿੰਦਰ ਭਾਟੀਆ ਦੀ ਪਹਾੜੀ ਗੇਟ ਵਿੱਚ ਕੱਪੜੇ ਦੀ ਦੁਕਾਨ ਹੈ। ਬੀਤੀ ਦੁਪਹਿਰ ਬਾਅਦ ਦੁਕਾਨ 'ਤੇ ਔਰਤਾਂ ਸਮੇਤ 4 ਵਿਅਕਤੀ ਆਏ, ਉਸ ਵੇਲੇ ਦੁਕਾਨ ਵਿੱਚ ਕੁਝ ਹੋਰ ਗ੍ਰਾਹਕ ਵੀ ਸਨ। ਇਸ ਦੌਰਾਨ ਇਹ ਗ੍ਰਾਹਕ ਕੱਪੜੇ ਵੀ ਕਰਦੇ ਰਹੇ ਅਤੇ ਆਪਸ ਵਿੱਚ ਗੱਲਾਂ ਵੀ ਕਰਦੇ ਰਹੇ ਜਦੋਂ ਦੁਕਾਨਦਾਰ ਦੂਸਰੇ ਗ੍ਰਾਹਕ ਵਿੱਚ ਵਿਅਸਤ ਸੀ ਤਾਂ ਇਹਨਾਂ ਨੇ ਔਰਤਾਂ ਦੇ ਕਰੀਬ 15 ਹਜ਼ਾਰ ਰੁਪਏ ਦੇ ਕੱਪੜੇ ਆਪਣੇ ਸ਼ਾਲਾਂ 'ਚ ਲੁਕਾ ਲਏ ਅਤੇ ਦੁਕਾਨ ਵਿੱਚੋਂ ਖਿਸਕ ਗਏ। ਜਦੋਂ ਗ੍ਰਾਹਕਾਂ ਤੋਂ ਫੁਰਸਤ ਮਿਲੀ ਤਾਂ ਦੁਕਾਨਦਾਰ ਨੇ ਵੇਖਿਆ ਕਿ ਕਾਫੀ ਕੱਪੜੇ ਘੱਟ ਹਨ ਜਦੋਂ ਸੀਸੀਟੀਵੀ ਕੈਮਰੇ ਚੈੱਕ ਕੀਤੇ ਗਏ ਤਾਂ ਸਾਰੇ ਹਕੀਕਤ ਖੁੱਲੀ ਅਤੇ ਇਹ ਵੀ ਪਤਾ ਲੱਗਾ ਕਿ ਇਹ ਚਾਰ ਨਹੀਂ ਪੰਜ ਲੋਕ ਸਨ। ਅਤੇ ਇਹਨਾਂ ਦਾ ਇੱਕ ਸਾਥੀ ਬਾਹਰ ਕਾਰ ਵਿੱਚ ਬੈਠਾ ਸੀ।