ਨੌਜਵਾਨ ਤੇ ਗੋਲੀ ਚਲਾਉਣ ਵਾਲਾ ਸ਼ੂਟਰ ਹੈਰੋਇਨ ਸਮੇਤ ਗ੍ਰਿਫਤਾਰ
ਰਿਪੋਰਟਰ ਰੋਹਿਤ ਗੁਪਤਾ
ਗੁਰਦਾਸਪੁਰ, 19 ਜਨਵਰੀ 2025 - ਬੀਤੇ ਦਿਨੀ ਗੁਰਦਾਸਪੁਰ ਦੇ ਕਸਬਾ ਸ਼੍ਰੀ ਹਰਗੋਬਿੰਦਪੁਰ ਦੇ ਪਿੰਡ ਮਚਰਾਵਾਂ ਵਿਖ ਡੇਅਰੀ ਦੇ ਬਾਹਰ ਅੱਗ ਸੇਕ ਰਹੇ ਨੌਜਵਾਨ ਤੇ ਤਿੰਨ ਮੋਟਰਸਾਈਕਲ ਸਵਾਰ ਗੋਲੀਆਂ ਚਲਾ ਕੇ ਫਰਾਰ ਹੋ ਗਏ ਸਨ ਜਿਨਾਂ ਵਿੱਚੋਂ ਇੱਕ ਰਾਜਬੀਰ ਨਾਂ ਦਾ ਨੌਜਵਾਨ ਪੁਲਿਸ ਵੱਲੋਂ ਹਥਿਆਰ ਸਮੇਤ ਪਹਿਲਾਂ ਹੀ ਗ੍ਰਿਫਤਾਰ ਕਰ ਲਿਆ ਗਿਆ ਸੀ ਅਤੇ ਹੁਣ ਗੋਲੀ ਚਲਾਉਣ ਵਾਲੇ ਮੇਨ ਸ਼ੂਟਰ ਅਮਨ ਨਾਮ ਦੇ ਨੌਜਵਾਨ ਨੂੰ 550 ਗ੍ਰਾਮ ਹੈਰੋਇਨ ਸਮੇਤ ਸ਼੍ਰੀ ਹਰਗੋਬਿੰਦਪੁਰ ਪੁਲਿਸ ਨੇ ਗ੍ਰਿਫਤਾਰ ਕੀਤਾ ਹੈ।
ਪ੍ਰੈਸ ਕਾਨਫਰੰਸ ਰਾਹੀਂ ਜਾਣਕਾਰੀ ਦਿੰਦਿਆਂ ਡੀਐਸਪੀ ਹਰਕ੍ਰਿਸ਼ਨ ਨੇ ਦੱਸਿਆ ਕਿ ਪੰਜ ਜਨਵਰੀ ਨੂੰ ਆਪਣੀ ਡੇਅਰੀ ਦੇ ਬਾਹਰ ਮਚਰਾਵਾਂ ਵਿਖੇ ਅੱਗ ਸੇਕ ਰਹੇ ਗੁਰਸੇਵਕ ਸਿੰਘ ਨੂੰ ਤਿੰਨ ਮੋਟਰਸਾਈਕਲ ਸਵਾਰ ਗੋਲੀ ਮਾਰ ਕੇ ਫਰਾਰ ਹੋ ਗਏ ਸਨ। ਮੌਕੇ ਤੇ ਪੰਜ ਗੋਲੀਆਂ ਚਲਾਈਆਂ ਗਈਆਂ ਸਨ ਅਤੇ ਗੁਰਸੇਵਕ ਸਿੰਘ ਗੰਭੀਰ ਜ਼ਖਮੀ ਹੋ ਗਿਆ ਸੀ। ਤਫਤੀਸ਼ ਦੌਰਾਨ ਰਾਜਵੀਰ ਨਾਮ ਦੇ ਨੌਜਵਾਨ ਨੂੰ ਪਹਿਲਾਂ ਹੀ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ ਜਦਕਿ ਮਾਮਲੇ ਵਿੱਚ ਮੁੱਖ ਸ਼ੂਟਰ ਅਮਨ ਨੂੰ ਵੀ ਹੁਣ ਗ੍ਰਿਫਤਾਰ ਕਰ ਲਿਆ ਗਿਆ ਹੈ। ਗ੍ਰਿਫਤਾਰੀ ਸਮੇਂ ਇਸ ਕੋਲ ਇੱਕ ਕਾਲੇ ਰੰਗ ਦਾ ਬੈਗ ਵੀ ਸੀ ਜਿਸ ਨੂੰ ਚੈੱਕ ਕਰਨ ਤੇ ਉਸ ਵਿੱਚੋਂ 550 ਗ੍ਰਾਮ ਹੈਰੋਇਨ ਵੀ ਬਰਾਮਦ ਹੋਈ ਹੈ। ਦੱਸਿਆ ਗਿਆ ਹੈ ਕਿ ਇਸ ਤੇ ਪਹਿਲਾਂ ਵੀ ਤਿੰਨ ਮਾਮਲੇ ਦਰਜ ਹਨ ਅਤੇ ਰਾਜਬੀਰ ਅਤੇ ਮਚਰਾਵਾਂ ਗੋਲੀਕਾਂਡ ਦੇ ਤੀਸਰੇ ਫਰਾਰ ਦੋਸ਼ੀ ਨਾਲ ਇਸ ਦੀ ਮੁਲਾਕਾਤ ਜੇਲ ਵਿੱਚੋਂ ਹੋਈ ਸੀ।