← ਪਿਛੇ ਪਰਤੋ
ਮਾਮੂਲੀ ਜਿਹੀ ਗੱਲ ਨੂੰ ਲੈ ਕੇ ਗੁੱਜਰ ਨੇ ਹੀ ਗੁੱਜਰ ਦਾ ਇੱਟ ਮਾਰ ਕੇ ਕੀਤਾ ਕਤਲ ਬਲਜੀਤ ਸਿੰਘ ਤਰਨ ਤਾਰਨ : ਤਰਨ ਤਾਰਨ ਦੇ ਅਧੀਨ ਆਉਂਦੇ ਇਤਿਹਾਸਕ ਕਸਬਾ ਗੋਇੰਦਵਾਲ ਸਾਹਿਬ ਦੇ ਪੁਲਿਸ ਠਾਣੇ ਕੋਲ ਮਿਆਣੀ ਦੇ ਵਿੱਚ ਬੀਤੇ ਰਾਤ ਗੁੱਜਰ ਭਾਈਚਾਰੇ ਵਿੱਚ ਹੋਈ ਮਾਮੂਲੀ ਜਿਹੀ ਗੱਲ ਨੂੰ ਲੈ ਕੇ ਕਿ ਗੁੱਜਰ ਦੇ ਵੱਲੋਂ ਗੁੱਜਰ ਦਾ ਇੱਟ ਮਾਰ ਕੇ ਕਤਲ ਕਰ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ । ਮੀਡੀਆ ਦੇ ਨਾਲ ਗੱਲ ਬਾਤ ਕਰਦੇ ਹੋਏ ਮਿਤਰਕ ਗੁੱਜਰ ਦੇ ਪਰਿਵਾਰ ਮੈਬਰਾਂ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਸਦੀਕ ਦੀਨ ਉਮਰ ਤਕਰੀਬਨ 45 ਸਾਲ ਜਿਸ ਦੀ ਆਪਣੀ ਘਰਦੀ ਨਾਲ ਕੋਈ ਮਾਮੂਲੀ ਜਿਹੀ ਗੱਲ ਦਾ ਝਗੜਾ ਹੋਇਆ ਸੀ ਤਾਂ ਜਿਸ ਤੋਂ ਬਾਅਦ ਮਿਤਰਕ ਗੁੱਜਰ ਦੇ ਸਾਲੇ ਨੇ ਗੁੱਸੇ ਵਿੱਚ ਆ ਆਪਣੇ ਹੀ ਗੁੱਜਰ ਜੀਜੇ ਦਾ ਇੱਟਾਂ ਮਾਰ ਕੇ ਕਤਲ ਕਰ ਦਿੱਤਾ ਉਦਰ ਮੌਕੇ ਤੇ ਪਹੁੰਚੀ ਪੁਲਿਸ ਠਾਣਾ ਗੋਇੰਦਵਾਲ ਸਾਹਿਬ ਪੁਲਿਸ ਨੇ ਗੁੱਜਰ ਦੀ ਲਾਸ਼ ਨੂੰ ਆਪਣੇ ਕਬਜ਼ੇ ਵਿੱਚ ਲੈ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਪਰਿਵਾਰਿਕ ਮੈਬਰਾਂ ਨੇ ਇੰਨਸਾਫ ਦੀ ਮੰਗ ਕੀਤੀ ਹੈ।
Total Responses : 267