ਜੋਧਾਨਗਰੀ ਵਾਸੀਆਂ ਨੇ ਪ੍ਰਕਾਸ਼ ਪੁਰਬ ਮੌਕੇ ਨਗਰ ਕੀਰਤਨ ਸਜਾਏ :
ਬਲਰਾਜ ਸਿੰਘ ਰਾਜਾ
ਬਾਬਾ ਬਕਾਲਾ ਸਾਹਿਬ , 6 ਜਨਵਰੀ 2025 :
ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਗੁਰਦੁਆਰਾ ਬਾਬਾ ਜੀਵਨ ਸਿੰਘ ਪਿੰਡ ਜੋਧਾਨਗਰੀ ਤੋਂ ਗੁਰੂ ਗਰੰਥ ਸਾਹਿਬ ਜੀ ਦੀ ਛੱਤਰ ਛਾਇਆ ਹੇਠ ਪੰਜ ਪਿਆਰਿਆਂ ਦੀ ਅਗਵਾਈ ਵਿਚ ਨਗਰ ਕੀਰਤਨ ਸਜਾਇਆ ਗਿਆ।ਸੰਗਤ ਵਿਚ ਬਹੁਤ ਉਤਸ਼ਾਹ ਵੇਖਣ ਨੂੰ ਮਿਲਿਆ ਵੱਡਾ ਗੁਰੂਦੁਆਰਾ ਸਾਹਿਬ ਦੀ ਕਮੇਟੀ ਵੱਲੋਂ ਪੰਜ ਪਿਆਰਿਆਂ ਤੇ ਮਹਾਰਾਜ ਦੀ ਸਵਾਰੀ ਨਾਲ ਚੱਲ ਰਹੇ ਸਿੰਘਾਂ ਨੂੰ ਸਿਰੋਪਾਉ ਅਤੇ ਸਵਾਗਤ ਵਿੱਚ ਸ੍ਰੀ ਸਾਹਿਬ ਅਤੇ ਤਸਵੀਰਾਂ ਆਦਿ ਧਾਰਮਿਕ ਚਿੰਨਾਂ ਨਾਲ ਸਨਮਾਨਿਤ ਕਰਦਿਆਂ ਆਈ ਸੰਗਤ ਨੂੰ ਪੂੜੀਆਂ ਅਤੇ ਚਾਹ ਪਕੌੜਿਆਂ ਦੇ ਲੰਗਰ ਛਕਾਏ ਗਏ। ਇਸ ਮੌਕੇ ਨਗਰ ਕੀਰਤਨ ਪਿੰਡ ਦੀ ਪ੍ਰਕਰਮਾ ਕਰਦਿਆਂ ਵੱਖ ਵੱਖ ਪੜਾਵਾਂ ਵਿੱਚ ਸੰਗਤਾਂ ਨੂੰ ਫਲ ਫਰੂਟ ਵੰਡੇ ਗਏ। ਅਤੇ ਨਿਹੰਗ ਸਿੰਘਾਂ ਦੇ ਦਲ ਵੱਲੋ ਸ਼ਰਦਾਈ ਦੀਆਂ ਦੇਗਾਂ ਛਕਾਈਆਂ ਗਈਆਂ। ਗੁਰਦੁਆਰਾ ਬਾਬਾ ਮਾਣਕ ਚੰਦ ਬਾਬਾ ਮਾਈਦਾਸ ਵਿਖੇ ਕਮੇਟੀ ਵੱਲੋ ਨਿੱਘਾ ਸਵਾਗਤ ਕੀਤਾ ਗਿਆ। ਅਤੇ ਬਾਦ ਵਿੱਚ ਸਕੂਲ ਦੀ ਗਰਾਊਂਡ ਕਮੇਟੀ ਵੱਲੋ ਵੱਖ ਵੱਖ ਕਲਾਕਾਰਾਂ ਵੱਲੋ ਗੁਰੂ ਜੀ ਦਾ ਹਰ ਜਸ ਕਰਦਿਆਂ ਗੁਰੂ ਇਤਿਹਾਸ ਨਾਲ ਸੰਗਤਾਂ ਨੂੰ ਜੋੜਿਆ ਅਤੇ ਸੰਗਤ ਨੂੰ ਵੱਖ ਪਕਵਾਨਾਂ ਦੇ ਲੰਗਰ ਛਕਾਏ ਗਏ ।ਅਤੇ ਬੀਬੀਆਂ ਨੇ ਸ਼ਬਦ ਕੀਰਤਨ ਦੇ ਨਾਲ ਸਾਰਾ ਦਿਨ ਗੁਰੂ ਕਾ ਲੰਗਰ ਅਤੁਟ ਚਲਦਾ ਰਿਹਾ।