ਐਕਸਾਈਜ਼ ਅਧਿਕਾਰੀਆਂ ਨੇ ਦਰਿਆ ਕਿਨਾਰੇ ਸਰਕੰਡਿਆਂ ਵਿੱਚ ਵੜ ਕੇ ਤੇ ਜਮੀਨ ਪੁੱਟ ਪੁੱਟ ਕੇ ਕੱਢੀ ਨਾਜਾਇਜ਼ ਸ਼ਰਾਬ
ਰਿਪੋਰਟਰ ਰੋਹਿਤ ਗੁਪਤਾ
ਗੁਰਦਾਸਪੁਰ, 1 ਜਨਵਰੀ 2025 - ਐਕਸਾਈਜ਼ ਵਿਭਾਗ ਵੱਲੋਂ ਨਜਾਇਜ਼ ਸ਼ਰਾਬ ਵਿਰੁੱਧ ਛੇੜੀ ਗਈ ਮੁਹਿੰਮ ਲਗਾਤਾਰ ਜਾਰੀ ਹੈ। ਅੱਜ ਫੇਰ ਤੋਂ ਐਕਸਾਈਜ਼ ਵਿਭਾਗ ਨੂੰ ਵੱਡੀ ਸਫਲਤਾ ਹਾਸਿਲ ਹੋਈ ਜਦੋਂ ਬਿਆਸ ਦਰਿਆ ਦੇ ਕਿਨਾਰੇ ਛਾਪੇਮਾਰੀ ਕਰਕੇ 3 ਹਜਾਰ ਕਿਲੋ ਦੇ ਕਰੀਬ ਕੱਚੀ ਲਾਹਨ ਬਰਾਮਦ ਕੀਤੀ ਗਈ। ਇਹ ਸ਼ਰਾਬ ਬਿਆਸ ਦਰਿਆ ਦੇ ਕਿਨਾਰੇ ਟੋਏ ਪੁੱਟ ਪੁੱਟ ਕੇ ਤਰਪਾਲਾਂ ਵਿੱਚ ਭਰ ਕੇ ਦਰਿਆ ਦੇ ਕੰਡੇ ਜਮੀਨ ਵਿੱਚ ਦਬਾਈ ਗਈ ਸੀ ਅਤੇ ਇਸ ਤੋਂ ਲੱਖਾ ਲੀਟਰ ਦੇਸੀ ਸ਼ਰਾਬ ਤਿਆਰ ਕੀਤੀ ਜਾਣੀ ਸੀ।
ਜਾਣਕਾਰੀ ਅਨੁਸਾਰ ਐਕਸਾਈਜ ਇੰਸਪੈਕਟਰ ਪੰਕਜ ਗੁਪਤਾ ਵੱਲੋਂ ਥਾਣਾ ਭੈਣੀ ਮੀਆਂ ਖਾਂ ਦੇ ਐਸ ਐਚ ਓ ਸੁਰਿੰਦਰ ਪਾਲ ਸਿੰਘ ਅਤੇ ਪੁਲਿਸ ਪਾਰਟੀ ਸਮੇਤ ਪਿੰਡ ਮੋਚਪੁਰ ਵਿਖੇ ਬਿਆਸ ਦਰਿਆ ਦੇ ਨੇੜੈ ਰੇਡ ਕੀਤਾ ਗਿਆ ਅਤੇ ਦਰਿਆ ਬਿਆਸ ਦੇ ਮੰਡ ਵਿੱਚ ਪੁੱਜ ਕੇ ਏਰੀਆ ਪਿੰਡ ਮੋਚਪੁਰ ਦਰਿਆ ਬਿਆਸ ਦੇ ਮੰਡ ਦੀ ਸਰਚ ਸੁਰੂ ਕੀਤੀ। ਸਰਚ ਦੌਰਾਨ ਅਣਪਛਾਤੇ ਵਿਅਕਤੀਆਂ ਵਲੋਂ ਸਰਕੰਡਿਆ ਵਿੱਚ ਜਮੀਨਦੋਜ 15 ਤਰਪਾਲਾਂ ਜਿਨਾ ਵਿੱਚ ਕਰੀਬ 200/200 ਕਿੱਲੋ ਗ੍ਰਾਮ ਕੁੱਲ 3000 ਕਿੱਲੋ ਗ੍ਰਾਮ ਲਾਹਨ ਨਜਾਇਜ ਬਰਾਮਦ ਹੋਈ ਹੈ। ਇਸ ਸਬੰਧੀ ਐਕਸਾਈਜ਼ ਵਿਭਾਗ ਵੱਲੋਂ ਅਨਪਛਾਤੇ ਵਿਅਕਤੀਆਂ ਖਿਲਾਫ ਥਾਣਾ ਪੈਣੀ ਮੀਆਂ ਖਾਂ ਵਿਖੇ ਮੁਕਦਮਾ ਦਰਜ ਕਰਵਾਇਆ ਗਿਆ ਹੈ।