ਚੇਅਰਮੈਨ ਬਲਬੀਰ ਸਿੰਘ ਪਨੂੰ ਨੇ ਸ਼ਹਿਰ ਵਾਸੀਆਂ ਦੀ ਮੰਗ ਕੀਤੀ ਪੂਰੀ
- ਫਤਿਹਗੜ੍ਹ ਚੂੜੀਆਂ ਤੋਂ ਬਟਾਲਾ ਰੋਡ ਪੈਟਰੋਲ ਪੰਪ ਦੇ ਨੇੜੇ ਬਣੇ ਡਵਾਈਡਰ ਨੂੰ ਸੜਕ ਵਿੱਚੋਂ ਹਟਾ ਕੇ ਸਹੀ ਕਰਵਾਇਆ
ਰੋਹਿਤ ਗੁਪਤਾ
ਫਤਿਹਗੜ੍ਹ ਚੂੜੀਆਂ/ਬਟਾਲਾ,,1 ਜਨਵਰੀ 2025 - ਬਲਬੀਰ ਸਿੰਘ ਪਨੂੰ, ਚੇਅਰਮੈਨ ਪਨਸਪ ਪੰਜਾਬ ਵਲੋਂ ਵਿਧਾਨ ਸਭਾ ਹਲਕਾ ਫਤਿਹਗੜ੍ਹ ਚੂੜੀਆਂ ਵਿਖੇ ਲੋਕਾਂ ਦੀਆਂ ਮੁਸ਼ਕਿਲਾਂ ਹੱਲ ਕਰਨ ਲਈ ਲਗਾਤਾਰ ਯਤਨ ਕੀਤੇ ਜਾ ਰਹੇ ਹਨ ਅਤੇ ਲੋਕਾਂ ਨੂੰ ਮਿਲਕੇ ਹਲਕੇ ਦੇ ਵਿਕਾਸ ਲਈ ਉਪਰਾਲੇ ਕੀਤੇ ਜਾ ਰਹੇ ਹਨ।
ਚੇਅਰਮੈਨ ਬਲਬੀਰ ਸਿੰਘ ਪਨੂੰ ਵਲੋਂ ਸ਼ਹਿਰ ਫਤਿਹਗੜ੍ਹ ਚੂੜੀਆਂ ਵਾਸੀਆਂ ਦੀ ਮੰਗ ਨੂੰ ਮੁੱਖ ਰੱਖਦਿਆਂ ਫਤਿਹਗੜ੍ਹ ਚੂੜੀਆਂ ਤੋਂ ਬਟਾਲਾ ਰੋਡ ਪੈਟਰੋਲ ਪੰਪ ਦੇ ਨੇੜੇ ਬਣੇ ਡਵਾਈਡਰ ਜੋ ਐਕਸੀਡੈਂਟਾਂ ਦਾ ਕਾਰਨ ਬਣਦੇ ਸਨ। ਇਸ ਨੂੰ ਸੜਕ ਵਿੱਚੋਂ ਹਟਾ ਕੇ ਸਹੀ ਕੀਤਾ ਜਾ ਰਿਹਾ ਹੈ ਤਾਂ ਜੋ ਕੀ ਆਉਣ ਵਾਲੇ ਵਾਹਨਾਂ ਨੁੰ ਦੁਰਘਟਨਾ ਗ੍ਰਸਤ ਹੋਣ ਤੋਂ ਬਚਾਇਆ ਜਾ ਸਕੇ।
ਇਸ ਮੌਕੇ ਬਲਾਕ ਪ੍ਰਧਾਨ ਹਰਦੀਪ ਸਿੰਘ, ਬਲਾਕ ਪ੍ਰਧਾਨ ਸ਼ਮਸ਼ੇਰ ਸਿੰਘ, ਸਰਪੰਚ ਹਰਦੀਪ ਸਿੰਘ ਦਮੋਦਰ, ਰਘਬੀਰ ਸਿੰਘ ਅਠਵਾਲ, ਮਲਜਿੰਦਰ ਸਿੰਘ ਪੁਰੀਆ, ਨਵੀਸ਼ ਨੰਦਾ ਫਤਿਹਗੜ੍ਹ ਚੂੜੀਆਂ, ਸੁਖਦੇਵ ਸਿੰਘ, ਰਿੰਕੂ ਘਸੀਟਪੁਰਾ, ਕਰਨ ਬਾਠ, ਹਰਪ੍ਰੀਤ ਸਿੰਘ ਖਜਾਨਾਕੋਟ, ਗੁਰ ਪ੍ਰਤਾਪ ਸਿੰਘ ਪੱਤੀ ਬਾਠ, ਗੁਰਦੇਵ ਸਿੰਘ ਔਜਲਾ, ਕੁਲਬੀਰ ਸਿੰਘ ਅਲੀਵਾਲ, ਗਗਨਦੀਪ ਸਿੰਘ ਕੋਟਲਾ ਬਾਮਾ, ਕਰਮਜੀਤ ਸਿੰਘ ਬਰਾੜ ਤੇ ਜਗਜੀਤ ਸਿੰਘ ਆਜ਼ਮਪੁਰ ਹਾਜ਼ਰ ਸਨ।