ਸੰਘਣੀ ਧੂੰਦ ਦੌਰਾਨ ਐਕਸੀਡੈਂਟਾਂ ਨੂੰ ਠੱਲ ਪਾਉਣ ਲਈ ਟੈ੍ਫਿਕ ਪੁਲਿਸ ਅਤੇ ਸਰਬਤ ਦਾ ਭਲਾ ਟਰੱਸਟ ਵੱਲੋਂ ਲਗਾਏ ਗਏ ਰਿਫਲੈਕਟਰ
ਹਰਜਿੰਦਰ ਸਿੰਘ ਭੱਟੀ
ਐਸ.ਏ.ਐਸ.ਨਗਰ, 1 ਜਨਵਰੀ 2025: ਦੀਪਕ ਪਾਰਿਕ ਆਈ.ਪੀ.ਐਸ. ਸੀਨੀਅਰ ਕਪਤਾਨ ਪੁਲਿਸ ਜਿਲ੍ਹਾ ਐਸ.ਏ.ਐਸ.ਨਗਰ, ਸ੍ਰੀ ਹਰਿੰਦਰ ਸਿੰਘ ਮਾਨ ਪੀ.ਪੀ.ਐਸ., ਕਪਤਾਨ ਪੁਲਿਸ ਟੈ੍ਫਿਕ ਵੱਲੋ ਜਿਲ੍ਹਾ ਐਸ.ਏ.ਐਸ.ਨਗਰ ਵਿੱਚ ਰੋਡ ਸਾਈਡ ਐਕਸੀਡੈਂਟਾਂ ਨੂੰ ਠੱਲ ਪਾਉਣ ਲਈ ਚਲਾਈ ਗਈ ਮੁਹਿਮ ਤਹਿਤ ਕਰਨੈਲ ਸਿੰਘ ਪੀ.ਪੀ.ਐਸ., ਉਪ ਕਪਤਾਨ ਪੁਲਿਸ, ਟੈ੍ਫਿਕ ਵੱਲੋ ਸਰਬਤ ਦਾ ਭਲਾ ਟਰੱਸਟ ਨਾਲ ਮਿਲ ਕੇ ਕਰਮਸ਼ੀਅਲ ਵਹੀਕਲਾਂ (ਟਰੱਕ, ਟੈਪੂ, ਟਰੈਕਟਰ ਟਰਾਲੀ,ਬੱਸਾ, ਟਿੱਪਰ ਆਦਿ) ਤੇ ਰਿਫਲੈਕਟਰ ਲਗਾਏ ਗਏ ਤਾਂ ਜੋ ਧੂੰਦ ਦੇ ਸੀਜਨ ਦੌਰਾਨ ਕੋਈ ਵੀ ਅਣਸੁਖਾਵੀ ਘਟਨਾ ਨਾ ਵਾਪਰ ਸਕੇ।
ਕਰਨੈਲ ਸਿੰਘ ਪੀ.ਪੀ.ਐਸ., ਉਪ ਕਪਤਾਨ ਪੁਲਿਸ, ਟੈ੍ਫਿਕ ਵੱਲੋ ਆਮ ਪਬਲਿਕ ਨੂੰ ਅਪੀਲ ਕੀਤੀ ਗਈ ਕਿ ਆਮ ਪਬਲਿਕ ਨੂੰ ਅਪੀਲ ਕੀਤੀ ਗਈ ਕਿ ਧੂੰਦ ਦੇ ਸੀਜਨ ਵਿੱਚ ਐਕਸੀਡੈਂਟਾ ਤੋਂ ਬਚਣ ਲਈ ਆਪਣੇ ਵਹੀਕਲਾ ਦੀਆ ਪਾਰਕਿੰਗ ਲਾਈਟਾ ਨੂੰ ਠੀਕ ਰੱਖੋ ਅਤੇ ਗੱਡੀ ਖਰਾਬ ਹੋਣ ਦੀ ਸੂਰਤ ਵਿੱਚ ਆਪਣੀ ਗੱਡੀ ਨੂੰ ਸੜਕ ਤੋਂ ਸਾਈਡ ਤੇ ਖੜੀ ਕਰਕੇ ਪਾਰਕਿੰਗ ਲਾਈਟਾ ਨੂੰ ਚਾਲੂ ਰੱਖੋ ਗੱਡੀ ਦੀ ਐਮਰਜੈਸੀ ਕਿੱਟ ਨਾਲ ਮਿੰਨੀ ਰਫਿਲੈਕਟਰ ਕੋਨ ਨੂੰ ਗੱਡੀ ਤੋਂ ਕਰੀਬ 25-30 ਫੁੱਟ ਦੀ ਦੂਰੀ ਤੇ ਇਸ਼ਾਰਾ ਦੇਣ ਲਈ ਰੱਖੋ। ਖੱਬੇ ਜਾਂ ਸੱਜੇ ਮੂੜਨ ਸਮੇਂ ਹਮੇਸ਼ਾ ਇੰਡੀਗੇਟਰ ਦੀ ਵਰਤੋਂ ਕਰੋ ਅਤੇ ਸੜਕ ਤੇ ਗੱਡੀ ਚਲਾਉਦੇ ਸਮੇਂ ਉਚਿਤ ਦੂਰੀ ਬਣਾ ਕੇ ਰੱਖੋ। ਸਾਰੇ ਵਹੀਕਲ ਚਾਲਕਾ ਨੂੰ ਅਪੀਲ ਹੈ ਕਿ ਸੜਕ ਤੇ ਵਹੀਕਲ ਚਲਾਉਦੇ ਸਮੇਂ ਟੈ੍ਫਿਕ ਨਿਯਮਾ ਦੀ ਪਾਲਣਾ ਕੀਤੀ ਜਾਵੇ।