← ਪਿਛੇ ਪਰਤੋ
ਧੁੰਦ ਕਾਰਨ ਏਅਰਫੋਰਸ ਦੇ ਜਵਾਨ ਦੀ ਕਾਰ ਜਾ ਵੱਜੀ ਟਰੱਕ ਵਿੱਚ
ਜਵਾਨ ਦੀ ਪਤਨੀ ਹੋਈ ਜਖਮੀ
ਰੋਹਿਤ ਗੁਪਤਾ
ਗੁਰਦਾਸਪੁਰ : ਅੰਮ੍ਰਿਤਸਰ ਪਠਾਨਕੋਟ ਨੈਸ਼ਨਲ ਹਾਈਵੇ ਤੇ ਏਅਰ ਫੋਰਸ ਦੇ ਜਵਾਨ ਦੇ ਪਰਿਵਾਰ ਨਾਲ ਹਾਦਸਾ ਵਾਪਰ ਗਿਆ ।ਸ਼੍ਰੀ ਨਗਰ ਵਿਚ ਤਾਇਨਾਤ ਹਜਵਾਨ ਗੋਲਕ ਕੁਮਾਰ ਆਪਣੇ ਪਰਿਵਾਰ ਸਮੇਤ ਕਾਰ ਤੇ ਜਾ ਰਿਹਾ ਸੀ ਕਿ ਔਜਲਾ ਬਾਈਪਾਸ ਨੇੜੇ ਧੁੰਦ ਕਾਰਨ ਕਾਰ ਹਾਦਸੇ ਦਾ ਸ਼ਿਕਾਰ ਹੋ ਗਈ ਅਤੇ ਟਰੱਕ ਦੇ ਪਿੱਛੇ ਜਾਂ ਵੱਜੀ ਜਵਾਨ ਦੀ ਕਾਰ ।ਹਾਦਸੇ ਦੌਰਾਨ ਜਵਾਨ ਦੀ ਪਤਨੀ ਪ੍ਰਨੀਤੀ ਕੁਮਾਰੀ ਜ਼ਖਮੀ ਹੋ ਗਈ ਜਦਕਿ ਉਹ ਅਤੇ ਉਸਦੇ ਦੋਨੋ ਬੱਚੇ ਬਾਲ ਬਾਲ ਬਚ ਗਏ ।ਗੁਰਦਾਸਪੁਰ ਦੇ ਸਿਵਲ ਹਸਪਤਾਲ ਜਵਾਨ ਦੀ ਪਤਨੀ ਦਾ ਇਲਾਜ ਚੱਲ ਰਿਹਾ ਹੈ।
Total Responses : 267