ਨਸ਼ਿਆਂ ਦੇ ਕਾਰੋਬਾਰ ਨੂੰ ਜੜ੍ਹ ਤੋਂ ਮੁਕਾਉਣ ਲਈ ਫਰੀਦਕੋਟ ਪੁਲਿਸ ਪੂਰੀ ਤਰ੍ਹਾਂ ਵਚਨਬੱਧ : ਡਾ. ਪ੍ਰਗਿਆ ਜੈਨ ਐਸ.ਐਸ.ਪੀ ਫਰੀਦਕੋਟ
ਮਨਜੀਤ ਸਿੰਘ ਢੱਲਾ
- 13 ਕੇਸਾਂ ਵਿੱਚ ਨਸ਼ਾ ਸਮੱਗਲਰਾਂ ਦੀ ਕੁੱਲ 3,38,17,822/ ਰੁਪਏ ਦੀ ਜਾਇਦਾਦ ਕੀਤੀ ਗਈ ਫਰੀਜ/ਅਟੈਚ
ਜੈਤੋ, 1 ਜਨਵਰੀ 2025 - ਗੌਰਵ ਯਾਦਵ ਆਈ.ਪੀ.ਐਸ ਡਾਇਰੈਕਟਰ ਜਨਰਲ ਆਫ ਪੁਲਿਸ, ਪੰਜਾਬ, ਚੰਡੀਗੜ੍ਹ, ਸ਼੍ਰੀ ਅਸ਼ਵਨੀ ਕਪੂਰ, ਆਈ.ਪੀ.ਐਸ ਡੀ.ਆਈ.ਜੀ. ਫਰੀਦਕੋਟ ਰੇਂਜ, ਫਰੀਦਕੋਟ ਜੀ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਡਾ.ਪ੍ਰਗਿਆ ਜੈਨ ਐਸ.ਐਸ.ਪੀ ਫਰੀਦਕੋਟ ਜੀ ਦੀ ਅਗਵਾਈ ਹੇਠ ਨਸ਼ਿਆਂ ਖਿਲਾਫ ਵਿੱਢੀ ਮੁਹਿੰਮ ਤਹਿਤ ਨਸ਼ਾ ਸਮਗਲਰਾਂ/ਤਸਕਰਾਂ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾ ਰਹੀ ਹੈ। ਜਿਸ ਦੇ ਤਹਿਤਫਰੀਦਕੋਟ ਪੁਲਿਸ ਵੱਲੋਂ ਨਸ਼ਾ ਤਸਕਰਾਂ ਦੀ ਪ੍ਰਾਪਰਟੀ ਨੂੰ ਅਟੈਚ/ਫਰੀਜ ਕਰਨ ਲਈ ਅਲੱਗ-ਅਲੱਗ ਥਾਣਿਆਂ ਦੇ ਕੁੱਲ 13 ਕੇਸ ਮੰਨਜੂਰ ਕਰਵਾਏ ਗਏ ਹਨ। ਜਿਸ ਵਿੱਚ ਕੁੱਲ 3,38,17,822/- ਰੁਪਏਦੀ ਪ੍ਰਾਪਰਟੀ ਫਰੀਜ/ਅਟੈਚ ਕਰਵਾਈ ਗਈ ਹੈ।ਇਸ ਤੋ ਇਲਾਵਾ 07 ਹੋਰ ਕੇਸਾਂ ਵਿੱਚ 1,38,29,194/- ਰੁਪਏ ਦੀ ਜਾਇਦਾਦ ਫਰੀਜ/ਅਟੈਚ ਕਰਵਾਉਣ ਸਬੰਧੀ ਕਾਰਵਾਈ ਆਰੰਭ ਕੀਤੀ ਜਾ ਚੁੱਕੀ ਹੈ।
13 ਕੇਸਾਂ ਵਿੱਚ ਐਨ.ਡੀ.ਪੀ.ਐਸ ਐਕਟ ਦੀ ਧਾਰਾ 68- ਐਫ(2) ਤਹਿਤ ਮਾਨਯੋਗ ਭਾਰਤ ਸਰਕਾਰ ਦੇ ਵਿੱਤ ਵਿਭਾਗ ਦੇ ਸਮਰੱਥ ਅਧਿਕਾਰੀ ਪਾਸੋ ਮੰਨਜੂਰੀ ਹਾਸਿਲ ਉਪਰੰਤ ਜਾਇਦਾਦ ਨੂੰ ਅਟੈਚ/ਫਰੀਜ ਕਰਵਾਇਆ ਗਿਆ ਹੈ, ਜਿਸ ਤੋ ਬਾਅਦ ਇਹ ਇਸ ਪ੍ਰਪਾਰਟੀ ਨੂੰ ਖਰੀਦ/ਵੇਚ ਨਹੀ ਕਰ ਸਕਣਗੇ।
ਸੁਖਜਿੰਦਰ ਸਿੰਘ ਪੁੱਤਰ ਤਰਸੇਮ ਸਿੰਘ ਵਾਸੀ ਘਣੀਆਂ ਪੱਤੀ, ਗੋਲੇਵਾਲਾ ਜਾਇਦਾਦ 02 ਲੱਖ 33 ਹਜਾਰ 972 ਰੁਪਏ, ਮਨਦੀਪ ਸਿੰਘ ਪੁੱਤਰ ਬਲਵਿੰਦਰ ਸਿੰਘ ਵਾਸੀ ਪਿੰਡ ਫਿਰੋਜਸ਼ਾਹ, ਜਿਲਾ ਫਰੀਦਕੋਟ ਹੋਡਾ ਕਾਰ ਕੀਮਤ 2,00,000/- ਰੁਪਏ) ਫਰੀਜ, ਬਲਕਾਰ ਸਿੰਘ ਉਰਫ ਕਾਲਾ ਪੁੱਤਰ ਭਜਨ ਸਿੰਘ ਵਾਸੀ ਬੱਲ, ਜਿਲਾ ਫਿਰੋਜਪੁਰ ਜਾਇਦਾਤ 05 ਲੱਖ 21 ਹਜਾਰ 241 ਰੁਪਏ, ਬਲਵੰਤ ਸਿੰਘ ਉਰਫ ਟੀਟੂ ਪੁੱਤਰ ਕਸ਼ਮੀਰਾ ਸਿੰਘ ਵਾਸੀ ਬਾਬਾ ਦੀਪ ਸਿੰਘ ਨਗਰ, ਕੋਟਕਪੂਰਾ ਜਾਇਦਾਤ 02 ਲੱਖ 94 ਹਜਾਰ 400 ਰੁਪਏ, ਗੁਰਚਰਨ ਸਿੰਘ ਉਰਫ ਚਰਨੀ ਪੁੱਤਰ ਬਚਿੱਤਰ ਸਿੰਘ ਜਾਇਦਾਤ 27 ਲੱਖ 85 ਹਜਾਰ 500 ਰੁਪਏ, ਰਾਮ ਕੁਮਾਰ ਪੁੱਤਰ ਮੱਖਣ ਸਿੰਘ ਵਾਸੀ ਸਿਵੀਆ, ਫਰੀਦਕੋਟ ਜਾਇਦਾਦ 08 ਲੱਖ ਰੁਪਏ, ਹਰਦੀਪ ਸਿੰਘ ਉਰਫ ਵਨਜਾਰਾ ਪੁੱਤਰ ਰਾਜਾ ਸਿੰਘ ਵਾਸੀ ਵਾਰਡ ਨੰ.03, ਜੈਤੋ ਜਾਇਦਾਦ 74 ਲੱਖ 20 ਹਜਾਰ ਰੁਪਏ (ਹਰਦੀਪ ਸਿੰਘ ਦੇ ਨਾਮ ਪਰ ਰਿਹਾਇਸ਼ੀ ਮਕਾਨ ਕੀਮਤ 32,20,000/- ਰੁਪਏ ਅਤੇ ਰਿਹਾਇਸ਼ੀ ਮਕਾਨ ਕੀਮਤ 42,00,000/- ਰੁਪਏ) ਫਰੀਜ/ਅਟੈਚ ਕੀਤੇ ਗਏ ਹਨ।ਇਸ ਸਬੰਧੀ ਡਾ. ਪ੍ਰਗਿਆ ਜੈਨ ਐਸ.ਐਸ.ਪੀ ਫਰੀਦਕੋਟ ਵੱਲੋਂ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਫਰੀਦਕੋਟ ਪੁਲਿਸ ਵੱਲੋਂ 13 ਨਸ਼ਾ-ਸਬੰਧਤ ਕੇਸਾਂ ਵਿੱਚ ਤਸਕਰਾਂ ਦੀ ਕੁੱਲ 3,38,17,822/- ਰੁਪਏ ਦੀ ਸੰਪਤੀ ਫਰੀਜ ਕਰਵਾਈ ਗਈ ਹੈ ਅਤੇ ਜਿਹਨਾਂ ਵਿੱਚੋਂ ਸਜਾ ਹੋ ਚੁੱਕੇ 03 ਮੁਕੱਦਮਿਆਂ ਵਿੱਚ ਕੁੱਲ 10,99,097/- ਰੁਪਏ ਦੀ ਜਾਇਦਾਦ ਦੀ ਪੱਕੀ ਜਬਤੀ ਸਬੰਧੀ ਕਾਰਵਾਈ ਆਰੰਭ ਕੀਤੀ ਗਈ ਹੈ. ਇਹ ਚੱਲ/ਅਚੱਲ ਸੰਪਤੀ ਇਹਨਾਂ ਦੋਸ਼ੀਆਂ ਵੱਲੋਂ ਨਸ਼ੇ ਦੀ ਤਸਕਰੀ ਕਰਕੇ ਬਣਾਈ ਗਈ ਸੀ। ਹੁਣ ਇਹ ਦੋਸ਼ੀ ਇਸ ਪ੍ਰਪਾਰਟੀ ਨੂੰ ਅਗਲੇ ਹੁਕਮਾਂ ਤੱਕ ਖਰੀਦ/ਵੇਚ ਨਹੀਂ ਕਰ ਸਕਣਗੇ। ਇਸ ਮੌਕੇ ਪੁਲਿਸ ਹੈਡਕੁਆਰਟਰ ਐਸ ਪੀ ਜਸਮੀਤ ਸਿੰਘ ਤੋਂ ਇਲਾਵਾ ਜੈਤੋ ਡੀ ਐਸ ਪੀ ਸੁਖਦੀਪ ਸਿੰਘ ਅਤੇ ਥਾਨਾ ਜੈਤੋ ਦੇ ਇੰਸਪੈਕਟਰ ਰਾਜੇਸ਼ ਕੁਮਾਰ ਨੇ ਪ੍ਰੈਸ ਨੋਟ ਜਾਰੀ ਕਰਦਿਆਂ ਨਸ਼ਾ ਤਸਕਰਾਂ ਨੂੰ ਸ਼ਖਤ ਤਾੜਨਾ ਦਿੰਦਿਆਂ ਕਿਹਾ ਕਿ ਨਸ਼ਾਂ ਤਸਕਰੀ ਬੰਦ ਨਾ ਕੀਤੀ ਤਾਂ ਹੁਣ ਉਹ ਆਪਣੀਆਂ ਜਾਇਦਾਦਾਂ ਤੋਂ ਵੀ ਹੱਥ ਧੋ ਬੈਠਗਣਗੇ।