ਐਸ ਆਈ ਆਰ ਡੀ ਵਲੋਂ ਸਰਪੰਚਾਂ ਅਤੇ ਪੰਚਾਂ ਦੀ ਸਿਖਲਾਈ ਕੈਂਪ ਸ਼ੁਰੂ
ਰੋਹਿਤ ਗੁਪਤਾ
ਗੁਰਦਾਸਪੁਰ 22 ਦਸੰਬਰ ਦੀਨਾਨਗਰ ਵਿਖੇ ਪ੍ਰਦੇਸ਼ਿਕ ਦਿਹਾਤੀ ਵਿਕਾਸ ਅਤੇ ਪੰਚਾਇਤੀ ਰਾਜ ਸੰਸਥਾ ਮੌਹਾਲੀ ਪੰਜਾਬ ਵਲੋਂ ਦੀਨਾਨਗਰ ਬਲਾਕ ਅਧੀਨ ਆਉਂਦੀਆਂ ਨਵੀਆਂ ਚੁਣੀਆਂ ਪੰਚਾਇਤਾਂ ਦੇ ਸਰਪੰਚਾਂ ਅਤੇ ਪੰਚਾਂ ਦੇ ਤਿੰਨ ਰੋਜ਼ਾ ਸਿਖਲਾਈ ਕੈਂਪਾਂ ਦਾ ਆਯੋਜਨ ਹੋ ਰਿਹਾ ਹੈ।ਬੀ ਡੀ ਪੀ ਓ ਬਲਾਕ ਦੀਨਾਨਗਰ ਸ੍ਰੀ ਮਤੀ ਸ਼ੁਕਲਾ ਦੇਵੀ ਦੀ ਦੇਖ ਰੇਖ ਵਿੱਚ ਇਹ ਕੈਂਪ ਬੀ ਡੀ ਪੀ ਓ ਦਫਤਰ ਬਲਾਕ ਦੀਨਾਨਗਰ ਜ਼ਿਲ੍ਹਾ ਗੁਰਦਾਸਪੁਰ ਵਿਖੇ 9 ਦਸੰਬਰ 2024 ਤੋਂ ਸ਼ੁਰੂ ਹੋ ਕੇ 29 ਜਨਵਰੀ 2025 ਤੱਕ ਚਲਣਗੇ
ਇਸੇ ਕੜੀ ਤਹਿਤ ਮਿਤੀ 21-12-2024 ਦਿਨ ਸ਼ਨੀਵਾਰ ਇਹਨਾਂ 12 ਕੈਂਪਾਂ ਵਿੱਚ ਚੌਥੇ ਕੈਂਪ ਦਾ ਸਫ਼ਲ ਸਮਾਪਨ ਹੋਇਆ।ਜਿਸ ਵਿੱਚ ਅਲੱਗ ਅਲੱਗ ਪਿੰਡਾਂ ਤੋਂ ਨਵੇਂ ਚੁਣੇ ਸਰਪੰਚ ਤੇ ਪੰਚ ਸਹਿਬਾਨਾਂ ਨੇ ਵਧ ਕੇ ਹਿੱਸਾ ਲਿਆ। ਇਹਨਾਂ ਕੈਂਪਾਂ ਵਿੱਚ ਸਿਖਲਾਈ ਦੇਣ ਲਈ ਐਸ ਆਈ ਆਰ ਡੀ ਮੌਹਾਲੀ ਪੰਜਾਬ ਦੇ ਮਾਸਟਰ ਰਿਸੋਰਸ ਪਰਸਨ ਸ੍ਰੀ ਕਰਮਜੀਤ ਸਿੰਘ ਅਤੇ ਅਪਰਾਜਿਤ ਸ਼ਰਮਾ ਵਿਸ਼ੇਸ਼ ਤੌਰ ਤੇ ਸ਼ਾਮਿਲ ਹੋਏ।ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਅਪਰਾਜਿਤ ਸ਼ਰਮਾ ਨੇ ਦੱਸਿਆ ਕਿ ਇਹਨਾਂ ਕੈਂਪਾਂ ਵਿੱਚ ਕੁੱਲ 118 ਪਿੰਡਾਂ ਤੋਂ ਪੰਚਾਇਤ ਮੈਂਬਰ ਅਤੇ ਸਰਪੰਚ ਸ਼ਾਮਲ ਹੈ ਰਹੇ ਹਨ। ਇਹਨਾਂ ਕੈਂਪਾਂ ਵਿੱਚ ਪ੍ਰਤੀਭਾਗੀਆਂ ਨੂੰ ਪੰਜਾਬ ਪੰਚਾਇਤੀ ਰਾਜ ਐਕਟ,ਗ੍ਰਾਮ ਸਭਾ,ਥੀਮ ਅਧਾਰਿਤ ਗ੍ਰਾਮ ਪੰਚਾਇਤ ਵਿਕਾਸ ਯੋਜਨਾ,ਸਥਾਈ ਵਿਕਾਸ ਦੇ ਟੀਚੇ ਅਤੇ ਪਿੰਡਾਂ ਵਿਚ ਲਾਗੂ ਹੋਣ ਵਾਲੀਆਂ ਅਲੱਗ ਅਲੱਗ ਯੋਜਨਾਵਾਂ ਆਦਿ ਬਾਰੇ ਜਾਣਕਾਰੀ ਪ੍ਰਦਾਨ ਕੀਤੀ ਜਾ ਰਹੀ ਹੈ ਤਾਂ ਜੋ ਨਵੀਆਂ ਪੰਚਾਇਤਾਂ ਆਪਣੇ ਆਪਣੇ ਪਿੰਡ ਵਿੱਚ ਵਧੀਆ ਤਰੀਕੇ ਨਾਲ ਯੋਜਨਾਬੱਧ ਢੰਗ ਨਾਲ ਵਧੀਆ ਵਿਕਾਸ ਕਰਵਾ ਸਕਣ।ਜਿਸ ਨਾਲ ਪਿੰਡਾਂ ਦਾ ਸਰਵਪੱਖੀ ਵਿਕਾਸ ਹੋ ਸਕੇ। ਇਹਨਾਂ ਕੈਂਪਾਂ ਵਿੱਚ ਬੀ ਡੀ ਪੀ ਓ ਦਫਤਰੀ ਅਮਲਾ ਵੀ ਕੈਂਪਾਂ ਦੀ ਸਫਲਤਾ ਲਈ ਆਪਣਾ ਵਡਮੁੱਲਾ ਯੋਗਦਾਨ ਪਾ ਰਿਹਾ ਹੈ।ਇਸ ਮੌਕੇ ਐਸ ਆਈ ਆਰ ਡੀ ਮੌਹਾਲੀ ਵਲੋਂ ਸੀਨੀਅਰ ਕਨੂੰਨੀ ਸਲਾਹਕਾਰ ਸ੍ਰੀ ਰਾਜੀਵ ਮਦਾਨ ਵੀ ਵਿਸ਼ੇਸ਼ ਤੌਰ ਤੇ ਸ਼ਾਮਿਲ ਹੋਏ।ਇਸ ਮੌਕੇ ਹੋਰਨਾਂ ਤੋਂ ਇਲਾਵਾ ਨਵੇਂ ਚੁਣੇ ਸਰਪੰਚ ਗੁਰਦੀਪ ਸਿੰਘ ਚੂਹੜਚੱਕ, ਜਗਜੀਵਨ ਰਾਮ ਦਬੁਰਜੀ ਐਮਾਂ, ਕਵਿਤਾ ਦੇਵੀ ਪੰਚ ਵਾਰਡ ਨੰਬਰ 1 ਦਬੁਰਜੀ ਐਮਾਂ ਅਤੇ ਤੇ ਪਿੰਡ ਧਰਮਾਈ ਡਾਲੀਆਂ ਮਿਰਜਾਨ ਪੁਰ ਦੇ ਨਵੇਂ ਚੁਣੇ ਸਰਪੰਚ ਤੇ ਪੰਚ ਹਾਜ਼ਰ ਸਨ।