ਨਗਰ ਪੰਚਾਇਤ ਚੋਣਾਂ ਲਈ ਭਾਜਪਾ ਉਮੀਦਵਾਰਾਂ ਦੇ ਕਾਗਜ਼ ਰੱਦ ਕਰਵਾ ਕੇ 'ਆਪ' ਸਰਕਾਰ ਨੇ ਕੀਤਾ ਲੋਕਤੰਤਰ ਦਾ ਘਾਣ - ਹਰਜੀਤ ਸੰਧੂ
- ਭਾਜਪਾ ਉਮੀਦਵਾਰਾਂ ਨੇ ਇਨਸਾਫ ਲਈ ਅਦਾਲਤ ਦਾ ਰੁਖ ਅਖਤਿਆਰ ਕਰਨ ਦਾ ਲਿਆ ਫ਼ੈਸਲਾ
ਰਾਕੇਸ਼ ਨਈਅਰ ਚੋਹਲਾ
ਤਰਨਤਾਰਨ,14 ਦਸੰਬਰ 2024 - ਤਰਨਤਾਰਨ ਜ਼ਿਲ੍ਹੇ ਅਧੀਨ ਆਉਂਦੀਆਂ ਖੇਮਕਰਨ ਅਤੇ ਭਿੱਖੀਵਿੰਡ ਨਗਰ ਪੰਚਾਇਤਾਂ ਵਿੱਚ ਹੋਣ ਜਾ ਰਹੀਆਂ ਚੋਣਾਂ ਨੂੰ ਲੈ ਕੇ ਭਾਰਤੀ ਜਨਤਾ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਹਰਜੀਤ ਸਿੰਘ ਸੰਧੂ ਵੱਲੋਂ ਪਾਰਟੀ ਆਗੂਆਂ ਨਾਲ ਭਿੱਖੀਵਿੰਡ ਵਿਖੇ ਪਾਰਟੀ ਆਗੂਆਂ ਅਤੇ ਉਮੀਦਵਾਰਾਂ ਨਾਲ ਅਹਿਮ ਬੈਠਕ ਕੀਤੀ।ਇਸ ਮੌਕੇ ਤੇ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਜਿਲਾ ਪ੍ਰਧਾਨ ਹਰਜੀਤ ਸਿੰਘ ਸੰਧੂ ਨੇ ਕਿਹਾ ਕਿ ਆਮ ਆਦਮੀ ਪਾਰਟੀ ਨੇ ਪੰਜਾਬ ਵਿੱਚ ਕੋਈ ਵੀ ਕੰਮ ਲੋਕਾਂ ਦੇ ਹੱਕ ਲਈ ਨਹੀਂ ਕੀਤਾ ਤਾਂ ਹੀ ਪੰਜਾਬ ਦੇ ਲੋਕ ਆਪ ਸਰਕਾਰ ਦੀਆਂ ਲੋਕ ਮਾਰੂ ਨੀਤੀਆਂ ਤੋਂ ਅੱਕੇ ਪਏ ਹਨ।
ਉਨ੍ਹਾਂ ਕਿਹਾ ਕਿ 'ਆਪ' ਸਰਕਾਰ ਦੇ ਨੁਮਾਇੰਦੇ ਲੋਕਤੰਤਰ ਦਾ ਸ਼ਰੇਆਮ ਘਾਣ ਕਰ ਰਹੇ ਹਨ।ਉਨ੍ਹਾਂ ਕਿਹਾ ਕਿ ਪਿਛਲੇ ਦਿਨੀਂ ਨਾਮਜਦਗੀ ਪੱਤਰ ਪ੍ਰਸ਼ਾਸਨ ਦੀ ਹਾਜਰੀ ਵਿੱਚ ਭਾਜਪਾ ਉਮੀਦਵਾਰਾਂ ਦੇ ਹੱਥਾਂ 'ਚੋਂ ਖੋਹ ਕੇ ਇਨ੍ਹਾਂ ਲੋਕਾਂ ਨੇ ਸਾਬਤ ਕਰ ਦਿੱਤਾ ਕਿ ਅਗਰ ਭਾਜਪਾ ਉਮੀਦਵਾਰ ਚੋਣ ਅਖਾੜੇ ਵਿੱਚ ਆਉਂਦੇ ਹਨ ਤਾਂ ਭਾਜਪਾ ਦੀਆਂ ਲੋਕ ਪੱਖੀ ਨੀਤੀਆਂ ਕਰਕੇ ਜਿੱਤਦੇ ਵੀ ਹਨ ਪਰ ਪ੍ਰਸ਼ਾਸਨ ਦੀ ਕਥਿਤ ਮਿਲੀਭੁਗਤ ਅਤੇ 'ਆਪ' ਸਰਕਾਰ ਦੀਆਂ ਧੱਕੇਸ਼ਾਹੀਆਂ ਨਾਲ ਲਾਅ ਐਂਡ ਆਰਡਰ ਬੁਰੀ ਤਰ੍ਹਾਂ ਫੇਲ ਹੋ ਗਿਆ ਜਿਸ ਦੀ ਸਿੱਧੀ ਜਿੰਮੇਵਾਰੀ ਆਪ ਸਰਕਾਰ ਦੀ ਹੈ।
ਉਨ੍ਹਾਂ ਕਿਹਾ ਕਿ ਨਗਰ ਪੰਚਾਇਤ ਖੇਮਕਰਨ ਦੀਆਂ ਜਿਹੜੀਆਂ ਵਾਰਡਾਂ 'ਤੇ ਭਾਜਪਾ ਉਮੀਦਵਾਰ ਮਜਬੂਤ ਅਤੇ ਜੇਤੂ ਸਨ ਉਨ੍ਹਾਂ ਵਾਰਡਾਂ ਦੇ ਹੀ ਕਾਗਜ ਰੱਦ ਹੋਏ ਹਨ ਪਰ ਭਾਜਪਾ ਆਗੂ ਇਸ ਧੱਕੇਸ਼ਾਹੀ ਦਾ ਜਵਾਬ ਦੇਣ ਅਤੇ ਇਨਸਾਫ ਲੈਣ ਲਈ ਅਦਾਲਤ ਦਾ ਰੁਖ ਕਰ ਰਹੇ ਹਨ।ਇਸ ਮੌਕੇ 'ਤੇ ਖੇਮਕਰਨ ਅਤੇ ਭਿੱਖੀਵਿੰਡ ਦੇ ਜੋ ਉਮੀਦਵਾਰ ਚੋਣ ਮੈਦਾਨ ਵਿੱਚ ਹਨ ਉਨ੍ਹਾਂ ਦੀਆਂ ਵੱਖ-ਵੱਖ ਵਾਰਡਾਂ ਵਿੱਚ ਜ਼ਿਲ੍ਹੇ ਦੇ ਆਗੂਆਂ ਦੀਆਂ ਚੋਣ ਡਿਊਟੀਆਂ ਲਗਾਈਆਂ ਗਈਆਂ।ਇਸ ਮੌਕੇ ਤੇ ਵਿਸ਼ੇਸ਼ ਤੌਰ ਤੇ ਜ਼ਿਲ੍ਹਾ ਮਹਾਂ ਮੰਤਰੀ ਹਰਪ੍ਰੀਤ ਸਿੰਘ ਸਿੰਦਬਾਦ,ਮਹਾਂ ਮੰਤਰੀ ਸ਼ਿਵ ਕੁਮਾਰ ਸੋਨੀ,ਪ੍ਰਦੇਸ਼ ਕਾਰਜਕਾਰਨੀ ਮੈਂਬਰ ਤੇ ਸਹਿ ਪ੍ਰਭਾਰੀ ਅਨੂਪ ਸਿੰਘ ਭੁੱਲਰ,ਮੀਤ ਪ੍ਰਧਾਨ ਸਤਨਾਮ ਸਿੰਘ ਭੁੱਲਰ,ਮੀਤ ਪ੍ਰਧਾਨ ਡਾ.ਰਿਤੇਸ ਚੋਪੜਾ,ਮੀਤ ਪ੍ਰਧਾਨ ਜਸਕਰਨ ਸਿੰਘ ਗਿੱਲ, ਕਿਸਾਨ ਮੋਰਚਾ ਕੋਰ ਕਮੇਟੀ ਸੂਬਾ ਆਗੂ ਸਿਤਾਰਾ ਸਿੰਘ ਡਲੀਰੀ,ਐਸਸੀ ਮੋਰਚਾ ਜਿਲਾ ਪ੍ਰਧਾਨ ਅਵਤਾਰ ਸਿੰਘ ਬੰਟੀ,ਸੀਨੀਅਰ ਆਗੂ ਰਾਜ ਕੁਮਾਰ ਚੋਪੜਾ,ਪ੍ਰਦੇਸ਼ ਕਾਰਜਕਾਰਨੀ ਮੈਂਬਰ ਪ੍ਰਦੀਪ ਮਨਚੰਦਾ,ਮੰਡਲ ਪ੍ਰਧਾਨ ਸਤਿਨਾਮ ਸਿੰਘ,ਮੰਡਲ ਪ੍ਰਧਾਨ ਸਾਹਿਬ ਸਿੰਘ,ਮੰਡਲ ਪ੍ਰਧਾਨ ਸੁਰੇਸ ਪਿੰਕਾ,ਮੰਡਲ ਪ੍ਰਧਾਨ ਮਹਿਤਾਬ ਸਿੰਘ,ਮੰਡਲ ਪ੍ਧਾਨ ਦਲਜੀਤ ਸਿੰਘ ਸੀਨੀਅਰ ਆਗੂ ਸਦਾਨੰਦ ਚੋਪੜਾ,ਪਵਨ ਪੁਰੀ,ਲਵ ਧਵਨ,ਗੋਰਖਾ ਤੋਂ ਇਲਾਵਾ ਭਾਜਪਾ ਦੇ ਉਮੀਦਵਾਰ ਰੀਟਾ ਰਾਣੀ, ਜੀਨਤ,ਗੁਰਭੇਜ ਸਿੰਘ,ਮਨਦੀਪ,ਜਤਿੰਦਰ ਸਿੰਘ,ਜਸਵਿੰਦਰ ਰਾਣੀ,ਦਲਬੀਰ ਸਿੰਘ, ਅਮੀਸ਼ਾ ਕੌਰ,ਗੁਰਮੇਲ ਸਿੰਘ,ਸ਼ੀਰੋ,ਰਾਜ ਗੁਸੈਨ,ਚੰਦਨ ਸਿੰਘ,ਅਮਰਜੀਤ ਕੌਰ,ਦਰਬਾਰਾ ਸਿੰਘ ਅਤੇ ਦੋਵੇਂ ਨਗਰ ਪੰਚਾਇਤਾਂ ਦੇ ਦਰਜਨਾਂ ਪਾਰਟੀ ਆਗੂ ਮੌਜੂਦ ਸਨ।