ਐਲਗਰਾਂ ਪੁੱਲ ਦੀ ਮੁਰੰਮਤ ਦਾ ਕੰਮ ਅਤੇ ਭੱਲੜੀ ਤੋਂ ਖੇੜਾ ਕਲਮੋਟ ਵਿਚਕਾਰ ਨਵੇਂ ਪੁੱਲ ਦਾ ਪ੍ਰੋਜੈਕਟ ਜਲਦ ਹੋਵੇਗਾ ਸ਼ੁਰੂ - ਹਰਜੋਤ ਬੈਂਸ
- ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਨੇ ਪਿੰਡ ਭੱਲੜੀ ਵਿਖੇ ਧਾਰਮਿਕ ਸਮਾਗਮ ਚ' ਕੀਤੀ ਸ਼ਿਰਕਤ
- ਨਵੀਂ ਬਣੀ ਪੰਚਾਇਤ ਵੱਲੋਂ ਸ਼ੁਕਰਾਨੇ ਵਜੋਂ ਕਰਵਾਇਆ ਸ਼੍ਰੀ ਸੁਖਮਨੀ ਸਾਹਿਬ ਦਾ ਪਾਠ
ਪ੍ਰਮੋਦ ਭਾਰਤੀ
ਸ਼੍ਰੀ ਅਨੰਦਪੁਰ ਸਾਹਿਬ 14 ਦਸੰਬਰ ,2024 - ਪਿੰਡ ਭੱਲੜੀ ਦੀ ਨਵੀਂ ਬਣੀ ਪੰਚਾਇਤ ਵੱਲੋਂ ਸ਼ੁਕਰਾਨੇ ਵਜੋਂ ਸਥਾਨਿਕ ਗੁਰਦੁਆਰਾ ਸਾਹਿਬ ਵਿਖੇ ਸ਼੍ਰੀ ਸੁਖਮਨੀ ਸਾਹਿਬ ਦਾ ਪਾਠ ਕਰਵਾਇਆ ਗਿਆ ਜਿਸ ਵਿੱਚ ਹਲਕਾ ਵਿਧਾਇਕ ਅਤੇ ਕੈਬਨਿਟ ਮੰਤਰੀ ਸ੍:ਹਰਜੋਤ ਸਿੰਘ ਬੈਂਸ ਵੱਲੋਂ ਹਾਜਰੀ ਭਰੀ ਗਈ, ਇਸ ਮੌਕੇ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਨੇ ਪਿੰਡ ਭੱਲੜੀ ਦੀ ਨਵੀਂ ਬਣੀ ਪੰਚਾਇਤ ਨੂੰ ਭਵਿੱਖ ਲਈ ਸ਼ੁਭਕਾਮਨਾਵਾਂ ਦਿੱਤੀਆਂ, ਇਸ ਮੌਕੇ ਕੈਬਨਿਟ ਮੰਤਰੀ ਵੱਲੋਂ ਆਮ ਲੋਕਾਂ ਦੀਆਂ ਮੁਸ਼ਕਿਲਾਂ ਸੁਣੀਆਂ ਗਈਆਂ ਅਤੇ ਜਲਦ ਹੱਲ ਕਰਨ ਦਾ ਭਰੋਸਾ ਦਿੱਤਾ ਗਿਆ, ਲੋਕਾਂ ਨੂੰ ਸੰਬੋਧਨ ਹੁੰਦਿਆਂ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਨੇ ਕਿਹਾ ਕਿ ਬਰਸਾਤਾਂ ਦੇ ਮੋਸਮ ਦੋਰਾਨ ਹੜ੍ਹਾਂ ਵਰਗੀ ਸਥਿਤੀ ਬਣ ਜਾਂਦੀ ਹੈ ਉਸ ਸਮੇਂ ਦਰਿਆ ਕਿਨਾਰੇ ਵੱਸਦੇ ਦਰਜਨਾਂ ਪਿੰਡ ਟਾਪੂ ਦਾ ਰੂਪ ਧਾਰਨ ਕਰ ਲੈਂਦੇ ਹਨ, ਉਨਾਂ ਕਿਹਾ ਕਿ ਕਈ ਸਰਕਾਰਾਂ ਆਈਆਂ ਪ੍ਰੰਤੂ ਕਿਸੇ ਵੱਲੋਂ ਵੀ ਇਨਾਂ ਪਿੰਡਾਂ ਦੀਆਂ ਵੱਡੀ ਸਮੱਸਿਆਵਾਂ ਵੱਲ ਧਿਆਨ ਨਹੀਂ ਦਿੱਤਾ ਗਿਆ।
ਉਨਾਂ ਕਿਹਾ ਕਿ ਇਤਿਹਾਸ ਵਿੱਚ ਪਹਿਲੀ ਵਾਰ ਬੇਲਿਆਂ ਦੇ ਪਿੰਡਾਂ ਦਾ ਨਾਮ ਪੰਜਾਬ ਵਿਧਾਨ ਸਭਾ ਦੇ ਸੈਸ਼ਨ ਦੋਰਾਨ ਗੂੰਜਿਆ ਅਤੇ ਸੂਬੇ ਦੇ ਖਜ਼ਾਨਾ ਮੰਤਰੀ ਹਰਪਾਲ ਸਿੰਘ ਚੀਮਾ ਵੱਲੋਂ ਇਨਾਂ ਪਿੰਡਾਂ ਲਈ ਹੜ੍ਹਾਂ ਦੋਰਾਨ ਆਵਜਾਈ ਸਬੰਧੀ ਆਉਂਦੀਆਂ ਸਮੱਸਿਆਵਾਂ ਨੂੰ ਹੱਲ ਕਰਦਿਆਂ ਕਰੋੜਾਂ ਰੁਪਏ ਦੀ ਲਾਗਤ ਨਾਲ ਪੁੱਲਾਂ ਦਾ ਵੱਡਾ ਅਤੇ ਇਤਿਹਾਸਿਕ ਪ੍ਰੋਜੈਕਟ ਪਾਸ ਕੀਤਾ, ਜਿਸ ਨਾਲ ਬੇਲਿਆਂ ਦੇ ਪਿੰਡਾਂ ਨੂੰ ਵੱਡੀ ਰਾਹਤ ਮਿਲੇਗੀ, ਉਨਾਂ ਕਿਹਾ ਕਿ ਆਉਣ ਵਾਲੇ ਸਮੇਂ ਦੋਰਾਨ ਜਲਦ ਪਿੰਡ ਭੱਲੜੀ ਤੋਂ ਖੇੜਾ ਕਲਮੋਟ ਤੱਕ ਬਣਨ ਵਾਲੇ ਪੁੱਲ ਦਾ ਕੰਮ ਸ਼ੁਰੂ ਹੋ ਜਾਵੇਗਾ, ਜਿਸ ਨਾਲ ਇਨਾਂ ਪਿੰਡਾਂ ਦੀ ਵੱਡੀ ਮੰਗ ਪੂਰੀ ਹੋਵੇਗੀ, ਕੈਬਨਿਟ ਮੰਤਰੀ ਨੇ ਕਿਹਾ ਕਿ ਪਿਛਲੀਆਂ ਸਰਕਾਰਾਂ ਦੀਆਂ ਗਲਤ ਨੀਤੀਆਂ ਕਾਰਨ ਅੱਜ ਐਲਗਰਾਂ ਦਾ ਪੁੱਲ ਪਿਛਲੇ ਲੰਮੇ ਸਮੇਂ ਤੋਂ ਬੰਦ ਹੈ, ਉਨਾਂ ਕਿਹਾ ਕਿ ਪਿਛਲੀਆਂ ਸਰਕਾਰਾਂ ਦੋਰਾਨ ਹੋਈ ਨਜ਼ਾਇਜ ਮਾਇਨਿੰਗ ਕਾਰਨ ਪੁੱਲ ਨੁਕਸਾਨਿਆ ਗਿਆ, ਜਿਸ ਕਾਰਨ ਅੱਜ ਉਸ ਪੁੱਲ ਦੀ ਆਵਜਾਈ ਬੰਦ ਕੀਤੀ ਗਈ ਹੈ, ਉਨਾਂ ਕਿਹਾ ਕਿ ਇਸ ਪੁੱਲ ਦੀ ਮੁਰੰਮਤ ਲਈ ਪਿਛਲੇ ਸਮੇਂ ਤੋਂ ਕਾਰਵਾਈ ਜਾਰੀ ਸੀ ਤੇ ਹੁਣ ਜਲਦ ਇਸ ਪੁੱਲ ਦੀ ਮੁਰੰਮਤ ਦਾ ਕੰਮ ਲਗਭਗ 17 ਕਰੋੜ ਦੀ ਲਾਗਤ ਸ਼ੁਰੂ ਕਰ ਦਿੱਤਾ ਜਾਵੇਗਾ ਜਿਸ ਨਾਲ ਲੋਕਾਂ ਨੂੰ ਵੱਡੀ ਰਾਹਤ ਮਿਲੇਗੀ।
ਇਸ ਮੌਕੇ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਨੇ ਪਿੰਡ ਭੱਲੜੀ ਦੇ ਪ੍ਰਾਇਮਰੀ ਸਕੂਲ ਨੂੰ 40 ਲੱਖ ਰੁਪਏ ਦੀ ਗਰਾਂਟ ਦੇਣ ਦਾ ਐਲਾਨ ਕੀਤਾ। ਇਸ ਤੋਂ ਇਲਾਵਾ ਪਿੰਡ ਦੀਆਂ ਗਲੀਆਂ ਨਾਲੀਆਂ ਦੀ ਮੁਰੰਮਤ ਕਰਵਾਉਣ ਲਈ ਕੈਬਨਿਟ ਮੰਤਰੀ ਵੱਲੋਂ ਫੰਡ ਦੇਣ ਦਾ ਭਰੋਸਾ ਦਿੱਤਾ ਗਿਆ, ਇਸ ਮੌਕੇ ਪੰਚਾਇਤ ਸੰਮਤੀ ਸ਼੍ਰੀ ਅਨੰਦਪੁਰ ਸਾਹਿਬ ਦੇ ਚੇਅਰਮੈਨ ਰਾਕੇਸ਼ ਮਹਿਲਵਾਂ,ਟਰੱਕ ਯੂਨੀਅਨ ਨੰਗਲ ਦੇ ਪ੍ਰਧਾਨ ਰੋਹਿਤ ਕਾਲੀਆਂ, ਬਲਾਕ ਪ੍ਰਧਾਨ ਰਾਕੇਸ ਵਰਮਾ, ਪਿੰਡ ਭੱਲੜੀ ਦੇ ਸਰਪੰਚ ਬਲਵੰਤ ਕੌਰ, ਸਾਬਕਾ ਸਰਪੰਚ ਹਰਪਾਲ ਸਿੰਘ, ਸਾਬਕਾ ਸਰਪੰਚ ਤਾਰਾ ਸਿੰਘ,ਸਵਰਨ ਸਿੰਘ,ਸੁਖਦੇਵ ਸਿੰਘ ਫੌਜੀ, ਵਰਜੀਤ ਸਿੰਘ ਲੱਕੀ, ਸੁਖਵੰਤ ਸਿੰਘ ਤੰਬੜ,ਪੰਚਾਇਤ ਮੈਂਬਰ ਚੰਚਲ ਕੌਰ, ਜਸਵਿੰਦਰ ਕੌਰ, ਜਸਪਾਲ ਕੌਰ, ਜਸਵਿੰਦਰ ਕੌਰ, ਦੀਪ ਸਿੰਘ ਝਾਂਗਰਾ, ਸੰਦੀਪ ਸਿੰਘ ਸੈਣੀ,ਕੈਪਟਨ ਸੁੱਚਾ ਸਿੰਘ,ਪ੍ਰਿੰਸੀਪਲ ਗੁਰਨਾਮ ਸਿੰਘ ਭੱਲੜੀ, ਨੰਬਰਦਾਰ ਹਰਜਿੰਦਰ ਸਿੰਘ,ਰਣਜੀਤ ਸਿੰਘ,ਨਿਤਿਨ ਪੁਰੀ ਭਲਾਣ ,ਸੁਰੇਸ਼ ਦਘੌੜ,ਪਹੁੂਲਾਲ ਸਰਪੰਚ,ਸਰਪੰਚ ਰੌਕੀ ਸੁਖਸਾਲ,ਬਲਵਿੰਦਰ ਸਿੰਘ ਦਿਆ ਪੁਰ,ਸਰਪੰਚ ਸੁਨੀਲ ਮੋਜੋਵਾਲ, ਸ਼ੁਸ਼ੀਲ਼ ਗੋਇਲ ਨਿੱਜੀ ਸਹਾਇਕ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ, ਦਲਜੀਤ ਸਿੰਘ ਕਾਕਾ ਨਾਨਗਰਾਂ, ਸ਼ਿਵ ਕੁਮਾਰ ਵਰਮਾ ਮਜਾਰੀ, ,ਨਿੰਤਨ ਸ਼ਰਮਾ, ਗੁਰਬਖਸ਼ ਸਿੰਘ ਬਿਲਾ,ਦਿਲਬਾਗ ਸਿੰਘ,ਕਿਸ਼ਨ ਸਿੰਘ ਮੁਸਾਫਿਰ,ਹਰਦੇਵ ਸਿੰਘ ਭੱਠਲ,ਅਮਰੀਕ ਸਿੰਘ ਰਾਮਗੜੀਆਂ,ਹਰਜਾਪ ਸਿੰਘ ਭਾਲੜੂ,ਮਲਕੀਤ ਸਿੰਘ ਫੌਜੀ,ਕਮਲ ਸਿੰਘ,ਮੋਹਣ ਲਾਲ ਸ਼ਰਮਾ,ਮਨਮੋਹਨ ਸਿੰਘ ਭੱਲੜੀ,ਦੇਵਰਾਜ,ਰੂਪ ਲਾਲ,ਚਰਨ ਸਿੰਘ,ਜੀਤ ਸਿੰਘ ਫੌਜੀ ਸਮੇਤ ਹੋਰ ਮੌਜੂਦ ਸਨ।