ਦਿਲਜੀਤ ਦੋਸਾਂਝ ਦੇ ਸ਼ੋਅ ਦੇ ਮੱਦੇਨਜ਼ਰ ਚੰਡੀਗੜ੍ਹ 'ਚ ਟ੍ਰੈਫਿਕ ਪਾਬੰਦੀਆਂ ਲਾਗੂ, ਪੜ੍ਹੋ ਅਪਡੇਟ
ਚੰਡੀਗੜ੍ਹ, 14 ਦਸੰਬਰ 2024 - ਪੰਜਾਬੀ ਗਾਇਕ ਤੇ ਅਦਾਕਾਰ ਦਿਲਜੀਤ ਦੋਸਾਂਝਦਾ ਅੱਜ ਚੰਡੀਗੜ੍ਹ ਸੈਕਟਰ-34 ਵਿਚ ਕੰਸਰਟ ਹੋਣ ਜਾ ਰਿਹਾ ਹੈ। ਸ਼ੋਅ ਦੌਰਾਨ ਸੁਰੱਖਿਆ ਲਈ ਸੈਕਟਰ-34 ਅਤੇ ਹੋਰ ਰਸਤਿਆਂ ਦੇ ਆਲੇ-ਦੁਆਲੇ 2500 ਦੇ ਕਰੀਬ ਪੁਲਿਸ ਮੁਲਾਜ਼ਮ ਤਾਇਨਾਤ ਕੀਤੇ ਗਏ ਹਨ।
ਪੰਜਾਬੀ ਗਾਇਕ ਦਿਲਜੀਤ ਦੁਸਾਂਝ ਦੇ ਸ਼ੋਅ ਦੇ ਮੱਦੇਨਜ਼ਰ ਆਵਾਜਾਈ ਵਿੱਚ ਵਿਘਨ ਅਤੇ ਯਾਤਰੀਆਂ, ਵਪਾਰੀਆਂ ਅਤੇ ਨੇੜਲੇ ਸੈਕਟਰਾਂ ਦੇ ਵਸਨੀਕਾਂ ਨੂੰ ਹੋਣ ਵਾਲੀ ਅਸੁਵਿਧਾ ਨੂੰ ਰੋਕਣ ਲਈ ਯੂਟੀ ਪੁਲਿਸ ਨੇ ਸਥਾਨ ਦੇ ਆਲੇ ਦੁਆਲੇ ਦਰਸ਼ਕਾਂ ਲਈ ਵਾਹਨ ਪਾਰਕਿੰਗ ’ਤੇ ਪਾਬੰਦੀ ਲਗਾਉਣ ਦਾ ਫੈਸਲਾ ਕੀਤਾ ਹੈ।
ਚੰਡੀਗੜ੍ਹ ਸ਼ਾਮ 4 ਵਜੇ ਤੋਂ ਕਈ ਸੜਕਾਂ ਉਤੇ ਟ੍ਰੈਫਿਕ ਡਾਇਵਰਜ਼ਨ ਅਤੇ ਪਾਬੰਦੀਆਂ ਲਾਗੂ ਹੋ ਜਾਣਗੀਆਂ। ਯਾਤਰੀਆਂ ਨੂੰ ਸ਼ਾਮ 4 ਵਜੇ ਤੋਂ ਬਾਅਦ ਸੈਕਟਰ 33-34 ਸਟ੍ਰੈਚ, ਪਿਕਾਡਿਲੀ ਚੌਕ (ਸੈਕਟਰ 20/21-33/34 ਚੌਕ) ਅਤੇ ਨਿਊ ਲੇਬਰ ਚੌਕ (ਸੈਕਟਰ 20/21-33/34 ਚੌਕ) ਸਮੇਤ ਘਟਨਾ ਸਥਾਨ ਦੇ ਨੇੜੇ ਦੀਆਂ ਸੜਕਾਂ ਤੋਂ ਬਚਣ ਦੀ ਸਲਾਹ ਦਿੱਤੀ ਗਈ ਹੈ।
ਸੈਕਟਰ 33/34/44/45 ਚੌਂਕ ਤੋਂ 33/34 ਲਾਈਟ ਪੁਆਇੰਟ ਤੋਂ ਨਿਊ ਲੇਬਰ ਚੌਂਕ ਤੱਕ ਐਂਟਰੀ, ਟ੍ਰੈਫਿਕ ਸੈਕਟਰ -33/34 ਲਾਈਟ ਪੁਆਇੰਟ ਤੋਂ ਸੈਕਟਰ-34/35 ਲਾਈਟ ਪੁਆਇੰਟ ਤੱਕ ਅਤੇ ਸ਼ਾਮ ਮਾਲ ਟੀ-ਪੁਆਇੰਟ ਤੋਂ ਪੋਲਕਾ ਮੋੜ ਤੱਕ ਸੀਮਤ ਰਹੇਗੀ।
ਇਸ ਤੋਂ ਇਲਾਵਾ ਗਊਸ਼ਾਲਾ ਚੌਕ (ਸੈਕਟਰ-44/45/50/51) ਤੋਂ ਮੈਦਾਨ ਜਾਂ ਕਜਹੇੜੀ ਚੌਕ ਵੱਲ ਟ੍ਰੈਫਿਕ ਡਾਇਵਰਜ਼ਨ ਵੀ ਕੀਤਾ ਜਾਵੇਗਾ। ਸੈਕਟਰ 44/45 ਲਾਈਟ ਪੁਆਇੰਟ ਤੋਂ ਸਾਊਥ ਐਂਡ ਜਾਂ ਗੁਰਦੁਆਰਾ ਚੌਕ ਵੱਲ ਅਤੇ ਭਵਨ ਵਿਦਿਆਲਿਆ ਸਕੂਲ ਟੀ-ਪੁਆਇੰਟ ਤੋਂ ਸੈਕਟਰ-33/45 ਚੌਕ ਤੱਕ ਰਹੇਗਾ। ਪ੍ਰੋਗਰਾਮ ਵਿੱਚ ਕਈ ਵੀ.ਵੀ.ਆਈ.ਪੀਜ਼ ਦੇ ਸ਼ਾਮਲ ਹੋਣ ਦੀ ਸੰਭਾਵਨਾ ਹੈ। ਇਨ੍ਹਾਂ ਵਿੱਚ ਪੰਜਾਬ ਦੇ ਰਾਜਪਾਲ ਅਤੇ ਚੰਡੀਗੜ੍ਹ ਦੇ ਪ੍ਰਸ਼ਾਸਕ ਗੁਲਾਬ ਚੰਦ ਕਟਾਰੀਆ, ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ, ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਸ਼ਾਮਲ ਹੋ ਸਕਦੇ ਹਨ।