ਧਿਆਨ ਸਿੰਘ ਮੰਡ ਦਾ ਐਲਾਨ : ਨਾਰਾਇਣ ਸਿੰਘ ਚੌੜਾ ਨੂੰ ਦਿੱਤਾ ਜਾਵੇਗਾ ਫਕਰੇ ਕੌਮ
ਗੁਰਪ੍ਰੀਤ ਸਿੰਘ
ਅੰਮ੍ਰਿਤਸਰ, 12 ਦਸੰਬਰ 2024 : ਧਿਆਨ ਸਿੰਘ ਮੰਡ ਅਤੇ ਉਹਨਾਂ ਨਾਲ ਕਈ ਸਿੱਖ ਆਗੂ ਅੱਜ ਸ਼੍ਰੀ ਅਕਾਲ ਤਖਤ ਸਾਹਿਬ 'ਤੇ ਅਰਦਾਸ ਕਰਨ ਪਹੁੰਚੇ ਸਨ। ਉਹਨਾਂ ਵੱਲੋਂ ਨਰਾਇਣ ਸਿੰਘ ਚੌੜਾ ਦੇ ਹੱਕ 'ਚ ਕਿਹਾ ਕਿ ਨਰਾਇਣ ਸਿੰਘ ਚੌੜਾ ਇੱਕ ਬਹਾਦਰ ਇਨਸਾਨ ਹੈ ਅਤੇ ਉਹਨਾਂ ਵੱਲੋਂ ਭਾਵਨਾਵਾਂ ਤਹਿਤ ਹੀ ਸੁਖਬੀਰ ਬਾਦਲ ਉਤੇ ਹਮਲੇ ਵਾਲੀ ਕਾਰਵਾਈ ਕੀਤੀ ਗਈ ਸੀ। ਸਰਬੱਤ ਖਾਲਸਾ 'ਚ ਥਾਪੇ ਗਏ ਮੁਤਵਾਜੀ ਜਥੇਦਾਰ ਧਿਆਨ ਸਿੰਘ ਮੰਡ ਨੇ ਨਰਾਇਣ ਸਿੰਘ ਚੌੜਾ ਦੇ ਹੱਕ ਵਿੱਚ ਆਵਾਜ਼ ਚੁੱਕੀ ਗਈ। ਉਥੇ ਹੀ ਸਰਬ ਖਾਲਸਾ 'ਚ ਥਾਪੇ ਗਏ ਧਿਆਨ ਸਿੰਘ ਮੰਡ ਵੱਲੋਂ ਕਿਹਾ ਕਿ ਨਰਾਇਣ ਸਿੰਘ ਚੌੜਾ ਨੂੰ ਫਕਰੇ ਕੌਮ ਦਿੱਤਾ ਜਾਵੇਗਾ।