Woman ਅਧਿਆਪਕਾਂ ਨੂੰ ਇਨਸਾਫ ਦਿਵਾਉਣ ਲਈ ਹੋਵੇਗਾ ਤਿੱਖਾ ਸੰਘਰਸ਼- ਬਲਵਿੰਦਰ ਕੌਰ ਰਾਵਲਪਿੰਡੀ
ਮਾਮਲਾ ਸਿਖਿਆ ਵਿਭਾਗ ਵੱਲੋਂ ਕਾਦੀਆਂ 2 ਦੇ ਬੀ ਪੀ ਈ ਓ ਖਿਲਾਫ ਕਾਰਵਾਈ ਨਾ ਕਰਨ ਦਾ
ਰੋਹਿਤ ਗੁਪਤਾ
ਗੁਰਦਾਸਪੁਰ 3 ਦਸੰਬਰ 2025- ਡੈਮੋਕ੍ਰੇਟਿਕ ਟੀਚਰਜ਼ ਫਰੰਟ ਪੰਜਾਬ ਗੁਰਦਾਸਪੁਰ ਵਲੋਂ ਇਸਤਰੀ ਮੁਲਾਜ਼ਮ ਤਾਲਮੇਲ ਫਰੰਟ ਵਲੋਂ ਪੀੜਤ ਅਧਿਆਪਕਾਂਵਾਂ ਨੂੰ ਇਨਸਾਫ ਦਿਵਾਉਣ ਲਈ ਕੀਤੇ ਜਾ ਸੰਘਰਸ਼ ਨੂੰ ਹੋਰ ਤੇਜ਼ ਕਰਨ ਲਈ ਸਮੂਹ ਸੰਘਰਸ਼ਸ਼ੀਲ ਜਥੇਬੰਦੀਆਂ ਦੇ ਸਹਿਯੋਗ ਦੀ ਮੰਗ ਕੀਤੀ ਹੈ। ਇਸਤਰੀ ਮੁਲਾਜ਼ਮ ਤਾਲਮੇਲ ਫਰੰਟ ਦੀ ਕਨਵੀਨਰ ਬਲਵਿੰਦਰ ਕੌਰ ਰਾਵਲਪਿੰਡੀ ਨੇ ਦੱਸਿਆ ਕਿ ਇਸਤਰੀ ਮੁਲਾਜ਼ਮ ਤਾਲਮੇਲ ਫਰੰਟ ਗੁਰਦਾਸਪੁਰ ਅਤੇ ਡੀ ਟੀ ਐਫ ਪੰਜਾਬ ਗੁਰਦਾਸਪੁਰ ਵਲੋਂ ਪਿਛਲੇ ਦੋ ਮਹੀਨਿਆਂ ਤੋਂ ਲਗਾਤਾਰ ਜ਼ਿਲ੍ਹਾ ਸਿੱਖਿਆ ਦਫ਼ਤਰ ਐਲੀਮੈਂਟਰੀ ਸਕੂਲ ਗੁਰਦਾਸਪੁਰ ਦੇ ਅਧਿਕਾਰੀਆਂ ਨਾਲ ਲਗਾਤਾਰ ਪੀੜਤ ਪ੍ਰਾਇਮਰੀ ਸਕੂਲ ਖਹਿਰਾ ਫਤਿਹ ਗੜ੍ਹ ਚੂੜੀਆਂ ਬਲਾਕ ਅਤੇ ਸਰਕਾਰੀ ਪ੍ਰਾਇਮਰੀ ਸਕੂਲ ਧੀਰਾ ਦੀਆਂ ਅਧਿਆਪਕਾਂ ਨੂੰ ਇਨਸਾਫ ਦਿਵਾਉਣ ਅਤੇ ਬੀ ਪੀ ਈ ਓ ਕਾਦੀਆਂ 2 ਪੋਹਲਾ ਸਿੰਘ ਖਿਲਾਫ ਕਾਰਵਾਈ ਕਰਨ ਲਈ ਲਗਾਤਾਰ ਯਤਨ ਕੀਤਾ ਜਾ ਰਿਹਾ ਹੈ। ਇਸਤਰੀ ਮੁਲਾਜ਼ਮ ਤਾਲਮੇਲ ਫਰੰਟ ਗੁਰਦਾਸਪੁਰ ਵਲੋਂ 11 ਨਵੰਬਰ ਨੂੰ ਰੋਸ਼ ਪ੍ਰਦਰਸਨ ਕਰ ਕੇ ਦਫ਼ਤਰ ਅੱਗੇ ਧਰਨਾ ਵੀ ਦਿੱਤਾ ਗਿਆ। ਜਿਸ ਦੌਰਾਨ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਸਿੱਖਿਆ ਗੁਰਦਾਸਪੁਰ ਵਲੋਂ ਸਰਕਾਰੀ ਪ੍ਰਾਇਮਰੀ ਸਕੂਲ ਧੀਰਾ ਦੀ ਅਧਿਆਪਕਾ ਮੈਡਮ ਕਮਲਪ੍ਰੀਤ ਕੌਰ ਨੂੰ ਨਜਾਇਜ਼ ਤੰਗ ਪ੍ਰੇਸਾਨ ਕਰਨ ਕਰਕੇ ਉਸ ਦੀ ਵਿਦੇਸ਼ ਛੁੱਟੀ ਨੂੰ ਮਨਜ਼ੂਰੀ ਦੇਣ ਵਿੱਚ ਆਨਾਕਾਨੀ ਕਰਨ ਵਾਲੇ ਪੋਹਲਾ ਸਿੰਘ ਬੀ ਪੀ ਈ ਓ ਕਾਦੀਆਂ 2 ਖਿਲਾਫ ਕਾਰਵਾਈ ਕਰਨ , ਫ਼ਤਹਿਗੜ੍ਹ ਚੂੜੀਆਂ ਬਲਾਕ ਦਾ ਵਾਧੂ ਚਾਰਜ ਵਾਪਸ ਲੈਣ ਅਤੇ ਕਲਰਕ ਇੰਦਰਜੀਤ ਸਿੰਘ ਵਲੋਂ ਆਪਣੇ ਹੀ ਪੱਧਰ ਤੇ ਲਗਾਏ ਹੋਏ ਤਿੰਨ ਡੈਪੂਟੇਸ਼ਨ ਰੱਦ ਕਰਕੇ ਉਸ ਖਿਲਾਫ ਕਾਰਵਾਈ ਕਰਨ ਦਾ ਭਰੋਸਾ ਦਿੱਤਾ ਗਿਆ ਸੀ। ਐਂਟੀ ਸੈਕਸੁਅਲ ਹਰਾਸਮੈਂਟ ਕਮੇਟੀ ਅੱਗੇ ਬਿਆਨ ਦਰਜ ਕਰਵਾਉਣ ਦੇ ਬਾਵਜੂਦ ਕੋਈ ਕਾਰਵਾਈ ਨਹੀਂ ਕੀਤੀ। ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਸਕੂਲ ਗੁਰਦਾਸਪੁਰ ਦੇ ਦਫ਼ਤਰ ਵਲੋਂ ਔਰਤ ਮੁਲਾਜ਼ਮਾਂ ਪ੍ਰਤੀ ਵਤੀਰਾ ਭੇਦਭਾਵ ਵਾਲਾ ਹੈ। ਬੀ ਪੀ ਈ ਓ ਕਾਦੀਆਂ 2 ਵਲੋਂ ਅਧਿਆਪਕਾਂ ਨੂੰ ਨਜਾਇਜ਼ ਤੰਗ ਪ੍ਰੇਸਾਨ ਕੀਤਾ ਜਾ ਰਿਹਾ ਹੈ। ਇਸ ਲਈ ਫਰੰਟ ਵੱਲੋਂ ਡਿਪਟੀ ਕਮਿਸ਼ਨਰ ਗੁਰਦਾਸਪੁਰ ਨੂੰ ਮੰਗ ਪੱਤਰ ਸੌਂਪਿਆ ਜਾਵੇਗਾ। ਅਤੇ ਕਾਰਵਾਈ ਨਾ ਹੋਣ ਤੇ ਵੱਡਾ ਰੋਸ਼ ਪ੍ਰਦਰਸਨ ਕੀਤਾ ਜਾਵੇਗਾ।