Punjabi News Bulletin: ਪੜ੍ਹੋ ਅੱਜ 4 ਜੂਨ ਦੀਆਂ ਵੱਡੀਆਂ 10 ਖਬਰਾਂ (8:30 PM)
ਚੰਡੀਗੜ੍ਹ, 4 ਜੂਨ 2025 - ਬਾਬੂਸ਼ਾਹੀ ਦੇ ਇਸ ਨਿਊਜ਼ ਅਲਰਟ ਵਿਚ ਅੱਜ ਸ਼ਾਮ 8:30 PM ਤੱਕ ਦੀਆਂ ਵੱਡੀਆਂ ਖ਼ਬਰਾਂ ਪੜ੍ਹੋ.....
- ਦੋ ਪੜਾਵਾਂ 'ਚ ਹੋਵੇਗੀ ਜਾਤੀ ਜਨਗਣਨਾ: ਚਾਰ ਸੂਬਿਆਂ 'ਚ ਅਕਤੂਬਰ 2026 ਤੋਂ ਅਤੇ ਬਾਕੀ ਸੂਬਿਆਂ 'ਚ 1 ਮਾਰਚ 2027 ਤੋਂ ਹੋਵੇਗੀ
1. ਪੰਜਾਬ ਕੈਬਨਿਟ ਵੱਲੋਂ ਮਿਸਾਲੀ ਕਿਰਤ ਸੁਧਾਰ ਨੂੰ ਪ੍ਰਵਾਨਗੀ: 95 ਫੀਸਦੀ ਛੋਟੇ ਵਪਾਰੀਆਂ ਨੂੰ ਸ਼ਰਤਾਂ ਦੀ ਘੁੰਮਣਘੇਰੀ ਤੋਂ ਮਿਲੇਗੀ ਮੁਕਤੀ
- ਪੰਜਾਬ ਕੈਬਨਿਟ ਨੇ ਦੁਕਾਨਾਂ ਦੇ ਕਰਮੀਆਂ ਦੇ ਘੰਟਿਆਂ 'ਚ ਸੋਧ ਨੂੰ ਦਿੱਤੀ ਮਨਜ਼ੂਰੀ
- ਹੁਣ ਭਾਜਪਾ ਦਾ ਵਿਰੋਧ ਕਰਨ ਵਾਲਿਆਂ ਨੂੰ ਰਾਸ਼ਟਰ ਵਿਰੋਧੀ ਗਰਦਾਨਿਆ ਜਾ ਰਿਹਾ: CM ਮਾਨ
2. ਪੰਜਾਬ ਸਰਕਾਰ 12 ਹਜ਼ਾਰ ਹੈਕਟੇਅਰ ਰਕਬਾ ਝੋਨੇ ਤੋਂ ਮੱਕੀ ਦੀ ਕਾਸ਼ਤ ਹੇਠ ਲਿਆਉਣ ਲਈ ਪ੍ਰਤੀ ਹੈਕਟੇਅਰ 17,500 ਰੁਪਏ ਦੇਵੇਗੀ
- ਖੇਤੀ ਵਿਭਿੰਨਤਾ - ਮੱਕੀ ਦੀ ਕਾਸ਼ਤ ਨੂੰ ਉਤਸ਼ਾਹਿਤ ਕਰਨ ਲਈ ਪੰਜਾਬ ਸਰਕਾਰ ਵੱਲੋਂ 6 ਜ਼ਿਲ੍ਹਿਆਂ ਵਿੱਚ ਪਾਇਲਟ ਪ੍ਰੋਜੈਕਟ ਸ਼ੁਰੂ
- ਵਿਭਾਗ ਵੱਲੋਂ ਵੱਖੋ ਵੱਖ ਸਕੀਮਾਂ ਤਹਿਤ ਲਗਭਗ 60 ਲੱਖ ਪੌਦੇ ਲਗਾਏ ਜਾਣਗੇ: ਲਾਲ ਚੰਦ ਕਟਾਰੂਚੱਕ
- ਪੰਜਾਬ ਸਰਕਾਰ ਨਸ਼ਾ ਛੱਡ ਚੁੱਕੇ ਵਿਅਕਤੀਆਂ ਨੂੰ ਹੁਨਰਮੰਦ ਬਣਾਉਣ ਲਈ ਵਿਸ਼ੇਸ਼ ਪ੍ਰੋਗਰਾਮ ਉਲੀਕੇਗੀ
- CM ਮਾਨ ਦੇ ਇਤਿਹਾਸਕ ਕਿਰਤ ਸੁਧਾਰਾਂ ਨੇ ਛੋਟੇ ਵਪਾਰੀਆਂ ਨੂੰ ਦਿੱਤੀ ਵੱਡੀ ਰਾਹਤ : ਮੋਹਿੰਦਰ ਭਗਤ
- ਸਪੀਕਰ ਸੰਧਵਾਂ ਨੇ ਪੋਪ ਰੌਬਰਟ ਫਰਾਂਸਿਸ ਪ੍ਰੀਵੋਸਟ ਨੂੰ ਰੋਮਨ ਕੈਥੋਲਿਕ ਚਰਚ ਦੇ ਪੋਪ ਵਜੋਂ ਤਰੱਕੀ ਮਿਲਣ ’ਤੇ ਦਿੱਤੀ ਵਧਾਈ
3. ਰੂਪਨਗਰ-ਅਧਾਰਤ ਯੂਟਿਊਬ ਇਨਫਲੂਐਂਸਰ ਪਾਕਿਸਤਾਨ ISI ਨੂੰ ਜਾਣਕਾਰੀ ਲੀਕ ਕਰਨ ਦੇ ਦੋਸ਼ 'ਚ ਗ੍ਰਿਫ਼ਤਾਰ
- ਪੰਜਾਬ ਪੁਲਿਸ ਵੱਲੋਂ ਸੂਬੇ ਵਿੱਚੋਂ ਨਸ਼ਿਆਂ ਦੇ ਮੁਕੰਮਲ ਖਾਤਮੇ ਲਈ ਰੋਡਮੈਪ ਤਿਆਰ
- ਜੇਲ੍ਹ ਵਿਭਾਗ ਦੇ ਪ੍ਰਮੁੱਖ ਸਕੱਤਰ ਤੇ ਏ.ਡੀ.ਜੀ.ਪੀ. ਜੇਲ੍ਹਾਂ ਵੱਲੋਂ ਕੇਂਦਰੀ ਜੇਲ੍ਹ ਦਾ ਨਿਰੀਖਣ
- 138 ਨਸ਼ਾ ਤਸਕਰ ਗ੍ਰਿਫ਼ਤਾਰ; 4.3 ਕਿਲੋ ਹੈਰੋਇਨ, 1.42 ਲੱਖ ਰੁਪਏ ਦੀ ਡਰੱਗ ਮਨੀ ਬਰਾਮਦ
- ਨਸ਼ਾ ਤਸਕਰ ਦੀ ਪੰਚਾਇਤੀ ਜ਼ਮੀਨ 'ਤੇ ਗੈਰ-ਕਾਨੂੰਨੀ ਉਸਾਰੀ ਢਾਹੀ
4. ਕੁਰੂਕਸ਼ੇਤਰ ਵਿੱਚ ਬਣਨ ਵਾਲੇ ਸਿੱਖ ਮਿਊਜ਼ੀਅਮ ਅਤੇ ਗੁਰੂ ਰਵੀਦਾਸ ਮਿਊਜ਼ੀਅਮ ਦੇ ਕੰਮ ਤੈਅ ਸਮੇਂ ਵਿੱਚ ਹੋਣ ਪੂਰੇ - CM ਸੈਣੀ
5. RCB ਦੀ ਵਿਕਟਰੀ ਪਰੇਡ ਦੌਰਾਨ ਮੱਚੀ ਭਗਦੜ, 3 ਦੀ ਮੌਤ: 20 ਤੋਂ ਵੱਧ ਜ਼ਖਮੀ
6. Babushahi Special: ਹੈਰਾਨੀਜਨਕ: ਬਠਿੰਡਾ ’ਚ ਤਿੰਨ ਮਹੀਨਿਆਂ ਦੌਰਾਨ ਸਿਰਫ 188 ਲੋਕਾਂ ਨੇ ਪੀਤੀਆਂ ਸਿਗਰਟਾਂ
7. ਰਿਟਾਇਰ ਫ਼ੌਜੀ ਨੇ ਪਤਨੀ ਅਤੇ ਪੁੱਤ 'ਤੇ ਗੋਲੀਆਂ ਚਲਾਈਆਂ, ਪੁੱਤ ਦੀ ਮੌਤ, ਪਤਨੀ ਗੰਭੀਰ ਜ਼ਖਮੀ
- Breaking: ਅੱਠ ਸਾਲਾ ਬੱਚੀ ਨਾਲ ਬਲਾਤਕਾਰ ਅਤੇ ਕਤਲ ਦੇ ਦੋਸ਼ੀ ਨੂੰ ਅਦਾਲਤ ਨੇ ਸੁਣਾਈ ਮੌਤ ਦੀ ਸਜ਼ਾ
- ਰੇਤ ਮਾਫੀਆ ਖਾ ਗਿਆ ਮੇਰੇ ਪੁੱਤਰ ਨੂੰ , ਬਿਆਸ ਦਰਿਆ ਦੀ ਭੇਂਟ ਚੜੇ ਨੌਜਵਾਨ ਕਿਸਾਨ ਦੇ ਪਿਓ ਦਾ ਛਲਕਿਆ ਦਰਦ
8. Punjab Breaking: 2 ਮੁਲਾਜ਼ਮ ਨੌਕਰੀ ਤੋਂ ਬਰਖ਼ਾਸਤ
9. ਈਰਾਨ ’ਚ ਬੰਧਕ ਬਣਾਏ ਤਿੰਨ ਪੰਜਾਬੀ ਨੌਜਵਾਨ ਤਹਿਰਾਨ ਪੁਲਿਸ ਨੇ ਛੁਡਾਏ
10. Canada : ਟੋਰਾਂਟੋ ਵਿੱਚ ਗੋਲੀਬਾਰੀ ਦੌਰਾਨ ਇੱਕ ਦੀ ਮੌਤ, ਪੰਜ ਜ਼ਖਮੀ