Gurdaspur : ਧੁੰਦ ਕਾਰਨ ਵਾਪਰਿਆ ਹਾਦਸਾ, ਗੈਸ ਸਲੰਡਰ ਨਾਲ ਭਰੇ ਟਰੱਕ ਦੇ ਪਿੱਛੇ ਆ ਕੇ ਵੱਜੀ ਬੱਸ
ਰੋਹਿਤ ਗੁਪਤਾ
ਗੁਰਦਾਸਪੁਰ : ਮੌਸਮ ਨੇ ਇੱਕ ਵਾਰੀ ਮਿਜ਼ਾਜ ਬਦਲਿਆ ਹੈ, ਕਈ ਦਿਨਾਂ ਤੋਂ ਵੱਧ ਤੋਂ ਵੱਧ ਤਾਪਮਾਨ 27 ਡਿਗਰੀ ਤੋਂ ਵੱਧ ਰਿਕਾਰਡ ਕੀਤਾ ਜਾ ਰਿਹਾ ਹੈ ਤੇ ਅੱਜ ਬਟਾਲਾ ਦੇ ਕਈ ਇਲਾਕਿਆਂ ਵਿੱਚ ਸੰਘਣੀ ਧੁੰਦ ਵੇਖੇ ਗਈ ਜਿਸ ਵਜਹਾ ਕਰਕੇ ਵੱਡਾ ਹਾਦਸਾ ਵਾਪਰਨ ਤੋਂ ਬਚਾਅ ਹੋ ਗਿਆ। ਸਵਾਰੀਆਂ ਨਾਲ ਭਰੀ ਹੋਈ ਬਸ ਜੋ ਅੰਮ੍ਰਿਤਸਰ ਤੋਂ ਪਠਾਣਕੋਟ ਜਾ ਰਹੀ ਸੀ ਕਿ ਬਟਾਲਾ ਬਾਈਪਾਸ ਤੇ ਗੈਸ ਸਲੰਡਰਾਂ ਨਾਲ ਭਰੇ ਟਰੱਕ ਵਿੱਚ ਵੱਜੀ ਤੇ ਇਸ ਦੇ ਪਿੱਛੇ ਦੋ ਹੋਰ ਛੋਟੀਆਂ ਗੱਡੀਆਂ ਆ ਵੱਜੀਆਂ। ਗਨੀਮਤ ਰਹੀ ਕਿ ਕੋਈ ਵੀ ਜਾਨੀ ਨੁਕਸਾਨ ਨਹੀਂ ਹੋਇਆ ਕਿਉਂਕਿ ਗੈਸ ਸਲੰਡਰ ਵੀ ਖਾਲੀ ਸੀ ਪਰ ਬੱਸ ਦਾ ਅੱਗਿਓਂ ਬੁਰਾ ਹਾਲ ਹੋਇਆ ਹੈ ਜਿਸ ਕਾਰਨ ਬਸ ਦੇ ਡਰਾਈਵਰ ਦੀ ਲੱਤ ਟੁੱਟ ਗਈ ਹੈ ਅਤੇ ਉਸ ਨੂੰ ਨੇੜੇ ਦੇ ਹਸਪਤਾਲ ਦਾਖਲ ਕਰਵਾ ਦਿੱਤਾ ਗਿਆ ਹੈ।
ਮੌਕੇ ਤੇ ਪਹੁੰਚੀ ਪੁਲਿਸ ਨੇ ਜਾਣਕਾਰੀ ਦਿੱਤੀ ਕਿ ਧੁੰਦ ਦੀ ਵਜਹਾ ਕਰਕੇ ਇਹ ਹਾਦਸਾ ਹੋਇਆ ਹੈ। ਗੱਡੀਆਂ ਨੁਕਸਾਨੀਆਂ ਗਈਆਂ ਹਨ। ਜਾਨੀ ਨੁਕਸਾਨ ਕੋਈ ਨਹੀਂ ਹੋਇਆ।
ਟਰੱਕ ਦੇ ਡਰਾਈਵਰ ਨੇ ਦੱਸਿਆ ਕਿ ਉਹ ਟਰੱਕ ਮੋੜ ਲਿਆ ਸੀ ਜਦੋਂ ਉਸਦੇ ਪਿੱਛੋਂ ਇੱਕ ਸਵਾਰੀਆਂ ਨਾਲ ਭਰੀ ਬੱਸ ਜੋ ਅੰਮ੍ਰਿਤਸਰ ਤੋਂ ਪਠਾਨਕੋਟ ਜਾ ਰਹੀ ਸੀ ਆ ਵੱਜੀ।ਧੁੰਦ ਜਿਆਦਾ ਸੀ ਅਤੇ ਧੁੰਦ ਕਾਰਨ ਹੀ ਇਹ ਹਾਦਸਾ ਵਾਪਰਿਆ ਹੈ। ਬੱਸ ਦਾ ਡਰਾਈਵਰ ਜਰੂਰ ਜ਼ਖਮੀ ਹੋਇਆ ਹੈ ਉਸ ਨੂੰ ਦਾਖਲ ਕਰਵਾ ਦਿੱਤਾ ਗਿਆ ਹੈ।
Click to Follow Babushahi Facebook page →