Earthquake : ਭਾਰਤ ਦੇ ਇਸ ਸੂਬੇ ਵਿਚ ਹਿੱਲੀ ਧਰਤੀ, ਭੂਚਾਲ ਦੀ ਤੀਬਰਤਾ 3.5 ਮਾਪੀ ਗਈ
ਸ਼ਿਮਲਾ : ਹੁਣ ਹਿਮਾਚਲ ਪ੍ਰਦੇਸ਼ ਵਿੱਚ ਹੜ੍ਹਾਂ ਦੇ ਨਾਲ ਹੀ ਭੂਚਾਲ ਆਇਆ ਹੈ। ਸ਼ੁੱਕਰਵਾਰ ਸਵੇਰੇ ਹਿਮਾਲਚ ਦੇ ਚੰਬਾ ਜ਼ਿਲ੍ਹੇ ਵਿੱਚ ਧਰਤੀ ਹਿੱਲ ਗਈ। ਸ਼ੁੱਕਰਵਾਰ ਸਵੇਰੇ ਹਿਮਾਚਲ ਪ੍ਰਦੇਸ਼ ਦੇ ਚੰਬਾ ਜ਼ਿਲ੍ਹੇ ਵਿੱਚ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਰਿਕਟਰ ਪੈਮਾਨੇ 'ਤੇ ਇਸਦੀ ਤੀਬਰਤਾ 3.5 ਮਾਪੀ ਗਈ।
ਇਹ ਭੂਚਾਲ ਸਵੇਰੇ 6:23 'ਤੇ ਆਇਆ। ਭੂਚਾਲ ਦਾ ਕੇਂਦਰ ਚੰਬਾ ਖੇਤਰ ਵਿੱਚ 32.36 ਡਿਗਰੀ ਉੱਤਰੀ ਅਕਸ਼ਾਂਸ਼ ਅਤੇ 76.18 ਡਿਗਰੀ ਪੂਰਬੀ ਦੇਸ਼ਾਂਤਰ 'ਤੇ ਸਥਿਤ ਸੀ, ਜਿਸਦੀ ਡੂੰਘਾਈ ਜ਼ਮੀਨ ਤੋਂ ਲਗਭਗ 5 ਕਿਲੋਮੀਟਰ ਹੇਠਾਂ ਦੱਸੀ ਜਾਂਦੀ ਹੈ। ਹੁਣ ਤੱਕ ਕਿਸੇ ਵੀ ਤਰ੍ਹਾਂ ਦੇ ਜਾਨੀ ਜਾਂ ਮਾਲੀ ਨੁਕਸਾਨ ਦੀ ਕੋਈ ਰਿਪੋਰਟ ਨਹੀਂ ਹੈ।