ਸੀ ਜੀ ਸੀ ਯੂਨੀਵਰਸਿਟੀ ਅਤੇ ਕੈਪਜੇਮਿਨੀ ਵੱਲੋਂ ਕੈਂਪਸ ਵਿੱਚ ਉਦਯੋਗ-ਏਕੀਕ੍ਰਿਤ ਤਕਨਾਲੋਜੀ ਕੇਂਦਰ ਦੀ ਸ਼ੁਰੂਆਤ
ਮੋਹਾਲੀ, 19 ਫਰਵਰੀ,
ਸੀਜੀਸੀ ਯੂਨੀਵਰਸਿਟੀ, ਮੋਹਾਲੀ ਵਿਖੇ ਵਿਦਿਆਰਥੀਆਂ ਨੂੰ ਉਦਯੋਗਿਕ ਲੋੜਾਂ ਅਨੁਸਾਰ ਤਿਆਰ ਕਰਨ ਦੇ ਮਕਸਦ ਨਾਲ ਕੈਪਜੇਮਿਨੀ ਦੇ ਸਹਿਯੋਗ ਨਾਲ ਕੋਡਐਕਸਪੀਰੀਅੰਸ ਸੈਂਟਰ ਦਾ ਉਦਘਾਟਨ ਕੀਤਾ ਗਿਆ। ਇਹ ਕੇਂਦਰ ਰਵਾਇਤੀ ਕੰਪਿਊਟਰ ਲੈਬਾਂ ਤੋਂ ਹਟ ਕੇ ਇੱਕ ਅਜਿਹਾ ਪੇਸ਼ੇਵਰ ਮਾਹੌਲ ਪ੍ਰਦਾਨ ਕਰੇਗਾ ਜਿੱਥੇ ਵਿਦਿਆਰਥੀ ਅਸਲ ਕੰਮਕਾਜੀ ਦੁਨੀਆ ਦੀਆਂ ਚੁਣੌਤੀਆਂ ਦਾ ਸਾਹਮਣਾ ਕਰਨਾ ਸਿੱਖਣਗੇ। ਕੋਡ ਐਕਸਪੀਰੀਅੰਸ ਸੈਂਟਰ ਵਿੱਚ ਸਹਿਯੋਗਾਤਮਕ ਕੋਡਿੰਗ ਖੇਤਰ, ਚਰਚਾ , ਸੁਵਿਧਾਜਨਕ ਵਿਕਾਸ ਇਕਾਈਆਂ ਅਤੇ ਇਕੀਕ੍ਰਿਤ ਡਿਜ਼ਿਟਲ ਪ੍ਰਣਾਲੀਆਂ ਸ਼ਾਮਲ ਹਨ। ਇਹ ਸੈਂਟਰ ਇੱਕ ਸਮੇਂ ਵਿੱਚ 500 ਤੋਂ ਵੱਧ ਵਿਦਿਆਰਥੀਆਂ ਦੀ ਭਾਗੀਦਾਰੀ ਨੂੰ ਧਿਆਨ ਵਿੱਚ ਰੱਖਦੇ ਹੋਏ ਤਿਆਰ ਕੀਤਾ ਗਿਆ ਹੈ ਅਤੇ ਖੇਤਰ ਦੇ ਸਭ ਤੋਂ ਵੱਡੇ ਉਦਯੋਗ-ਇਕੀਕ੍ਰਿਤ ਸਿਖਲਾਈ ਕੇਂਦਰਾਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ।
ਇਸ ਦੌਰਾਨ ਉਦਘਾਟਨ ਸਮਾਰੋਹ ਵਿੱਚ ਮੈਨੇਜਿੰਗ ਡਾਇਰੈਕਟਰ ਅਰਸ਼ ਧਾਲੀਵਾਲ ਅਤੇ ਐਗਜ਼ਿਕਿਊਟਿਵ ਵਾਈਸ ਪ੍ਰੈਜ਼ੀਡੈਂਟ ਡਾ. ਸੁਸ਼ੀਲ ਪ੍ਰਸ਼ਾਰ ਸਮੇਤ ਯੂਨੀਵਰਸਿਟੀ ਦੇ ਸੀਨੀਅਰ ਅਧਿਕਾਰੀ ਹਾਜ਼ਰ ਸਨ। ਜਦ ਕਿ ਕੈਪਜੈਮਿਨੀ ਦੇ ਸੀਨੀਅਰ ਪ੍ਰਤੀਨਿਧੀਆਂ ਵਿੱਚ ਸਮੀਰ ਸ਼ਾਹ, ਐਗਜ਼ਿਕਿਊਟਿਵ ਵਾਈਸ ਪ੍ਰੈਜ਼ੀਡੈਂਟ, ਆਈ ਐਂਡ ਡੀ ਇੰਡੀਆ; ਆਸ਼ੀਸ਼ ਮਿਨੋਚਾ, ਵਾਈਸ ਪ੍ਰੈਜ਼ੀਡੈਂਟ, ਡੀਸੀਐਕਸ ਇੰਡੀਆ; ਪੁਨੀਤ ਕੁਮਰਾ, ਵਾਈਸ ਪ੍ਰੈਜ਼ੀਡੈਂਟ ਅਤੇ ਹੈਡ, ਅਰਲੀ ਕਰੀਅਰਜ਼ ਪ੍ਰੋਗਰਾਮ ਇੰਡੀਆ; ਅਤੇ ਸੁਮਨ ਭਟਾਚਾਰਿਆ, ਡਾਇਰੈਕਟਰ, ਅਰਲੀ ਕਰੀਅਰਜ਼ ਪ੍ਰੋਗਰਾਮ – ਇੰਡੀਆ, ਸ਼ਾਮਲ ਸਨ। ਇਹ ਸਾਰੇ ਅਧਿਕਾਰੀ ਉਦਘਾਟਨ ਸਮਾਰੋਹ ਵਿੱਚ ਹਾਜ਼ਰ ਰਹੇ। ਜ਼ਿਕਰਯੋਗ ਹੈ ਕਿ ਕੌਮਾਂਤਰੀ ਐਵਾਰਡ ਫਾਦਰ ਆਫ਼ ਐਜੂਕੇਸ਼ਨ ਦੇ ਖ਼ਿਤਾਬ ਨਾਲ ਨਿਵਾਜੇ ਗਏ ਯੂਨੀਵਰਸਿਟੀ ਦੇ ਫਾਊਂਡਰ ਚਾਂਸਲਰ ਰਸ਼ਪਾਲ ਸਿੰਘ ਧਾਲੀਵਾਲ ਦੀ ਅਗਾਂਹਵਧੂ ਸੋਚ ਦੇ ਤਹਿਤ ਸਥਾਪਿਤ ਇਹ ਸੈਂਟਰ ਵਿਦਿਆਰਥੀਆਂ ਨੂੰ ਸਿਰਫ਼ ਡਿਗਰੀ ਹੀ ਨਹੀਂ, ਸਗੋਂ ਪੇਸ਼ੇਵਰ ਆਤਮ-ਵਿਸ਼ਵਾਸ ਅਤੇ ਸਪਸ਼ਟਤਾ ਵੀ ਪ੍ਰਦਾਨ ਕਰੇਗਾ।
ਇਸ ਸਬੰਧੀ ਜਾਣਕਾਰੀ ਸਾਂਝੀ ਕਰਦੇ ਹੋਏ ਯੂਨੀਵਰਸਿਟੀ ਦੇ ਐਗਜ਼ੀਕਿਊਟਿਵ ਡਾਇਰੈਕਟਰ ਅਰਸ਼ ਧਾਲੀਵਾਲ ਨੇ ਦੱਸਿਆਂ ਕਿ ਇਹ ਸੈਂਟਰ ਕੈਂਪਸ ਅੰਦਰ ਇੱਕ ਅਜਿਹਾ ਟੈਕਨੋਲੋਜੀ ਮਾਡਲ ਮਾਹੌਲ ਤਿਆਰ ਕਰਦਾ ਹੈ ਜੋ ਅਸਲ ਉਦਯੋਗਿਕ ਕਾਰਜ-ਸੰਸਕਾਰ ਦੀ ਤਸਵੀਰ ਪੇਸ਼ ਕਰਦਾ ਹੈ। ਉਨ੍ਹਾਂ ਅੱਗੇ ਕਿਹਾ ਕਿ ਉੱਚ ਸਿੱਖਿਆ ਨੂੰ ਸਮੇਂ ਦੇ ਨਾਲ ਬਦਲਣਾ ਚਾਹੀਦਾ ਹੈ ਤਾਂ ਜੋ ਵਿਦਿਆਰਥੀ ਆਪਣੀ ਪੜ੍ਹਾਈ ਦੌਰਾਨ ਹੀ ਉਦਯੋਗਿਕ ਉਮੀਦਾਂ ਨੂੰ ਸਮਝ ਸਕਣ। ਇਹ ਸੈਂਟਰ ਰਵਾਇਤੀ ਕੰਪਿਊਟਰ ਲੈਬ ਨਹੀਂ, ਸਗੋਂ ਇੱਕ ਡਾਇਨਾਮਿਕ ਅਤੇ ਇਮਰਸਿਵ ਲਰਨਿੰਗ ਇਨਵਾਇਰਨਮੈਂਟ ਵਜੋਂ ਤਿਆਰ ਕੀਤਾ ਗਿਆ ਹੈ, ਜਿੱਥੇ ਵਿਦਿਆਰਥੀ ਉਦਯੋਗਿਕ ਮਿਆਰਾਂ ਅਨੁਸਾਰ ਲਾਈਵ ਪ੍ਰੋਜੈਕਟ ਸਿਮੂਲੇਸ਼ਨ ‘ਤੇ ਕੰਮ ਕਰਨਗੇ। ਵਿਦਿਆਰਥੀਆਂ ਨੂੰ ਸਿਰਫ ਡਿਗਰੀ ਨਹੀਂ, ਸਗੋਂ ਪ੍ਰਮਾਣਿਤ ਕਾਬਲੀਅਤ, ਆਤਮ-ਵਿਸ਼ਵਾਸ ਅਤੇ ਪ੍ਰਯੋਗਾਤਮਕ ਸਪਸ਼ਟਤਾ ਨਾਲ ਗ੍ਰੈਜੂਏਟ ਹੋਣਾ ਚਾਹੀਦਾ ਹੈ। ਇਹ ਕੇਂਦਰ ਨਾ ਸਿਰਫ਼ ਵਿਦਿਆਰਥੀਆਂ ਲਈ, ਸਗੋਂ ਫੈਕਲਟੀ ਦੇ ਹੁਨਰ ਨੂੰ ਨਿਖਾਰਨ ਅਤੇ ਪਾਠਕ੍ਰਮ ਨੂੰ ਆਧੁਨਿਕ ਬਣਾਉਣ ਵਿੱਚ ਵੀ ਸਹਾਈ ਹੋਵੇਗਾ।
ਡਾ. ਸੁਸ਼ੀਲ ਪ੍ਰਸ਼ਾਰ ਨੇ ਕਿਹਾ ਕਿ ਇਹ ਪਹਿਲ ਸੀਜੀਸੀ ਯੂਨੀਵਰਸਿਟੀ ਨੂੰ ਭਾਰਤ ਦਾ ਪਹਿਲਾ “ਇੰਡਸਟਰੀ ਇੰਟੀਗ੍ਰੇਟਿਡ ਲਰਨਿੰਗ ਹੱਬ” ਬਣਾਉਣ ਵੱਲ ਇੱਕ ਹੋਰ ਮਜ਼ਬੂਤ ਕਦਮ ਹੈ। ਇਹ ਸੈਂਟਰ ਸਾਫਟਵੇਅਰ ਇੰਜੀਨੀਅਰਿੰਗ, ਫੁੱਲ-ਸਟੈਕ ਐਪਲੀਕੇਸ਼ਨ ਡਿਵੈਲਪਮੈਂਟ, ਕਲਾਊਡ ਪਲੇਟਫਾਰਮ, ਡਾਟਾ-ਆਧਾਰਿਤ ਪ੍ਰਣਾਲੀਆਂ ਅਤੇ ਉਭਰ ਰਹੀਆਂ ਡਿਜ਼ਿਟਲ ਤਕਨਾਲੋਜੀਆਂ ਵਿੱਚ ਸੁਵਿਧਾਜਨਕ ਅਤੇ ਸੰਰਚਿਤ ਭਾਗੀਦਾਰੀ ਨੂੰ ਸਮਰਥਨ ਪ੍ਰਦਾਨ ਕਰੇਗਾ। ਲਾਈਵ ਪ੍ਰੋਜੈਕਟ ਸਿਮੂਲੇਸ਼ਨ, ਵਰਕਫਲੋ-ਆਧਾਰਿਤ ਅਸਾਈਨਮੈਂਟਾਂ ਅਤੇ ਉਦਯੋਗਿਕ ਮੋਡੀਊਲਾਂ ਰਾਹੀਂ ਵਿਦਿਆਰਥੀ ਅਸਲ ਤਕਨਾਲੋਜੀ ਟੀਮਾਂ ਦੇ ਕਾਰਜ-ਪ੍ਰਣਾਲੀ ਨਾਲ ਜਾਣੂ ਹੋਣਗੇ। ਇਸ ਸਾਂਝੇਦਾਰੀ ਅਧੀਨ ਫੈਕਲਟੀ ਦੀ ਕੁਸ਼ਲਤਾ ਵਧਾਉਣ ਅਤੇ ਪਾਠਕ੍ਰਮ ਦੇ ਉਦਯੋਗਿਕ ਮਿਆਰਾਂ ਨਾਲ ਸਮਨਵਯ ਲਈ ਵੀ ਵਿਸ਼ੇਸ਼ ਉਪਰਾਲੇ ਕੀਤੇ ਜਾਣਗੇ, ਤਾਂ ਜੋ ਅਕਾਦਮਿਕ ਪਾਠਕ੍ਰਮ ਹਮੇਸ਼ਾਂ ਉਦਯੋਗ ਦੀਆਂ ਲੋੜਾਂ ਦੇ ਅਨੁਕੂਲ ਰਹੇ।