ਸ੍ਰੀ ਗੁਰੂ ਹਰਿਕ੍ਰਿਸ਼ਨ ਸੋਸ਼ਲ ਵੈਲਫੇ਼ਅਰ ਤੇ ਐਜੂਕੇਸ਼ਨਲ ਸੁਸਾਇਟੀ ਭਲੂਰ ਵੱਲੋਂ ਭਾਸ਼ਨ ਤੇ ਕਵਿਤਾ ਮੁਕਾਬਲੇ ਕਰਾਏ ਗਏ
ਚੰਡੀਗੜ੍ਹ, 12 ਫ਼ਰਵਰੀ 2026: ਸ੍ਰੀ ਗੁਰੂ ਹਰਿਕ੍ਰਿਸ਼ਨ ਸੋ ਸੋਸ਼ਲ ਵੈਲਫੇ਼ਅਰ ਤੇ ਐਜੂਕੇਸ਼ਨਲ ਸੁਸਾਇਟੀ ਭਲੂਰ ਵੱਲੋਂ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ 350 ਸਾਲਾ ਸ਼ਹੀਦੀ ਸ਼ਤਾਬਦੀ ਨੂੰ ਸਮੱਰਪਿਤ ਵੱਖ ਵੱਖ ਸਕੂਲਾਂ ਦੇ ਵਿਦਿਆਰਥੀਆਂ ਦੇ ਭਾਸ਼ਨ ਤੇ ਕਵਿਤਾ ਮੁਕਾਬਲੇ ਕਰਾਏ ਗਏ ਇਹਨਾਂ ਮੁਕਾਬਲਿਆਂ ਵਿੱਚ 21 ਵਿਦਿਆਰਥੀਆਂ ਨੇ ਭਾਗ ਲਿਆ ਕਵਿਤਾ ਮੁਕਾਬਲੇ ਵਿੱਚ ਜਸਪਿੰਦਰ ਕੌਰ ਸਰਕਾਰੀ ਹਾਈ ਸਕੂਲ ਭਲੂਰ ਪਹਿਲਾ ਸਥਾਨ, ਹਰਜੋਤ ਕੌਰ ਸੰਤ ਮੋਹਣ ਦਾ ਸੀਨੀਅਰ ਸੈਕੰਡਰੀ ਸਕੂਲ ਕੋਟ ਸੁਖੀਆ ਦੂਜਾ ਸਥਾਨ ਤੇ ਅਵਰੀਨ ਕੌਰ ਮੇਜਰ ਅਜੈਬ ਸਿੰਘ ਸੀਨੀਅਰ ਸੈਕੰਡਰੀ ਸਕੂਲ ਜਿਉਣ ਵਾਲਾ ਨੇ ਤੀਜਾ ਸਥਾਨ ਹਾਸਲ ਕੀਤਾ। ਭਾਸ਼ਣ ਮੁਕਾਬਲੇ ਵਿੱਚ ਹਰਲੀਨ ਕਟਾਰੀਆ ਮੇਜਰ ਅਜੈਬ ਸਿੰਘ ਸੀਨੀਅਰ ਸੈਕਡਰੀ ਸਕੂਲ ਜਿਉਣ ਵਾਲਾ ਨੇ ਪਹਿਲਾ ਸਥਾਨ, ਹਰਜੋਤ ਕੌਰ ਸੰਤ ਮੋਹਣ ਦਾ ਸ ਸੀਨੀਅਰ ਸੈਕਡਰੀ ਸਕੂਲ ਕੋਟ ਸੁਖੀਆ ਨੇ ਦੂਜਾ ਸਥਾਨ ਤੇ ਦਲਜੀਤ ਕੌਰ ਜੀਐਨ ਕਾਨਵੈਂਟ ਸਕੂਲ ਭਲੂਰ ਨੇ ਤੀਜਾ ਸਥਾਨ ਹਾਸਲ ਕੀਤਾ. ਇਹਨਾਂ ਮੁਕਾਬਲਿਆਂ ਵਿੱਚ ਪੁਜੀਸ਼ਨਾਂ ਲੈਣ ਵਾਲੇ ਵਿਦਿਆਰਥੀਆਂ ਨੂੰ ਨਕਦ ਇਨਾਮ ,ਮੈਡਲ ਤੇ ਸਰਟੀਫਕੇਟ ਦੇ ਕੇ ਸ੍ਰੀ ਗੁਰੂ ਹਰਕ੍ਰਿਸ਼ਨ ਸੋਸਾਇਟੀ ਵੱਲੋਂ ਸਨਮਾਨਿਤ ਕੀਤਾ ਗਿਆ। ਮੁਕਾਬਲਿਆਂ ਵਿੱਚ ਜੱਜਮੈਂਟ ਦੀ ਭੂਮਿਕਾ ਸਰਦਾਰ ਹਰਮੇਲ ਸਿੰਘ ਚੇਅਰਮੈਨ ਸ੍ਰੀ ਗੁਰੂ ਹਰਿਕ੍ਰਿਸ਼ਨ ਸੁਸਾਇਟੀ ਤੇ ਸਰਦਾਰ ਜਗਰੂਪ ਸਿੰਘ ਵਾਈਸ ਚੇਅਰਮੈਨ ਸ੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਨੇ ਨਿਭਾਈ। ਮਾਸਟਰ ਬਿੱਕਰ ਸਿੰਘ ਨੇ ਵਿਦਿਆਰਥੀਆਂ ਨੂੰ ਸੰਬੋਧਨ ਕੀਤਾ ਤੇ ਸ੍ਰੀ ਮੇਹਰ ਸਿੰਘ ਸੰਧੂ ਨੇ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਤੇ ਉਹਨਾਂ ਦੇ ਫਲਸਫੇ ਬਾਰੇ ਵਿਦਿਆਰਥੀਆਂ ਨੂੰ ਚਾਨਣਾ ਪਾਇਆ। ਸਟੇਜ ਸਕੱਤਰ ਦੀ ਭੂਮਿਕਾ ਸ੍ਰੀ ਮਨਜੀਤ ਸਿੰਘ ਮੈਨੇਜਰ ਨੇ ਨਿਭਾਈ ਇਸ ਤੋਂ ਇਲਾਵਾ ਸਰਦਾਰ ਜਗਦੇਵ ਸਿੰਘ ਢਿੱਲੋ, ਬਲਦੇਵ ਸਿੰਘ, ਬਸੰਤ ਸਿੰਘ ਸੰਧੂ, ਬਲਵਿੰਦਰ ਸਿੰਘ, ਜਗਦੀਪ ਸਿੰਘ (ਗਗਨ ਬਰਾੜ )ਆਦਿ ਨੇ ਪੂਰਨ ਸਹਿਯੋਗ ਦੇ ਕੇ ਇਸ ਪ੍ਰੋਗਰਾਮ ਨੂੰ ਬਾਖੂਬੀ ਨੇ ਪਰੇ ਚੜਾਇਆ ਤੇ ਅੰਤ ਵਿੱਚ ਸਾਰੇ ਬੱਚਿਆਂ ਨੂੰ ਰਿਫਰੈਸ਼ਮੈਂਟ ਦਿੱਤੀ ਗਈ। ਇਸ ਸਾਰੇ ਪ੍ਰੋਗਰਾਮ ਦੀ ਮਾਝੇ ਵਾਲੇ ਭਾਊ ਚੈਨਲ ਦੁਆਰਾ ਕਵਰੇਜ ਕੀਤੀ ਗਈ।