ਗ੍ਰਿਫਤਾਰ ਦੋਸ਼ੀ ਪੁਲਿਸ ਪਾਰਟੀ ਨਾਲ
ਦੀਦਾਰ ਗੁਰਨਾ
ਪਟਿਆਲਾ 12 ਫਰਵਰੀ 2026 : SSP ਪਟਿਆਲਾ ਵਰੁਣ ਸ਼ਰਮਾ ਦੀ ਅਗਵਾਈ ਅਤੇ SP ਗੁਰਬੰਸ ਬੈਂਸ ਦੀ ਨਿਗਰਾਨੀ ਹੇਠ SHO ਪ੍ਰਦੀਪ ਬਾਜਵਾ ਦੀ ਟੀਮ ਨੇ “ਆਪ੍ਰੇਸ਼ਨ ਪ੍ਰਹਾਰ” ਤਹਿਤ ਵੱਡੀ ਸਫਲਤਾ ਹਾਸਲ ਕੀਤੀ ਹੈ , ਸੀ.ਆਈ.ਏ ਸਟਾਫ ਪਟਿਆਲਾ ਦੀ ਟੀਮ ਨੇ ਜਨਤਕ ਆਵਾਜਾਈ ਬੱਸਾਂ ਵਿੱਚ ਯਾਤਰਾ ਕਰਨ ਵਾਲੇ ਨਿਰਦੋਸ਼ ਯਾਤਰੀਆਂ ਨੂੰ ਨਿਸ਼ਾਨਾ ਬਣਾ ਕੇ ਚੋਰੀਆਂ ਕਰਨ ਵਾਲੇ 4 ਵਿਅਕਤੀਆਂ ਨੂੰ ਕਾਬੂ ਕੀਤਾ ਹੈ , ਪੁਲਿਸ ਜਾਂਚ ਦੌਰਾਨ ਸਾਹਮਣੇ ਆਇਆ ਕਿ ਦੋਸ਼ੀ 100 ਤੋਂ ਵੱਧ ਚੋਰੀ ਦੀਆਂ ਵਾਰਦਾਤਾਂ ਵਿੱਚ ਸ਼ਾਮਲ ਰਹੇ ਹਨ , ਇਹ ਗਿਰੋਹ ਖਾਸ ਤੌਰ ‘ਤੇ ਭੀੜਭਾੜ ਵਾਲੀਆਂ ਬੱਸਾਂ ਵਿੱਚ ਯਾਤਰੀਆਂ ਦੇ ਬੈਗ, ਪੁਰਸ ਅਤੇ ਕੀਮਤੀ ਸਮਾਨ ‘ਤੇ ਹੱਥ ਸਾਫ ਕਰਦਾ ਸੀ
ਪੁਲਿਸ ਵੱਲੋਂ ਦੋਸ਼ੀਆਂ ਕੋਲੋਂ ਪੁੱਛਗਿੱਛ ਜਾਰੀ ਹੈ ਅਤੇ ਹੋਰ ਵਾਰਦਾਤਾਂ ਬਾਰੇ ਵੀ ਖੁਲਾਸੇ ਹੋਣ ਦੀ ਸੰਭਾਵਨਾ ਹੈ , ਪੁਲਿਸ ਟੀਮ ਨੇ ਕਿਹਾ ਕਿ ਆਦਤਨ ਅਪਰਾਧੀਆਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾ ਰਹੀ ਹੈ ਅਤੇ ਆਮ ਲੋਕਾਂ ਦੀ ਸੁਰੱਖਿਆ ਯਕੀਨੀ ਬਣਾਉਣ ਲਈ ਵਿਸ਼ੇਸ਼ ਮੁਹਿੰਮਾਂ ਜਾਰੀ ਰਹਿਣਗੀਆਂ