ਸ੍ਰੀ ਗੁਰੂ ਰਾਮਦਾਸ ਸੇਵਾ ਸੁਸਾਇਟੀ ਵੱਲੋਂ ਮੁਫਤ ਮੈਡੀਕਲ ਜਾਂਚ ਕੈਂਪ ਲਗਾਇਆ
ਪ੍ਰਮੋਦ ਭਾਰਤੀ
ਨਵਾਂ ਸ਼ਹਿਰ 23 ਦਸੰਬਰ ,2024
ਸ਼ਹਿਰ ਦੀ ਨਾਮੀ ਸਮਾਜ ਸੇਵੀ ਸੰਸਥਾ ਸ਼੍ਰੀ ਗੁਰੂ ਰਾਮਦਾਸ ਸੇਵਾ ਸੋਸਾਇਟੀ ਨਵਾਂ ਸ਼ਹਿਰ ਵੱਲੋਂ ਨਜ਼ਦੀਕੀ ਪਿੰਡ ਜਾਫਰਪੁਰ ਦੇ ਗੁਰਦੁਆਰਾ ਰਵਿਦਾਸ ਵਿਖੇ ਮੁਫ਼ਤ ਮੈਡੀਕਲ ਜਾਂਚ ਕੈਂਪ ਲਗਾਇਆ ਗਿਆ। ਜਾਣਕਾਰੀ ਦਿੰਦਿਆਂ ਸੁਸਾਇਟੀ ਪ੍ਰਧਾਨ ਸੁਖਵਿੰਦਰ ਸਿੰਘ ਥਾਂਦੀ ਨੇ ਦਸਿਆ ਕਿ ਡੀ ਏ ਐਨ ਕਾਲਜ ਆਫ ਐਜੂਕੇਸ਼ਨ ਫਾਰ ਵੁਮੈਨ ਵਲੋਂ ਪਿੰਡ ਵਿਖੇ ਹਫਤਾਵਾਰੀ ਐਨ ਐਸ ਐਸ ਯੂਨਿਟ ਕੈਂਪ ਦਾ ਆਯੋਜਨ ਕੀਤਾ ਗਿਆ ਹੈ। ਜਿਸਦੇ ਚੌਥੇ ਦਿਨ ਸੁਸਾਇਟੀ ਦੀ ਡਿਸਪੈਂਸਰੀ ਤੇ ਡਾਕਟਰਾਂ ਦੀ ਟੀਮ ਵੱਲੋਂ ਆਮ ਬਿਮਾਰੀਆਂ ਦੀ ਜਾਂਚ ਲਈ ਕੈਂਪ ਲਗਾਇਆ ਗਿਆ!ਜਿਸ ਵਿਚ ਮਰੀਜ਼ਾਂ ਦੀ ਜਾਂਚ ਕੀਤੀ ਤੇ ਮੁਫ਼ਤ ਦਵਾਈਆਂ ਦਿੱਤੀਆਂ ਗਈਆਂ। ਇਸ ਮੌਕੇ ਜ਼ਿਲ੍ਹਾ ਪ੍ਰੋਗਰਾਮ ਅਫਸਰ ਰਜਨੀਵਾਲਾ ਡੀਐਨਏ ਕਾਲਜ ਆਫ ਐਜੂਕੇਸ਼ਨ ਫੋਰ ਵਮਨ ਦਾ ਸਟਾਫ ਗੁਰੂ ਰਾਮਦਾਸ ਦੇ ਪ੍ਰਧਾਨ ਸੁਖਵਿੰਦਰ ਸਿੰਘ ਥੰਦੀ ਅਮਰਜੀਤ ਕੌਰ ਡਾਕਟਰ ਅਵਤਾਰ ਸਿੰਘ ਮੱਲ ਚਰਨਜੀਤ ਸਿੰਘ ਪੰਚ ਕਮਲਜੀਤ ਕੌਰ ਸਰਪੰਚ ਤੋਂ ਇਲਾਵਾ ਜਸਵਿੰਦਰ ਸਿੰਘ ਆਦ ਹਾਜ਼ਰ ਸਨ ।