ਸ੍ਰੀ ਗੁਰੂ ਰਵਿਦਾਸ ਜੀ ਦੇ ਪ੍ਰਕਾਸ਼ ਪੁਰਬ ਸਬੰਧੀ ਨਗਰ ਕੀਰਤਨ ਮੌਕੇ ਟ੍ਰੈਫਿਕ ਡਾਇਵਰਸ਼ਨ
ਸੁਖਮਿੰਦਰ ਭੰਗੂ
ਲੁਧਿਆਣਾ 30 ਜਨਵਰੀ 2026
ਸ੍ਰੀ ਗੁਰੂ ਰਵਿਦਾਸ ਜੀ ਦੇ ਪ੍ਰਕਾਸ਼ ਪੁਰਬ ਦੇ ਸਬੰਧ ਵਿੱਚ ਮਿਤੀ 31-01-2026 ਨੂੰ ਕੱਢੇ ਜਾ ਰਹੇ ਵਿਸ਼ਾਲ ਨਗਰ ਕੀਰਤਨ ਦੌਰਾਨ ਸ਼ਹਿਰ ਦੀ ਟ੍ਰੈਫਿਕ ਵਿਵਸਥਾ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਹੇਠ ਲਿਖੇ ਅਨੁਸਾਰ ਟ੍ਰੈਫਿਕ ਡਾਇਵਰਸ਼ਨ ਲਾਗੂ ਕੀਤੀ ਗਈ ਹੈ।ਨਗਰ ਕੀਰਤਨ ਦਾ ਰੂਟ: ਇਸ ਪ੍ਰਕਾਰ ਹੈ --
ਜੋਧੇਵਾਲ ਬਸਤੀ (ਆਰੰਭ) → ਸੁੰਦਰ ਨਗਰ → ਘਾਟੀ ਵਾਲਮੀਕਿ → ਡਵੀਜ਼ਨ ਨੰ: 3 ਚੌਂਕ → ਸੁਭਾਨੀ ਬਿਲਡਿੰਗ ਚੌਂਕ → ਫੀਲਡ ਗੰਜ ਰੋਡ → ਜਗਰਾਉਂ ਪੁੱਲ → ਰੇਲਵੇ ਸਟੇਸ਼ਨ → ਘੰਟਾ ਘਰ → ਚੌੜਾ ਬਾਜ਼ਾਰ → ਡਵੀਜ਼ਨ ਨੰ: 3 ਚੌਂਕ → ਘਾਟੀ ਵਾਲਮੀਕਿ → ਸੁੰਦਰ ਨਗਰ → ਜੋਧੇਵਾਲ ਬਸਤੀ ਚੌਂਕ (ਸਮਾਪਤੀ)।
ਡਾਇਵਰਸ਼ਨ ਪੁਆਇੰਟ ਵੇਰਵਾ
1. ਮੱਤੇਵਾੜਾ ਚੌਕੀ ਬਸਤੀ ਚੌਂਕ ਵੱਲ ਜਾਣ ਵਾਲੀ ਹੈਵੀ ਟ੍ਰੈਫਿਕ ਮੁਕੰਮਲ ਬੰਦ।
2. ਚੁੰਗੀ ਰਾਹੋਂ ਰੋਡ ਹੈਵੀ ਤੇ ਕਮਰਸ਼ੀਅਲ ਵਾਹਨ ਬੰਦ, ਟ੍ਰੈਫਿਕ ਜਗੀਰਪੁਰ ਵੱਲ ਮੋੜੀ ਜਾਵੇਗੀ।
3. ਗਹਿਲੇਵਾਲ ਮੋੜ ਟ੍ਰੈਫਿਕ ਡਾਇਵਰਸ਼ਨ ਪੁਆਇੰਟ।
4. ਕਸਾਣਾ ਸਵੀਟ ਸ਼ਾਪ ਬਸਤੀ ਚੌਂਕ ਵੱਲ ਟ੍ਰੈਫਿਕ ਬੰਦ, ਰਸਤਾ ਸੁਭਾਸ਼ ਨਗਰ ਰਾਹੀਂ ਹੋਵੇਗਾ।
5. ਬੁੱਲਟ ਏਜੰਸੀ ਬਸਤੀ ਚੌਂਕ ਵੱਲ ਜਾਣ ਵਾਲੀ ਟ੍ਰੈਫਿਕ ਬੰਦ।
6. ਸੁਭਾਸ਼ ਨਗਰ ਕੱਟ ਪੈਟਰੋਲ ਪੰਪ/ਪੀਰਾਂ ਦੀ ਜਗ੍ਹਾ ਕੋਲ ਗਲਤ ਸਾਈਡ (Wrong Side) ਰੋਕਣ ਲਈ।
7. ਲੱਗੀਆ ਸਟੀਲ ਕੱਟ ਜੀ.ਓ. ਪੈਟਰੋਲ ਪੰਪ ਨੇੜਿਓਂ ਬਸਤੀ ਚੌਂਕ ਵੱਲ ਟ੍ਰੈਫਿਕ ਬੰਦ।
8. ਹਿਮਾਲਿਆ ਬੇਕਰੀ ਬਸਤੀ ਚੌਂਕ ਵੱਲ ਟ੍ਰੈਫਿਕ ਮੁਕੰਮਲ ਬੰਦ।
9. ਥਾਨ ਸਿੰਘ ਚੌਂਕ ਡਵੀਜ਼ਨ ਨੰਬਰ 3 ਵੱਲ ਜਾਣ ਵਾਲੀ ਟ੍ਰੈਫਿਕ ਬੰਦ।
10. ਸੀ.ਐੱਮ.ਸੀ. ਚੌਂਕ ਡਵੀਜ਼ਨ ਨੰਬਰ 3 ਵੱਲ ਜਾਣ ਵਾਲੀ ਟ੍ਰੈਫਿਕ ਬੰਦ।
11. ਖੁੱਡ ਮੁਹੱਲਾ ਕੱਟ ਹਸਪਤਾਲ ਨੇੜਿਓਂ ਲੋਕਲ ਅੱਡਾ ਸਾਈਡ ਜਾਣ ਵਾਲੀ ਟ੍ਰੈਫਿਕ ਬੰਦ।
12. ਸਿਵਲ ਹਸਪਤਾਲ ਟੀ-ਪੁਆਇੰਟ ਫੀਲਡ ਗੰਜ ਵੱਲ ਜਾਣ ਵਾਲੀ ਟ੍ਰੈਫਿਕ ਮੁਕੰਮਲ ਬੰਦ।
13. ਵਿਸ਼ਕਰਮਾ ਚੌਂਕ ਜਗਰਾਉਂ ਪੁੱਲ ਵੱਲ ਜਾਣ ਵਾਲੀ ਟ੍ਰੈਫਿਕ ਮੁਕੰਮਲ ਬੰਦ।
14. ਦੁਰਗਾ ਮਾਤਾ ਮੰਦਰ ਜਗਰਾਉਂ ਪੁੱਲ ਵੱਲ ਜਾਣ ਵਾਲੀ ਟ੍ਰੈਫਿਕ ਮੁਕੰਮਲ ਬੰਦ।
15. ਭਾਈ ਬਾਲਾ ਚੌਂਕ ਚੌਂਕ ਦੇ ਉੱਪਰੋਂ ਦੁਰਗਾ ਮਾਤਾ ਮੰਦਰ ਵੱਲ ਜਾਣ ਵਾਲੀ ਟ੍ਰੈਫਿਕ ਬੰਦ।
16. ਲੋਕਲ ਅੱਡਾ ਜਗਰਾਉਂ ਪੁੱਲ ਦੇ ਉੱਪਰ ਜਾਣ ਵਾਲੀ ਟ੍ਰੈਫਿਕ ਬੰਦ।
17. ਜਲੰਧਰ ਬਾਈਪਾਸ ਸ਼ਹਿਰ ਦੇ ਅੰਦਰ ਆਉਣ ਵਾਲੀ ਟ੍ਰੈਫਿਕ ਮੁਕੰਮਲ ਬੰਦ।
18. ਚਾਂਦ ਸਿਨੇਮਾ ਪੁੱਲ ਪੁੱਲ ਦੀ ਚੜ੍ਹਾਈ ਅਤੇ ਮੁਹੱਲਾ ਕਲੀਨਿਕ ਤੋਂ ਸਰਵਿਸ ਲੇਨ ਬੰਦ।
19. ਗੰਦਾ ਨਾਲਾ ਪੁਲੀ ਟ੍ਰੈਫਿਕ ਬੰਦ ਕਰਕੇ ਡੀ.ਐੱਮ.ਸੀ. (DMC) ਸਾਈਡ ਭੇਜੀ ਜਾਵੇਗੀ।
20. ਪੁਰਾਣਾ ਸੈਸ਼ਨ ਚੌਂਕ ਮਾਤਾ ਰਾਣੀ ਚੌਂਕ ਵੱਲ ਜਾਣ ਵਾਲੀ ਟ੍ਰੈਫਿਕ ਬੰਦ।
21. ਮਾਤਾ ਰਾਣੀ ਚੌਂਕ ਘੰਟਾ ਘਰ ਵੱਲ ਜਾਣ ਵਾਲੀ ਟ੍ਰੈਫਿਕ ਮੁਕੰਮਲ ਬੰਦ।
22. ਪੁਰਾਣੀ ਸਬਜ਼ੀ ਮੰਡੀ ਕਪੂਰ ਹਸਪਤਾਲ ਤੋਂ ਮਾਤਾ ਰਾਣੀ ਚੌਂਕ ਵੱਲ ਜਾਣ ਵਾਲੀ ਟ੍ਰੈਫਿਕ ਬੰਦ।