ਸੁਖਪਾਲ ਖਹਿਰਾ ਦੇ ਘਰ ਚੱਲੇ 'ਪੀਲੇ ਪੰਜੇ' ਤੋਂ ਬਾਅਦ ਸਿਆਸਤ ਗਰਮਾਈ; ਬਿਕਰਮ ਮਜੀਠੀਆ ਨੇ ਫ਼ੋਨ ਕਰਕੇ ਜਤਾਇਆ ਸਾਥ
ਚੰਡੀਗੜ੍ਹ/ਭੁਲੱਥ , 23 ਫਰਵਰੀ 2026 : ਭੁਲੱਥ ਤੋਂ ਕਾਂਗਰਸੀ ਵਿਧਾਇਕ ਸੁਖਪਾਲ ਸਿੰਘ ਖਹਿਰਾ ਦੀ ਰਾਮਗੜ੍ਹ ਸਥਿਤ ਰਿਹਾਇਸ਼ 'ਤੇ ਪ੍ਰਸ਼ਾਸਨ ਵੱਲੋਂ ਕੀਤੀ ਗਈ ਤੋੜ-ਫੋੜ ਦੀ ਕਾਰਵਾਈ ਨੇ ਪੰਜਾਬ ਦੀ ਸਿਆਸਤ ਵਿੱਚ ਹਲਚਲ ਤੇਜ਼ ਕਰ ਦਿੱਤੀ ਹੈ। ਨਾਜਾਇਜ਼ ਉਸਾਰੀ ਦਾ ਹਵਾਲਾ ਦਿੰਦੇ ਹੋਏ ਪ੍ਰਸ਼ਾਸਨ ਵੱਲੋਂ ਚਲਾਏ ਗਏ 'ਪੀਲੇ ਪੰਜੇ' ਤੋਂ ਬਾਅਦ ਹੁਣ ਵਿਰੋਧੀ ਧਿਰਾਂ ਦੇ ਆਗੂ ਇੱਕ-ਦੂਜੇ ਦੇ ਸੰਪਰਕ ਵਿੱਚ ਹਨ।
ਪ੍ਰਸ਼ਾਸਨ ਨੇ ਸੁਖਪਾਲ ਖਹਿਰਾ ਦੇ ਰਾਮਗੜ੍ਹ ਸਥਿਤ ਘਰ ਦੀ ਉਸਾਰੀ ਨੂੰ ਨਾਜਾਇਜ਼ ਦੱਸਦਿਆਂ ਉਸ ਦਾ ਕੁਝ ਹਿੱਸਾ ਢਾਹ ਦਿੱਤਾ ਹੈ।
ਇਸ ਘਟਨਾ ਤੋਂ ਤੁਰੰਤ ਬਾਅਦ ਸੀਨੀਅਰ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਨੇ ਸੁਖਪਾਲ ਖਹਿਰਾ ਨਾਲ ਫ਼ੋਨ 'ਤੇ ਗੱਲਬਾਤ ਕੀਤੀ।
ਮਜੀਠੀਆ ਨੇ ਇਸ ਗੱਲਬਾਤ ਦੌਰਾਨ ਸਾਰੇ ਮਾਮਲੇ ਦੀ ਜਾਣਕਾਰੀ ਲਈ ਅਤੇ ਖਹਿਰਾ ਨਾਲ ਮੌਜੂਦਾ ਸਥਿਤੀ ਬਾਰੇ ਚਰਚਾ ਕੀਤੀ।
ਪੁਰਾਣੀ ਸਿਆਸੀ ਵਿਰੋਧਤਾ ਨੂੰ ਪਾਸੇ ਰੱਖ ਕੇ ਮਜੀਠੀਆ ਵੱਲੋਂ ਖਹਿਰਾ ਨੂੰ ਫ਼ੋਨ ਕੀਤੇ ਜਾਣ ਨੇ ਸਿਆਸੀ ਹਲਕਿਆਂ ਵਿੱਚ ਨਵੀਂ ਚਰਚਾ ਛੇੜ ਦਿੱਤੀ ਹੈ। ਇਸ ਨੂੰ ਸਰਕਾਰ ਦੀ ਕਾਰਵਾਈ ਖਿਲਾਫ਼ ਵਿਰੋਧੀ ਧਿਰਾਂ ਦੀ ਇੱਕਜੁਟਤਾ ਵਜੋਂ ਦੇਖਿਆ ਜਾ ਰਿਹਾ ਹੈ।
*
"ਸੁਖਪਾਲ ਖਹਿਰਾ ਦੀ ਰਿਹਾਇਸ਼ 'ਤੇ ਹੋਈ ਇਸ ਕਾਰਵਾਈ ਨੂੰ ਕਾਂਗਰਸ ਅਤੇ ਹੋਰ ਵਿਰੋਧੀ ਆਗੂਆਂ ਵੱਲੋਂ ਸਿਆਸੀ ਬਦਲਾਖੋਰੀ ਦਾ ਨਾਂ ਦਿੱਤਾ ਜਾ ਰਿਹਾ ਹੈ।"
Click to Follow Babushahi Facebook page →