ਸਿਹਤ ਸੈਕਟਰੀ ਵੱਲੋਂ ਜਿਲ੍ਹਾ ਫਾਜਿਲਕਾ ਵਿਖੇ ਬਣੇ ਨਵੇਂ ਟਰਸਰੀ ਕੈਂਸਰ ਕੇਅਰ ਸੈਂਟਰ ਦਾ ਦੌਰਾ
ਫਾਜ਼ਿਲਕਾ 14 ਮਾਰਚ 2025.....ਬਾਬਾ ਫਰੀਦ ਯੂਨੀਵਰਸਿਟੀ ਆਫ ਹੈਲਥ ਸਾਇੰਸਜ, ਫਰੀਦਕੋਟ ਅਧੀਨ ਜਿਲ੍ਹਾ ਫਾਜਿਲਕਾ ਵਿਖੇ ਬਣੇ ਨਵੇਂ ਟਰਸਰੀ ਕੈਂਸਰ ਕੇਅਰ ਸੈਂਟਰ ਵਿਖੇ ਪੰਜਾਬ ਸਰਕਾਰ ਦੇ ਹੈਲਥ ਸੈਕਟਰੀ ਸ੍ਰੀ ਕੁਮਾਰ ਰਾਹੁਲ (ਆਈ.ਏ.ਐਸ.) ਅਤੇ ਯੂਨੀਵਰਸਿਟੀ ਦੇ ਵਾਇਸ ਚਾਂਸਲਰ ਡਾ. ਰਜੀਵ ਸੂਦ ਵਲੋਂ ਦੌਰਾ ਕੀਤਾ। ਉਨ੍ਹਾਂ ਦੇ ਨਾਲ ਯੂਨੀਵਰਸਿਟੀ ਤੋਂ ਡਾ.ਰਹਿਤ ਚੋਪੜਾ ਵਧੀਕ ਰਸਿਟਰਾਰ, ਡਾ. ਨੀਤੂ ਕੁੱਕੜ ਮੈਡੀਕਲ ਸੁਪਡੈਂਟ, ਗੁਰੂ ਗੋਬਿੰਦ ਸਿੰਘ ਮੈਡੀਕਲ ਹਸਪਤਾਲ ਫਰੀਦਕੋਟ ਡਾ. ਫਤਿਹਜੀਤ ਮਾਨ ਲਿੰਕ ਅਫਸਰ, ਡਾ. ਪਰਵਿੰਦਰ ਸਿੰਘ ਸੰਧੂ ਡਾਇਰੈਕਟਰ ਟਰਸਰੀ ਕੈਂਸਰ ਕੇਅਰ ਸੈਂਟਰ ਅਤੇ ਡਾ. ਰਜਿੰਦਰ ਸਿੰਘ ਆਹੀ ਤੇ ਵਿਧਾਇਕ ਫਾਜ਼ਿਲਕਾ ਸ੍ਰੀ ਨਰਿੰਦਰਪਾਲ ਸਵਨਾ ਦੀ ਧਰਮਪਤਨੀ ਸ੍ਰੀਮਤੀ ਖੁਸਬੂ ਸਵਨਾ ਸਾਵਨਸੁੱਖਾ ਵੀ ਮੌਜੂਦ ਸਨ।
ਹਸਪਤਾਲ ਦੇ ਦੌਰੇ ਦੌਰਾਨ ਉਹਨਾਂ ਵਲੋਂ ਸ਼ੁਰੂ ਕੀਤੇ ਕੈਸਰ ਕੇਅਰ ਸੈਂਟਰ ਅਤੇ ਨਿਰਮਾਣ ਅਧੀਨ ਕ੍ਰਿਟੀਕਲ ਕੇਅਰ ਯੂਨਿਟ ਦਾ ਦੌਰਾ ਕੀਤਾ। ਇਸ ਮੌਕੇ ਸਿਹਤ ਸੈਕਟਰੀ ਕੁਮਾਰ ਰਾਹੁਲ ਨੇ ਦਸਿਆ ਕਿ ਫਾਜਿਲਕਾ ਵਿੱਚ ਕਰੋੜਾਂ ਰੁਪਏ ਦੀ ਲਾਗਤ ਨਾਲ ਬਣੇ ਇਸ ਕੈਂਸਰ ਹਸਪਤਾਲ ਨਾਲ ਲੋਕਾਂ ਨੂੰ ਆਪਣੇ ਖੇਤਰ ਵਿੱਚ ਇਲਾਜ ਨਾਲ ਰਾਹਤ ਮਿਲੇਗੀ। ਵਰਤਮਾਨ ਵਿੱਚ ਓ.ਪੀ.ਡੀ ਅਤੇ ਕੀਮੋਥੈਰੇਪੀ ਸੇਵਾਵਾਂ ਚਾਲੂ ਹਨ ਅਤੇ ਜਲਦੀ ਹੀ ਰੇਡੀਓਥ੍ਰੇਪੀ, ਸਰਜਰੀ ਅਤੇ ਹੋਰ ਲੋੜੀਂਦੀਆਂ ਸਹੂਲਤਾਂ ਵੀ ਉਪਲਬਧ ਹੋਣਗੀਆਂ। ਵਾਇਸ ਚਾਂਸਲਰ ਡਾ. ਸੂਦ ਨੇ ਦਸਿਆ ਕਿ ਇਸ ਸਮੇਂ ਹਸਪਤਾਲ ਵਿੱਚ 30 ਮੈਂਬਰਾਂ ਦਾ ਸਟਾਫ ਹੈ ਅਤੇ ਜਲਦੀ ਹੀ ਨਵੀਂ ਭਰਤੀ ਲਈ ਇੰਟਰਵਿਊ ਲਈ ਜਾਵੇਗੀ ਜਿਸ ਤੋਂ ਬਾਅਦ ਹਸਪਤਾਲ ਵਿੱਚ ਵਾਧੂ ਡਾਕਟਰਾਂ ਦੀ ਨਿਯੁਕਤੀ ਕੀਤੀ ਜਾਵੇਗੀ। ਉਹਨਾਂ ਕਿਹਾ ਗਲਤ ਜੀਵਨ ਸ਼ੈਲੀ ਅਤੇ ਖਾਣ-ਪੀਣ ਪ੍ਰਤੀ ਲਾਪਰਵਾਹੀ ਕਾਰਨ ਲੋਕ ਕੈਂਸਰ ਵਰਗੀਆਂ ਭਿਆਨਕ ਬੀਮਾਰੀਆਂ ਦਾ ਸਾਹਮਣਾ ਕਰ ਰਹੇ ਹਨ। ਇਸ ਲਈ ਲੋਕਾਂ ਨੂੰ ਆਪਣੀ ਸਿਹਤਮੰਦ ਖੁਰਾਕ ਵੱਲ ਵਿਸ਼ੇਸ਼ ਧਿਆਨ ਦੇਣ ਦੀ ਲੋੜ ਹੈ।
ਇਸ ਮੋਕੇ ਤੇ ਟਰਸਰੀ ਕੈਂਸਰ ਕੇਅਰ ਸੈਂਟਰ ਤੋਂ ਡਾ. ਸੁਮਿਤ ਕਟਾਰਿਆ, ਇੰਚਾਰਜ, ਡਾ. ਕੁਮਾਰੀ ਪੁਣਮ ਅਸ.ਪ੍ਰੋਫੈਸਰ, ਡਾ.ਲਵਪ੍ਰੀਤ ਈ.ਐਮ.ਓ.. ਸ੍ਰੀ. ਪ੍ਰਦੀਪ ਸਿਡਾਨਾ, ਸੁਪਰਡੈਂਟ ਅਤੇ ਸਮੂਹ ਸਟਾਫ ਵੀ ਸ਼ਾਮਿਲ ਸਨ।