ਸਿਵਲ ਸਰਜਨ ਵੱਲੋਂ ਬਰੇਨ ਟਿਊਮਰ ਤੋਂ ਬਚਣ ਲਈ ਮੋਬਾਇਲ ਦੀ ਵਰਤੋਂ ਘਟਾਉਣ ਦੀ ਸਲਾਹ
ਅਸ਼ੋਕ ਵਰਮਾ
ਬਠਿੰਡਾ ,22 ਦਸੰਬਰ 2025 :ਡਾ ਤਪਿੰਦਰਜੋਤ ਸਿਵਲ ਸਰਜਨ ਬਠਿੰਡਾ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਜਿਲ੍ਹਾ ਬਠਿੰਡਾ ਵਿੱਚ ਸਿਹਤ ਵਿਭਾਗ ਦੀਆਂ ਸਕੀਮਾਂ ਦੇ ਨਾਲ ਨਾਲ ਵੱਖ ਵੱਖ ਬਿਮਾਰੀਆਂ ਸਬੰਧੀ ਵੀ ਜਾਗਰੂਕ ਕੀਤਾ ਜਾ ਰਿਹਾ ਹੈ। ਸੰਸਾਰ ਦੇ ਨਾਲ ਨਾਲ ਭਾਰਤ ਵਿੱਚ ਵੀ ਬ੍ਰੇਨ ਟਿਊਮਰ ਦੀ ਸਮੱਸਿਆ ਦਿਨੋ ਦਿਨ ਵਧਦੀ ਜਾ ਰਹੀ ਹੈ। ਇਸ ਲਈ ਇਸ ਗੰਭੀਰ ਬਿਮਾਰੀ ਪ੍ਰਤੀ ਲੋਕਾਂ ਨੂੰ ਜਾਗਰੂਕ ਹੋਣ ਦੀ ਬਹੁਤ ਲੋੜ ਹੈ। ਇਸ ਬਾਰੇ ਜਾਣਕਾਰੀ ਦਿੰਦੇ ਹੋਏ ਡਾ ਤਪਿੰਦਰਜੋਤ ਸਿਵਲ ਸਰਜਨ ਬਠਿੰਡਾ ਨੇ ਦੱਸਿਆਂ ਕਿ ਇਹ ਬਿਮਾਰੀ ਉਨ੍ਹਾਂ ਲੋਕਾਂ ਨੂੰ ਜਿਆਦਾ ਪ੍ਰਭਾਵਿਤ ਕਰ ਰਹੀ ਹੈ ਜ਼ੋ ਕਿ ਰੇਡੀਏਸ਼ਨ ਦੇ ਜਿਆਦਾ ਸੰਪਰਕ ਵਿੱਚ ਹਨ, ਜਿਆਦਾ ਸਿਗਰਟ ਪੀਦੇ ਹਨ। ਬ੍ਰੇਨ ਟਿਊਮਰ ਦੀ ਸਮੱਸਿਆ ਬਾਲਗਾਂ ਦੇ ਨਾਲ ਨਾਲ ਬੱਚਿਆਂ ਵਿੱਚ ਲਗਾਤਾਰ ਫੈਲ ਰਹੀ ਹੈ।
ਉਹਨਾਂ ਕਿਹਾ ਕਿ ਜਿਥੇ ਪਹਿਲਾ ਇਹ ਸਮੱਸਿਆ ਸਿਰਫ ਵੱਡੀ ਉਮਰ ਵਾਲਿਆਂ ਚ ਪਾਈ ਜਾਦੀ ਸੀ ,ਪਰੰਤੂ ਰੋਜ਼ਾਨਾ ਦੀ ਜਿੰਦਗੀ ਚ ਜਿਆਦਾ ਭੱਜ - ਦੌੜ, ਮਾਨਸਿਕ ਤਨਾਅ, ਮੋਬਾਇਲ ਫੋਨ ਦੀ ਜਿਆਦਾ ਵਰਤੋ ਅਤੇ ਰੇਡੀਏਸ਼ਨ ਕਾਰਨ ਬੱਚੇ ਵੀ ਇਸ ਦਾ ਸਿਕਾਰ ਹੋ ਰਹੇ ਹਨ। ਬਰੇਨ ਟਿਊਮਰ ਨਾਲ ਸਾਡੇ ਦਿਮਾਗ ਵਿੱਚ ਅਸਾਧਾਰਨ ਸੈੱਲ ਅਚਾਨਕ ਵੱਧ ਜਾਦੇ ਹਨ। ਬ੍ਰੇਨ ਟਿਊਮਰ ਦੀਆ ਕਈ ਕਿਸਮਾਂ ਹਨ ਕੁਝ ਬ੍ਰੇਨ ਟਿਊਮਰ ਕੈਸਰ ਦੇ ਨਾਲ ਦੇ ਹਨ ਜ਼ੋ ਬਹੁਤ ਖਤਰਨਾਕ ਹੁੰਦੇ ਹਨ ਅਤੇ ਕੁਝ ਸਧਾਰਨ ਹੁੰਦੇ ਹਨ। ਸਹੀ ਸਮੇ ਤੇ ਟਿਊਮਰ ਦਾ ਪਤਾ ਲੱਗਣਾ ਜਰੂਰੀ ਹੈ ਤਾ ਜ਼ੋ ਇਲਾਜ ਹੋ ਸਕੇ। ਸਿਰਦਰਦ, ਕੰਬਣੀ, ਉਲਟੀਆਂ, ਨਜ਼ਰ ਦਾ ਘਟਣਾ, ਤੁਰਨ ਫਿਰਨ ਚ ਦਿੱਕਤ, ਬੋਲਣ ਵਿੱਚ ਤਕਲੀਫ, ਸਰੀਰ ਵਿੱਚ ਝਰਨਾਹਟ ਬ੍ਰੇਨ ਟਿਊਮਰ ਦੇ ਲੱਛਣ ਹਨ। ਇਸ ਤਰ੍ਹਾ ਦੇ ਲੱਛਣਾ ਦੀ ਸੁਰੂਆਤ ਤੇ ਤੁਰੰਤ ਡਾਕਟਰੀ ਜਾਚ ਕਰਵਾਉਣੀ ਜਰੂਰੀ ਹੈ। ਬਰੇਨ ਟਿਊਮਰ ਇਲਾਜ ਇਸ ਦੀ ਕਿਸਮ, ਪੜਾਅ, ਟਿਊਮਰ ਦੀ ਸਥਿਤੀ, ਦਿਮਾਗ ਵਿੱਚ ਉਸਦੀ ਸਥਿਤੀ ਅਤੇ ਮਰੀਜ ਦੀ ਉਮਰ ਦੇ ਆਧਾਰ ਤੇ ਤੈਅ ਕੀਤਾ ਜਾਦਾ ਹੈ। ਇਸ ਦੇ ਇਲਾਜ ਵਿੱਚ ਵੱਖ ਵੱਖ ਤਰੀਕੇ ਅਪਣਾਏ ਜਾਦੇ ਹਨ। ਇਹਨਾ ਵਿੱਚ ਸਰਜਰੀ , ਰੇਡੀੳਥਰੈਪੀ, ਕੀਮੋਥਰੈਪੀ, ਸਟੀਰੌਇਡ ਸਾਮਲ ਹਨ।