ਸਾਰੰਗਪੁਰ ਚ ਹੋਏ 11ਵੇਂ ਕੁਸ਼ਤੀ ਮੁਕਾਬਲੇ ਵਿੱਚ ਗੁਰਸਹਿਜ ਰੰਧਾਵਾ ਨੇ ਪਹਿਲਵਾਨਾਂ ਨੂੰ ਕੀਤਾ ਸਨਮਾਨਿਤ
ਮਲਕੀਤ ਸਿੰਘ ਮਲਕਪੁਰ
ਲਾਲੜੂ 25 ਨਵੰਬਰ 2025: ਨੇੜਲੇ ਪਿੰਡ ਸਾਰੰਗਪੁਰ ਵਿਖੇ ਕਰਵਾਏ ਗਏ 11ਵੇਂ ਕੁਸ਼ਤੀ ਦੰਗਲ ਵਿੱਚ ਵਿਧਾਇਕ ਕੁਲਜੀਤ ਸਿੰਘ ਰੰਧਾਵਾ ਦੇ ਸਪੁੱਤਰ ਗੁਰਸਹਿਜ ਸਿੰਘ ਰੰਧਾਵਾ ਨੇ ਸ਼ਿਰਕਤ ਕੀਤੀ। ਗੁਰਸਹਿਜ ਸਿੰਘ ਰੰਧਾਵਾ ਨੇ ਪਹਿਲਵਾਨਾਂ ਨੂੰ ਸਨਮਾਨਿਤ ਕਰਦਿਆਂ ਕਿਹਾ ਕਿ ਸਾਨੂੰ ਨੌਜਵਾਨਾਂ ਨੂੰ ਖੇਡਾਂ ਵੱਲ ਪ੍ਰੇਰਿਤ ਕਰਨ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਕੁਸਤੀਆਂ ਪੰਜਾਬ ਦੀ ਮਸਹੂਰ ਖੇਡ ਹੁੰਦੀ ਹੈ, ਪਰ ਹੁਣ ਇਹ ਖੇਡ ਹੁਣ ਕੁੱਝ ਕੁ ਪਿੰਡਾਂ ਵਿੱਚ ਹੀ ਕਰਵਾਈ ਜਾਂਦੀ ਹੈ।
ਉਨ੍ਹਾਂ ਕਿਹਾ ਕਿ ਕੁਸਤੀਆਂ ਸਮੇਤ ਹੋਰ ਖੇਡਾਂ ਨੂੰ ਪ੍ਰਫੁਲਿਤ ਕਰਨਾ ਸਮੇਂ ਦੀ ਮੁੱਖ ਲੋੜ ਹੈ। ਸ.ਰੰਧਾਵਾ ਨੇ ਕਿਹਾ ਕਿ ਖੇਡਾਂ ਹੀ ਹਨ ਜੋ ਸਾਡੀ ਸਰੀਰ ਨੂੰ ਰਿਸਟ-ਪੁਸ਼ਟ ਰੱਖਦੀਆਂ ਹਨ ਅਤੇ ਅਨੁਸ਼ਾਸਨ ਸਿਖਾਉਂਦੀਆਂ ਹਨ। ਉਨ੍ਹਾਂ ਕਿਹਾ ਕਿ ਸਾਨੂੰ ਆਪਣੇ ਬੱਚਿਆਂ ਨੂੰ ਖੇਡਾਂ ਨਾਲ ਜੋੜਨਾ ਚਾਹੀਦਾ ਹੈ ਤਾਂ ਜੋ ਉਹ ਵਧੀਆਂ ਖੇਡ ਦਾ ਪ੍ਰਦਰਸ਼ਨ ਕਰਕੇ ਦੇਸ਼ ਦਾ ਨਾਂਅ ਰੋਸ਼ਨ ਕਰ ਸਕਣ। ਉਨ੍ਹਾਂ ਕੁਸਤੀ ਦੰਗਲ ਵਿੱਚ ਆਏ ਪਹਿਲਵਾਨਾਂ ਦੀ ਸਲਾਂਘਾ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਮਾਣ ਹੈ ਕਿ ਪੰਜਾਬ ਦੀ ਨੌਜਵਾਨੀ ਕੁਸਤੀਆਂ ਵਿੱਚ ਹਿੱਸਾ ਲੈ ਰਹੀ ਹੈ।
ਇਸ ਮੌਕੇ ਗੁਰਸਹਿਜ ਰੰਧਾਵਾ ਨੇ ਪ੍ਰਬੰਧਕਾਂ ਨੂੰ 21 ਹਜ਼ਾਰ ਰੁਪਏ ਦੀ ਮਾਲੀ ਮਦਦ ਪ੍ਰਦਾਨ ਕੀਤੀ ਅਤੇ ਅੰਤ ਵਿੱਚ ਗੁਰਸਹਿਜ ਰੰਧਾਵਾ ਵੱਲੋਂ ਜੇਤੂ ਪਹਿਲਵਾਨਾਂ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਹੋਰਨਾਂ ਤੋਂ ਇਲਾਵਾ ਨਗਰ ਕੌਂਸਲ ਲਾਲੜੂ ਦੇ ਪ੍ਰਧਾਨ ਸਤੀਸ਼ ਰਾਣਾ, ਗੁਰਸੇਵਕ ਸਿੰਘ ਕਾਰਕੌਰ ਸਮੇਤ ਆਪ ਦੀ ਸਮੁੱਚੀ ਟੀਮ ਹਾਜ਼ਰ ਸੀ।
ਕੁਸਤੀ ਦੰਗਲ ਵਿੱਚ ਪਹਿਲਵਾਨਾਂ ਨੂੰ ਮਿਲਦੇ ਹੋਏ ਗੁਰਸਹਿਜ ਸਿੰਘ ਰੰਧਾਵਾ।