ਸਾਈਕੋਮੈਟਰਿਕ ਟੈੱਸਟ ਕਰਵਾਉਣ ਲਈ ਰਜਿਸਟਰਡ ਏਜੰਸੀਆ ਆਪਣੀ ਪ੍ਰਪੋਜਲ ਡੀ.ਈ.ਓ ਦਫਤਰ ਦੇਣ-ਡੀ.ਈ.ਓ
ਪ੍ਰਮੋਦ ਭਾਰਤੀ
ਨਵਾਂਸ਼ਹਿਰ, 7 ਨਵੰਬਰ 2025
ਸਿੱਖਿਆ ਵਿਭਾਗ ਵਲੋਂ ਸ਼ੈਸਨ 2025-26 ਦੌਰਾਨ ਰਾਜ ਦੇ ਸਰਕਾਰੀ ਸਕੂਲਾਂ ਵਿੱਚ ਪੜਦੀਆਂ ਵਿਦਿਆਥਣਾ ਦਾ ਸਾਈਕੋਮੈਟਰਿਕ ਟੈੱਸਟ ਕਰਵਾਇਆ ਜਾ ਰਿਹਾ ਹੈ । ਇਸ ਸਬੰਧੀ ਜਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਸਰਕਾਰੀ ਸਕੂਲਾਂ ਵਿੱਚ ਸਾਈਕੋਮੈਟਰਿਕ ਟੈਸਟ ਕਰਵਾਉਣ ਲਈ ਰਜਿਸਟਰਡ ਏਜੰਸੀਆਂ ਨੂੰ ਇਹ ਟੈਸਟ ਕਰਵਾਉਣ ਲਈ ਸੱਦਾ ਦਿੱਤਾ ਜਾਂਦਾ ਹੈ।ਇਸ ਸਬੰਧੀ ਜਿਲ੍ਹਾ ਸਿੱਖਿਆ ਅਫਸਰ(ਸੈ.ਸਿ) ਅਨੀਤਾ ਸ਼ਰਮਾ ਨੇ ਦੱਸਿਆ ਕਿ ਸ਼ੈਸਨ 2025-26 ਦੌਰਾਨ ਜਿਲ੍ਹੇ ਦੇ ਸਰਕਾਰੀ ਸਕੂਲਾਂ ਵਿੱਚ ਪੜਦੀਆਂ ਵਿਦਿਆਰਥਣਾ ਦਾ ਸਾਈਕੋਮੈਟਰਿਕ ਟੈੱਸਟ ਕਰਵਾਇਆ। ਇਹ ਟੈਸਟ ਜਿਲ੍ਹਾ ਪੱਧਰੀ ਕਮੇਟੀਆਂ ਦੀ ਨਿਗਰਾਨੀ ਹੇਠ ਵਿਭਾਗ ਦੀਆਂ ਸਰਤਾਂ ਪੂਰੀਆ ਕਰਨ ਵਾਲੀਆਂ ਰਜਿਸਟਰਡ ਏਜੰਸੀਆਂ ਵਲੋਂ ਕੀਤਾ ਜਾਣਾ ਹੈ।ਉਹਨਾਂ ਦੱਸਿਆ ਕਿ ਇਸ ਟੈਸਟ ਨਾਲ ਮਾਹਿਰਾਂ ਵਲੋਂ ਵਿਦਿਆਰਥਣਾਂ ਦੀ ਸ਼ਕਸੀਅਤ ਦੇ ਵੱਖ ਵੱਖ ਪਹਿਲੂਆਂ ਦੀ ਜਾਂਚ ਕੀਤੀ ਜਾਵੇਗੀ।ਇਹ ਟੈਸਟ ਵਿਦਿਆਰਥਣਾਂ ਨੂੰ ਭਵਿੱਖ 'ਚ ਆਪਣੇ ਜੀਵਨ ਵਿੱਚ ਵੱਖ ਵੱਖ ਵਿਸਿਆ ਨੂੰ ਚੁਣਨ ਵਿੱਚ ਸਹਾਇਤਾ ਕਰੇਗਾ । ਉਹਨਾਂ ਦੱਸਿਆ ਕਿ ਇਸ ਖੇਤਰ ਵਿੱਚ ਰਜਿਸਟਰਡ ਏਜੰਸੀਆਂ ਜੋ ਵਿਭਾਗ ਦੀਆਂ ਸਰਤਾਂ ਪੂਰੀਆ ਕਰਦੀਆ ਹਨ ਉਹ ਆਪਣੀ ਪ੍ਰਪੋਜਲ 9 ਨਵੰਬਰ ਤੱਕ ਦਫਤਰ ਜਿਲ੍ਹਾ ਸਿੱਖਿਆ ਅਫਸਰ(ਸੈ.ਸਿ) ਵਿਖੇ ਭੇਜ ਸਕਦੀਆਂ ਹਨ।ਉਹਨਾਂ ਦੱਸਿਆ ਕਿ ਜਿਹਨਾਂ ਏਜੰਸੀਆਂ ਵਲੋਂ ਸਮੇਂ ਸਿਰ ਆਪਣੀਆਂ ਪ੍ਰਪੋਜਲ ਭੇਜੀਆ ਜਾਣਗੀਆ ਉਹਨਾਂ ਨੂੰ ਵਿਚਾਰਿਆ ਜਾਵੇਗਾ। ਇਸ ਮੌਕੇ ਉਹਨਾਂ ਨਾਲ ਬਲਦੀਸ਼ ਕੁਮਾਰ ਜਿਲ੍ਹਾ ਗਾਈਡੈਂਸ ਕਾਊਂਸਲਰ ਵੀ ਹਾਜਰ ਸਨ।