ਗੁਰਦਾਸਪੁਰ: ਕਈ ਇਲਾਕਿਆਂ ਦੀ ਬਿਜਲੀ ਰਹੇਗੀ ਬੰਦ
ਰੋਹਿਤ ਗੁਪਤਾ
ਗੁਰਦਾਸਪੁਰ 7 ਨਵੰਬਰ 2025- ਉਪਮੰਡਲ ਗੁਰਦਾਸਪੁਰ ਅਧੀਨ 132 ਕੇ.ਵੀ.ਸਬ-ਸਟੇਸ਼ਨ ਹਰਦੋਛੰਨੀ ਰੋਡ ਗੁਰਦਾਸਪੁਰ ਤੋਂ ਚੱਲਦੇ 66 ਕੇ.ਵੀ. ਪੁੱਡਾ ਕਲੋਨੀ ਬਟਾਲਾ ਰੋਡ, ਬੱਬਰੀ ਯੂ.ਪੀ.ਐਸ, ਸਿਟੀ ਫੀਡਰ,ਗੱਤਾ ਫੈਕਟਰੀ, ਗੀਤਾ ਭਵਨ ਰੋਡ,ਕਾਲਾ ਨੰਗਲ ਏ.ਪੀ ਫੀਡਰ,ਨਿਉ ਬਟਾਲਾ ਰੋਡ ਫੀਡਰ, ਪੁੱਡਾ ਕਲੋਨੀ ਸਕੀਮ 1 ਬਟਾਲਾ ਰੋਡ, ਬਥਵਾਲਾ ਯੂ.ਪੀ.ਐਸ ਫੀਡਰ, ਤਿਬੜੀ ਰੋਡ ਫੀਡਰ ਜਰੂਰੀ ਮੇਂਨਟੇਨਸ ਲਈ ਅੱਠ ਨਵੰਬਰ ਸ਼ਨੀਵਾਰ ਸਵੇਰੇ 10.00 ਤੋਂ ਸ਼ਾਮ 4.00 ਤੱਕ ਬੰਦ ਰਹੇਗੀ। ਜਿਸ ਕਾਰਨ ਇਹਨਾਂ ਏਰੀਏ ਦੀ ਬਿਜਲੀ ਸਪਲਾਈ ਪ੍ਰਭਾਵਿਤ ਰਹੇਗੀ। ਇਹ ਜਾਣਕਾਰੀ ਉਪਮੰਡਲ ਅਫ਼ਸਰ ਸ਼ਹਿਰੀ ਗੁਰਦਾਸਪੁਰ ਇੰਜੀ. ਭੁਪਿੰਦਰ ਸਿੰਘ ਕਲੇਰ ਵਲੋਂ ਪ੍ਰੈਸ ਨੂੰ ਦਿੱਤੀ ਗਈ ਹੈ