ਸਾਈਕਲ ਤੇ ਅਖਬਾਂਰਾ ਵੰਡਣ ਵਾਲੇ ਦਾ ਪੁੱਤਰ ਬਣ ਗਿਆ ਨੈਸ਼ਨਲ ਚੈਂਪੀਅਨ, ਜਿੱਤ ਲਿਆਇਆ ਗੋਲਡ ਮੈਡਲ
ਰਿਪੋਰਟਰ ਰੋਹਿਤ ਗੁਪਤਾ
ਗੁਰਦਾਸਪੁਰ, 19 ਜਨਵਰੀ 2025 - ਗੁਰਦਾਸਪੁਰ ਦੇ ਸ਼ਹੀਦ ਭਗਤ ਸਿੰਘ ਜੂਡੋ ਕਲੱਬ ਨੇ ਬਹੁਤ ਹੀ ਨਾਮਵਰ ਜੂਡੋ ਖਿਡਾਰੀ ਦੇਸ਼ ਨੂੰ ਦਿੱਤੇ ਹਨ ਇਹਨਾਂ ਵਿੱਚੋਂ ਕਈ ਵੱਡੇ ਅਹੁਦਿਆਂ ਤੇ ਰਹਿ ਕੇ ਸੇਵਾ ਵੀ ਨਿਭਾ ਰਹੇ ਹਨ। ਇਹ ਸੈਂਟਰ ਲਗਾਤਾਰ ਚੋਟੀ ਦੇ ਖਿਡਾਰੀ ਪੈਦਾ ਕਰ ਰਿਹਾ ਹੈ ਜਿਨਾਂ ਵਿੱਚੋਂ ਬਹੁਤ ਸਾਰੇ ਗਰੀਬ ਪਰਿਵਾਰਾਂ ਨਾਲ ਵੀ ਸਬੰਧ ਰੱਖਦੇ ਹਨ। ਅਜਿਹਾ ਹੀ ਇੱਕ ਉਭਰਦਾ ਜੁਡੋ ਖਿਡਾਰੀ 13 ਵਰਿਆਂ ਦਾ ਪਿਊਸ਼ ਜਿਸ ਦੇ ਪਿਤਾ ਸਵੇਰੇ ਸਾਈਕਲ ਤੇ ਅਖਬਾਰਾਂ ਵੰਡਣ ਦਾ ਕੰਮ ਕਰਦੇ ਹਨ, ਰਸ਼ੀਅਨ ਗੇਮ ਕਰਾਸ਼ ਦਾ ਨੈਸ਼ਨਲ ਚੈਂਪੀਅਨ ਬਣ ਕੇ ਉਭਰਿਆ ਹੈ।
ਛੱਤੀਸਗੜ੍ਹ ਦੇ ਰਾਏਪੁਰ ਵਿਖੇ ਹੋਈ ਚੈਂਪੀਅਨਸ਼ਿਪ ਵਿੱਚ ਇਸ ਨੇ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚੋਂ ਆਏ ਖਿਡਾਰੀਆਂ ਨੂੰ ਹਰਾ ਕੇ ਗੋਲਡ ਮੈਡਲ ਜਿੱਤਿਆ ਹੈ। ਇਸਦੀ ਮਾਂ ਨੇ ਇਸ ਦੇ ਅੰਦਰ ਛਿਪੇ ਖਿਡਾਰੀ ਨੂੰ ਪਛਾਨਿਆ ਤੇ ਜੁੱਡੋ ਸੈਂਟਰ ਲੈ ਗਈ ਤੇ ਸੰਚਾਲਕ ਅਮਰਜੀਤ ਸ਼ਾਸਤਰੀ ਨੇ ਵੀ ਇਸ ਦੇ ਅੰਦਰ ਛੁਪੇ ਹੁਨਰ ਨੂੰ ਨਿਖਾਰਨ ਵਿੱਚ ਕੋਈ ਕਸਰ ਨਹੀਂ ਛੱਡੀ। ਕੋਚਾਂ ਦੀ ਮਦਦ ਬਦੌਲਤ ਸਾਧਨਾਂ ਦੀ ਕਮੀ ਇਸ ਦੇ ਰਸਤੇ ਦਾ ਰੋੜਾ ਨਹੀਂ ਬਣੀ ਤੇ ਹੁਣ ਉਹ ਪਿਉਸ਼ੂ ਨੂੰ ਇੰਟਰਨੈਸ਼ਨਲ ਪੱਧਰ ਦਾ ਖਿਡਾਰੀ ਬਣਾਉਣ ਵਿੱਚ ਜੁਟੇ ਹੋਏ ਹਨ।